ਬਾਬਾ ਸਿੱਦਕੀ ਕਤ.ਲ ਮਾਮਲੇ 'ਚ ਵੱਡਾ ਖੁਲਾਸਾ ; ਪੰਜਾਬ ਦੇ ਨਕੋਦਰ ਇਲਾਕੇ ਨਾਲ ਜੁੜੇ ਤਾਰ

Monday, Oct 14, 2024 - 05:32 AM (IST)

ਜਲੰਧਰ (ਸੁਨੀਲ)- ਮੁੰਬਈ ’ਚ ਬੀਤੇ ਦਿਨ ਐੱਨ.ਸੀ.ਪੀ. ਨੇਤਾ ਅਤੇ ਸਾਬਕਾ ਮੰਤਰੀ ਬਾਬਾ ਸਿੱਦਕੀ ਦੇ ਕਤਲ ਕਾਂਡ ਦੇ ਤਾਰ ਹੁਣ ਜਲੰਧਰ ਨਾਲ ਜੁੜ ਗਏ ਹਨ। ਇਸ ਕਤਲ ਕਾਂਡ ’ਚ ਐਤਵਾਰ ਨੂੰ ਪੁਲਸ ਨੇ 3 ਸ਼ੂਟਰਾਂ ਤੋਂ ਇਲਾਵਾ ਜਿਸ ਚੌਥੇ ਮੁਲਜ਼ਮ 'ਤੇ ਸ਼ੱਕ ਹੈ, ਉਸ ਦਾ ਨਾਂ ਜੀਸ਼ਾਨ ਅਖ਼ਤਰ ਹੈ, ਜੋ ਜੂਨ ਮਹੀਨੇ ’ਚ ਪਟਿਆਲਾ ਜੇਲ੍ਹ ’ਚੋਂ ਬਾਹਰ ਆਇਆ ਸੀ ਅਤੇ ਬਾਅਦ ਵਿਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜ ਗਿਆ ਸੀ।

ਜ਼ਿਕਰਯੋਗ ਹੈ ਕਿ ਇਸ ਕਤਲ ਕਾਂਡ ਨੂੰ 3 ਸ਼ੂਟਰਾਂ ਨੇ ਅੰਜਾਮ ਦਿੱਤਾ ਸੀ। ਇਸ ਤੋਂ ਇਲਾਵਾ ਵੀ ਕੁਝ ਹੋਰ ਮੁਲਜ਼ਮ ਵੀ ਇਸ ਕਾਂਡ 'ਚ ਸ਼ਾਮਲ ਦੱਸੇ ਜਾ ਰਹੇ ਹਨ। ਉੱਥੇ ਹੀ ਦੂਜੇ ਪਾਸੇ ਵਾਰਦਾਤ ਨੂੰ ਅੰਜਾਮ ਦੇਣ ਆਏ 3 ਸ਼ੂਟਰਾਂ 'ਚੋਂ 2 ਨੂੰ ਪੁਲਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ, ਜਿਨ੍ਹਾਂ ਦੀ ਪਛਾਣ ਹਰਿਆਣਾ ਦੇ ਕੈਥਲ ਜ਼ਿਲੇ ਦੇ ਗੁਰਮੇਲ ਸਿੰਘ, ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲੇ ਦੇ ਧਰਮਰਾਜ ਵਜੋਂ ਹੋਈ ਹੈ। ਉੱਥੇ ਹੀ ਇਸ ਮਾਮਲੇ 'ਚ ਪੁਣੇ ਤੋਂ ਪ੍ਰਵੀਨ ਸੋਨਕਰ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪ੍ਰਵੀਨ ਦੀ ਇਸ ਮਾਮਲੇ 'ਚ ਕੀ ਸਮੂਲੀਅਤ ਰਹੀ ਹੈ, ਇਸ ਬਾਰੇ ਪੁਲਸ ਨੇ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। 

PunjabKesari

ਇਹ ਵੀ ਪੜ੍ਹੋ- ਵੱਡੀ ਖ਼ਬਰ ; ਭਾਜਪਾ ਆਗੂ ਦੇ ਸਰਕਾਰੀ ਗੰਨਮੈਨ ਨੇ ਡਿਊਟੀ 'ਤੇ ਜਾਂਦੇ ਸਮੇਂ ਮੱਥੇ 'ਚ ਮਾਰੀ ਗੋ.ਲ਼ੀ, ਗੱਡੀ 'ਚ ਮਿਲੀ ਲਾ.ਸ਼

ਸ਼ੱਕੀ ਚੌਥੇ ਮੁਲਜ਼ਮ ਜੀਸ਼ਾਨ ਦੀ ਉਮਰ 21 ਸਾਲ ਦੱਸੀ ਜਾ ਰਹੀ ਹੈ ਅਤੇ 2022 ’ਚ ਉਹ ਵਿਦੇਸ਼ੀ ਨੰਬਰ ’ਤੇ ਵ੍ਹਟਸਐਪ ਦੀ ਵਰਤੋਂ ਕਰਦਾ ਫੜਿਆ ਗਿਆ ਸੀ। ਜੀਸ਼ਾਨ ਨੇ ਨਕੋਦਰ ਦੇ ਸਰੀਂਹ ਸ਼ੰਕਰ ਪਿੰਡ ’ਚ ਸਥਿਤ ਸਰਕਾਰੀ ਸਕੂਲ ਤੋਂ ਸਿਰਫ 10ਵੀਂ ਜਮਾਤ ਤੱਕ ਦੀ ਪੜ੍ਹਾਈ ਕੀਤੀ ਹੈ। ਉਸ ਦਾ ਪਿਤਾ ਮੁਹੰਮਦ ਜਮੀਲ ਟਾਈਲਾਂ ਦਾ ਠੇਕੇਦਾਰ ਹੈ ਅਤੇ ਉਸ ਦਾ ਇਕ ਭਰਾ ਵੀ ਉਸ ਦੇ ਪਿਤਾ ਨਾਲ ਕੰਮ ਕਰਦਾ ਹੈ।

ਪੁਲਸ ਸੂਤਰਾਂ ਅਨੁਸਾਰ ਜੂਨ ਵਿਚ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਜੀਸ਼ਾਨ ਸਭ ਤੋਂ ਪਹਿਲਾਂ ਹਰਿਆਣਾ ਦੇ ਕੈਥਲ ਵਿਚ ਗੁਰਮੇਲ ਨੂੰ ਮਿਲਣ ਗਿਆ ਸੀ। ਉਥੇ ਆਪਣੇ ਆਕਾਵਾਂ ਤੋਂ ਹੁਕਮ ਮਿਲਣ ਤੋਂ ਬਾਅਦ ਉਹ ਸ਼ੂਟਰਾਂ ਨਾਲ ਮੁੰਬਈ ਰਵਾਨਾ ਹੋ ਗਿਆ। ਮੰਨਿਆ ਜਾ ਰਿਹਾ ਹੈ ਕਿ ਜੀਸ਼ਾਨ ਤਿੰਨੇ ਸ਼ੂਟਰਾਂ ਨੂੰ ਨਿਰਦੇਸ਼ ਦੇ ਰਿਹਾ ਸੀ।

ਉਸ ਨੇ ਸ਼ੂਟਿੰਗ ਮੌਕੇ ਸਿੱਦਕੀ ਦੇ ਟਿਕਾਣੇ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਅਤੇ ਕਿਰਾਏ ਦੇ ਕਮਰੇ ਦਾ ਇੰਤਜ਼ਾਮ ਕਰਵਾਇਆ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਜੀਸ਼ਾਨ ਉਥੋਂ ਫਰਾਰ ਹੋ ਗਿਆ ਸੀ।

ਸੂਤਰਾਂ ਅਨੁਸਾਰ 2022 ਵਿਚ ਜੀਸ਼ਾਨ ਅਖਤਰ ਨੂੰ ਜਲੰਧਰ ਦਿਹਾਤੀ ਪੁਲਸ ਨੇ ਸੰਗਠਿਤ ਅਪਰਾਧ, ਕਤਲ ਅਤੇ ਲੁੱਟ-ਖੋਹ ਦੇ ਦੋਸ਼ਾਂ ਵਿਚ ਗ੍ਰਿਫਤਾਰ ਕੀਤਾ ਸੀ। ਇਸ ਸਬੰਧੀ ਜਦੋਂ ਥਾਣਾ ਨਕੋਦਰ ਸਦਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜੀਸ਼ਾਨ ਕਾਫੀ ਸਮਾਂ ਪਹਿਲਾਂ ਪਿੰਡ ਸਰੀਂਹ ਸ਼ੰਕਰ ਵਿਖੇ ਰਹਿੰਦਾ ਸੀ ਅਤੇ ਜੇਲ੍ਹ ਤੋਂ ਆਉਣ ਤੋਂ ਬਾਅਦ ਉਹ ਵਾਪਸ ਪਿੰਡ ਨਹੀਂ ਆਇਆ।


ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਉੱਘੇ ਨੇਤਾ ਅਤੇ ਸਾਬਕਾ ਵਿਧਾਇਕ ਬਾਬਾ ਸਿੱਦੀਕੀ ਦਾ ਬੀਤੇ ਸ਼ਨੀਵਾਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸ਼ਨੀਵਾਰ ਦੀ ਰਾਤ ਤਿੰਨ ਅਣਪਛਾਤੇ ਲੋਕਾਂ ਨੇ ਉਨ੍ਹਾਂ ਉੱਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਤੁਰੰਤ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਲਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਦੁਸਹਿਰੇ ਵਾਲੇ ਦਿਨ ਹੋ ਗਿਆ ਅਨੋਖਾ 'ਕਾਂਡ', ਅੱਗ ਲੱਗਣ ਤੋਂ ਪਹਿਲਾਂ ਹੀ ਮੂਧੇ ਮੂੰਹ ਡਿੱਗਿਆ 'ਰਾਵਣ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News