ਚੋਰਾਂ ਦੇ ਹੌਸਲੇ ਬੁਲੰਦ, ਘਰ ਦੇ ਮਾਲਕ ਦੀ ਕੁੱਟਮਾਰ ਕਰ ਕੇ ਅੰਜਾਮ ਦਿੱਤੀ ਚੋਰੀ ਦੀ ਵੱਡੀ ਵਾਰਦਾਤ

Sunday, Sep 12, 2021 - 12:57 AM (IST)

ਚੋਰਾਂ ਦੇ ਹੌਸਲੇ ਬੁਲੰਦ, ਘਰ ਦੇ ਮਾਲਕ ਦੀ ਕੁੱਟਮਾਰ ਕਰ ਕੇ ਅੰਜਾਮ ਦਿੱਤੀ ਚੋਰੀ ਦੀ ਵੱਡੀ ਵਾਰਦਾਤ

ਫਗਵਾੜਾ(ਜਲੋਟਾ,ਸੁਨੀਲ)- ਫਗਵਾੜਾ 'ਚ ਚੋਰਾਂ ਵੱਲੋਂ ਬੁਲੰਦ ਹੌਸਲਿਆਂ ਦੇ ਨਾਲ ਹੁਣ ਚੋਰੀ ਦੀਆਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਅਣਪਛਾਤੇ ਲੁਟੇਰਿਆਂ ਵੱਲੋਂ ਇਥੇ ਇਕ ਘਰ ਦੇ ਮਾਲਕ ਦੀ ਕੁੱਟ-ਮਾਰ ਕਰਦਿਆਂ ਹੋਇਆਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਜਾਣਕਾਰੀ ਮੁਤਾਬਕ ਸਥਾਨਕ ਹੁਸ਼ਿਆਰਪੁਰ ਰੋਡ ਵਿਖੇ ਅਸ਼ੋਕ ਵਿਹਾਰ ਇਲਾਕੇ ’ਚ ਮੌਜੂਦ ਚੋਰ ਇਕ ਘਰ ’ਚ ਬੇਖੌਫ ਹੋ ਕੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਇਸ ਘਰ ਦੇ ਮਾਲਕ ਦੀ ਕੁੱਟਮਾਰ ਕਰ ਕੇ ਗਏ ਹਨ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਇਸ ਜ਼ਿਲ੍ਹੇ ’ਚ ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਦੇ ਦਿੱਤੇ ਹੁਕਮ
ਇਸ ਸਬੰਧੀ ਘਰ ਦੀ ਮਾਲਕਣ ਰਜਨੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਹੈ ਕਿ ਅਣਪਛਾਤੇ ਚੋਰ ਉਸ ਦੇ ਘਰ ਦੀ ਅੰਦਰ ਤਾਕੀ ਦੀ ਗਰਿੱਲ ਨੂੰ ਤੋੜ ਕੇ ਦਾਖਲ ਹੋਏ ਤੇ ਕਮਰੇ ’ਚ ਰੱਖੀ ਅਲਮਾਰੀ ਨੂੰ ਖੋਲ੍ਹ ਉਥੋਂ ਹਜ਼ਾਰਾਂ ਰੁਪਏ ਕੈਸ਼, ਪਾਸਪੋਰਟ ਆਧਾਰ ਕਾਰਡ, ਚੈੱਕ ਬੁੱਕ ਤੇ ਹੋਰ ਜ਼ਰੂਰੀ ਸਰਕਾਰੀ ਕਾਗਜ਼ਾਤ ਆਦਿ ਚੋਰੀ ਕਰ ਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਦੇ ਪਤੀ ਭੂਸ਼ਨ ਲਾਲ ਨੇ ਚੋਰਾਂ ਨੂੰ ਆਪਣੇ ਘਰ ’ਚ ਵੇਖਿਆ ਤਾਂ ਉਨ੍ਹਾਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਲੁਟੇਰਿਆਂ ਨੇ ਭੂਸ਼ਨ ਲਾਲ ਤੇ ਹਮਲਾ ਕਰ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਚੋਰ ਮੌਕੇ ਤੋਂ ਫਿਲਮੀ ਸਟਾਈਲ ’ਚ ਫ਼ਰਾਰ ਹੋ ਗਏ ਹਨ। ਇਸ ਦੌਰਾਨ ਜ਼ਖ਼ਮੀ ਭੂਸ਼ਨ ਲਾਲ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਹੈ ਜਿੱਥੇ ਸਰਕਾਰੀ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਵਾਪਰੀ ਵਾਰਦਾਤ ਤੋਂ ਬਾਅਦ ਆਮ ਲੋਕਾਂ ’ਚ ਚੋਰ ਲੁਟੇਰਿਆਂ ਨੂੰ ਲੈ ਕੇ ਭਾਰੀ ਡਰ ਅਤੇ ਦਹਿਸ਼ਤ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਫੈੱਡਰੇਸ਼ਨ ਮਹਿਤਾ ਦੀ ਜਨਰਲ ਬਾਡੀ ਦੀ ਮੀਟਿੰਗ ’ਚ ਦੇਸ਼ ਭਰ ਦੇ ਅਹੁਦੇਦਾਰ ਕਰਨਗੇ ਸ਼ਿਰਕਤ

ਇਸੇ ਤਰ੍ਹਾਂ ਚੋਰੀ ਦੀ ਇਕ ਹੋਰ ਵੱਡੀ ਵਾਰਦਾਤ ਨੂੰ ਅਣਪਛਾਤੇ ਲੁਟੇਰਿਆਂ ਵੱਲੋਂ ਸਥਾਨਕ ਮੇਹਲੀ ਗੇਟ ਇਲਾਕੇ ਵਿਖੇ ਇਕ ਦੁਕਾਨ ’ਚ ਅੰਜਾਮ ਦਿੱਤਾ ਗਿਆ ਹੈ, ਜਿੱਥੇ ਚੋਰਾਂ ਨੇ ਕਰਿਆਨੇ ਅਤੇ ਕਨਫੈਕਸ਼ਨਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਥੋਂ ਹਜ਼ਾਰਾਂ ਰੁਪਏ ਕੈਸ਼ ਆਦਿ ਨੂੰ ਚੋਰੀ ਕਰ ਲਿਆ ਹੈ। ਚੋਰੀ ਸਬੰਧੀ ਵੰਸ਼ਿਕਾ ਕਨਫੈਕਸ਼ਨਰੀ ਅਤੇ ਜਨਰਲ ਸਟੋਰ ਦੇ ਮਾਲਕ ਬਲਵਿੰਦਰ ਕੁਮਾਰ ਕੈਪਟਨ ਨੇ ਦੱਸਿਆ ਹੈ ਕਿ ਉਹ ਆਪਣੀ ਦੁਕਾਨ ਨੂੰ ਰਾਤ ਨੂੰ ਤਾਲਾ ਲਾ ਕੇ ਘਰ ਗਏ ਸਨ। ਇਸੇ ਦੌਰਾਨ ਉਨ੍ਹਾਂ ਨੂੰ ਲੋਕਾਂ ਨੇ ਫੋਨ ਕਰ ਕੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਖੁੱਲ੍ਹਾ ਹੈ ਉਨ੍ਹਾਂ ਮੌਕੇ ’ਤੇ ਪੁੱਜ ਕੇ ਜਦੋਂ ਆਪਣੀ ਦੁਕਾਨ ਦੇ ਖੁੱਲ੍ਹੇ ਹੋਏ ਸ਼ਟਰ ਨੂੰ ਚੈੱਕ ਕੀਤਾ ਤਾਂ ਵੇਖਿਆ ਕਿ ਲੁਟੇਰੇ ਦੁਕਾਨ ’ਚ ਭੰਨ ਤੋੜ ਕਰ ਕੇ ਉਥੋਂ ਹਜ਼ਾਰਾਂ ਰੁਪਏ ਦਾ ਕੈਸ਼ ਚੋਰੀ ਕਰ ਕੇ ਲੈ ਗਏ ਸਨ। ਚੋਰੀ ਦੀ ਇਹ ਸਾਰੀ ਵਾਰਦਾਤ ਸੀ.ਸੀ.ਟੀ.ਵੀ. ਕੈਮਰੇ ’ਚ ਵੀ ਕੈਦ ਹੋਈ ਦੱਸੀ ਜਾ ਰਹੀ ਹੈ। ਪੁਲਸ ਜਾਂਚ ਜਾਰੀ ਹੈ।


author

Bharat Thapa

Content Editor

Related News