ਕ੍ਰਿਕਟਰ ਸੁਰੇਸ਼ ਰੈਣਾ ਦੇ ਰਿਸ਼ਤੇਦਾਰਾਂ ਦੇ ਕਤਲ ਮਾਮਲੇ ''ਚ ''ਮਜੀਠੀਆ'' ਦੀ ਕੈਪਟਨ ਨੂੰ ਸਲਾਹ
Wednesday, Sep 02, 2020 - 01:59 PM (IST)
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ 'ਚ ਮਸ਼ਹੂਰ ਕ੍ਰਿਕਟਰ ਸੁਰੇਸ਼ ਰੈਣਾ ਦੇ ਦੋ ਰਿਸ਼ਤੇਦਾਰਾਂ ਦਾ ਕਤਲ ਹੋਇਆ ਹੈ, ਜੋ ਸੂਬੇ ਦੀ ਕਾਨੂੰਨ ਵਿਵਸਥਾ ’ਤੇ ਸਵਾਲ ਖੜ੍ਹੇ ਕਰਦਾ ਹੈ। ਅਕਾਲੀ ਨੇਤਾ ਨੇ ਸੁਰੇਸ਼ ਰੈਣਾ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿ ਇਹ ਬੇਹੱਦ ਹੀ ਮੰਦਭਾਗਾ ਹੈ ਕਿ ਅੰਤਰਰਾਸ਼ਟਰੀ ਸਟਾਰ ਨੂੰ ਆਪਣੇ ਪਰਿਵਾਰ ਦੇ ਨਾਲ ਹੋਈ ਘਟਨਾ ਕਾਰਣ ਆਈ. ਪੀ. ਐੱਲ.-2020 ਤੋਂ ਵੀ ਬਾਹਰ ਹੋਣਾ ਪਿਆ ਹੈ।
ਇਹ ਵੀ ਪੜ੍ਹੋ : ਮੂਰਤੀ ਵਿਸਰਜਨ ਕਰਦਿਆਂ ਵਾਪਰਿਆ ਹਾਦਸਾ, ਛੱਲਾਂ ਮਾਰਦੇ ਪਾਣੀ 'ਚ ਰੁੜ੍ਹਿਆ ਨੌਜਵਾਨ
ਇਸ ਮਾਮਲੇ 'ਚ ਮੁੱਖ ਮੰਤਰੀ ਪੰਜਾਬ ਨੂੰ ਸਲਾਹ ਦਿੰਦਿਆਂ ਮਜੀਠੀਆ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਸੂਬਾ ਪੁਲਸ ਨੂੰ ਮਾੜੇ ਅਨਸਰਾਂ ਖਿਲਾਫ਼ ਮੁਹਿੰਮ ਤੇਜ਼ ਕਰਨ ਦੀ ਹਦਾਇਤ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਨਜਾਇਜ਼ ਗਤੀਵਿਧੀਆਂ ’ਤੇ ਰੋਕ ਲੱਗਣੀ ਚਾਹੀਦੀ ਹੈ, ਭਾਵੇਂ ਕਿ ਉਹ ਕਾਂਗਰਸੀ ਵਿਧਾਇਕਾਂ ਦੀ ਸਰਪ੍ਰਸਤੀ ਹੇਠ ਹੀ ਕਿਉਂ ਨਾ ਚਲ ਰਹੀਆਂ ਹੋਣ।
ਇਹ ਵੀ ਪੜ੍ਹੋ : ਵਜ਼ੀਫਾ ਘਪਲਾ : ਧਰਮਸੋਤ ਦੀ ਕੋਠੀ ਘੇਰਨ ਜਾਂਦੇ 'ਆਪ' ਆਗੂਆਂ ਨੂੰ ਪੁਲਸ ਨੇ ਰਾਹ 'ਚ ਰੋਕਿਆ
ਉਨ੍ਹਾਂ ਕਿਹਾ ਕਿ ਸੂਬੇ ਦੀ ਪੁਲਸ ਫੋਰਸ 'ਚ ਮਾੜੇ ਅਨਸਰਾਂ ਦੀ ਵੀ ਸਨਾਖ਼ਤ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਆਸਤਦਾਨਾਂ ਤੇ ਪੁਲਸ ਦਰਮਿਆਨ ਜੋ ਗੰਢੁ-ਤਪ ਹੈ, ਜਿਸ ਦੀ ਬਦੌਲਤ ਮਾੜੇ ਅਨੁਸਰਾਂ ਨੂੰ ਸ਼ਹਿ ਮਿਲਦੀ ਹੈ, ਨੂੰ ਨਕੇਲ ਪੈਣੀ ਚਾਹੀਦੀ ਹੈ। ਮਜੀਠੀਆ ਨੇ ਕਿਹਾ ਕਿ ਇਹ ਸਹੀ ਸਮਾਂ ਹੈ, ਜਦੋਂ ਸੂਬੇ ਦੀ ਪੁਲਸ ਰਾਤ ਦੀ ਗਸ਼ਤ ਸ਼ੁਰੂ ਕਰੇ ਤਾਂ ਜੋ ਲੋਕਾਂ 'ਚ ਵਿਸ਼ਵਾਸ ਪੈਦਾ ਕੀਤਾ ਜਾ ਸਕੇ ਤੇ ਅਪਰਾਧੀਆਂ ਦੇ ਮਨਾਂ 'ਚ ਖ਼ੌਫ ਪੈਦਾ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਵਜ਼ੀਫਾ ਘਪਲਾ : ਧਰਮਸੋਤ ਦੀ ਕੋਠੀ ਘੇਰਨ ਜਾਂਦੇ 'ਆਪ' ਆਗੂਆਂ ਨੂੰ ਪੁਲਸ ਨੇ ਰਾਹ 'ਚ ਰੋਕਿਆ
ਉਨ੍ਹਾਂ ਕਿਹਾ ਕਿ ਨਾਕਾ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਅਤੇ ਸਥਾਨਕ ਪੁਲਸ ਥਾਣਿਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹਦੀ ਹੈ ਤੇ ਕਿਸੇ ਅਣਸੁਖਾਵੀਂ ਘਟਨਾ ਵਾਪਰਨ ’ਤੇ ਉਨ੍ਹਾਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ।
x