ਘਰ ''ਚ ਦਾਖ਼ਲ ਹੋ ਕੇ NRI ਨੌਜਵਾਨ ਦੇ ਗੋਲ਼ੀਆਂ ਮਾਰਨ ਦੇ ਮਾਮਲੇ ''ਚ ਮੰਤਰੀ ਕੁਲਦੀਪ ਧਾਲੀਵਾਲ ਦਾ ਵੱਡਾ ਬਿਆਨ

Saturday, Aug 24, 2024 - 06:59 PM (IST)

ਅੰਮ੍ਰਿਤਸਰ (ਵੈੱਬ ਡੈਸਕ)- ਅੰਮ੍ਰਿਤਸਰ ਦੇ ਪਿੰਡ ਦਬੁਰਜੀ ਵਿਖੇ ਸ਼ਨੀਵਾਰ ਸਵੇਰੇ ਘਰ ਅੰਦਰ ਦਾਖ਼ਲ ਕੇ ਦੋ ਨੌਜਵਾਨਾਂ ਨੇ ਅਮਰੀਕਾ ਦੇ ਪੀ. ਆਰ. ਨੌਜਵਾਨ ਨੂੰ ਗੋਲ਼ੀਆਂ ਮਾਰ ਦਿੱਤੀਆਂ। ਦੋ ਗੋਲੀਆਂ ਲੱਗਣ ਕਾਰਨ ਐੱਨ. ਆਰ. ਆਈ. ਨੌਜਵਾਨ ਸੁਖਚੈਨ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਹੁਣ ਇਸ ਮਾਮਲੇ ਵਿਚ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੰਤਰੀ ਧਾਲੀਵਾਲ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਇਸ ਮਾਮਲੇ ਵਿਚ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ। ਫਿਲਹਾਲ ਅਜੇ ਹਮਲੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। 

PunjabKesari

ਇਹ ਵੀ ਪੜ੍ਹੋ- ਹੋ ਜਾਓ ਸਾਵਧਾਨ ! ਕੀਤੇ ਤੁਹਾਡੇ ਨਾਲ ਨਾ ਹੋ ਜਾਵੇ ਮਾੜੀ, ਚਾਵਾਂ ਨਾਲ ਲਿਆਂਦੀ ਕਾਲੀ THAR ਮਿੰਟਾਂ 'ਚ ਹੋਈ ਸੁਆਹ

ਪਤਨੀ ਨੇ ਮੀਡੀਆ ਸਾਹਮਣੇ ਆ ਕੇ ਕੀਤੇ ਨੇ ਵੱਡੇ ਖ਼ੁਲਾਸੇ 
ਉਥੇ ਹੀ ਗੋਲ਼ੀਆਂ ਮਾਰਨ ਦੀ ਵਾਰਦਾਤ ਦੌਰਾਨ ਮੌਕੇ 'ਤੇ ਮੌਜੂਦ ਐੱਨ. ਆਰ. ਆਈ. ਦੀ ਪਤਨੀ ਨੇ ਮੀਡੀਆ ਸਾਹਮਣੇ ਆ ਕੇ ਵੱਡੇ ਖ਼ੁਲਾਸੇ ਕੀਤੇ ਹਨ। ਸੁਖਚੈਨ ਸਿੰਘ ਦੀ ਪਤਨੀ ਨੇ ਕਿਹਾ ਕਿ ਹਮਲਾਵਰ ਕਤਲ ਕਰਨ ਦੇ ਇਰਾਦੇ ਨਾਲ ਹੀ ਆਏ ਸਨ। ਹਮਲਾਵਰ ਪਹਿਲਾਂ ਘਰ ਅੰਦਰ ਦਾਖ਼ਲ ਹੋਏ ਅਤੇ ਕਿਹਾ ਫੋਨ ਰੱਖ ਦਿਓ ਅਤੇ ਕਮਰੇ ਵਿਚ ਆ ਜਾਓ, ਜਦੋਂ ਉਹ ਕਮਰੇ ਵਿਚ ਨਹੀਂ ਗਏ ਤਾਂ ਉਨ੍ਹਾਂ ਨੇ ਅਚਾਨਕ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੁਖਚੈਨ ਜਿੰਮ ਚੱਲੇ ਸਨ ਅਤੇ ਗੱਡੀ ਦੀ ਚਾਬੀ ਵੀ ਉਨ੍ਹਾਂ ਕੋਲ ਸੀ, ਜੇ ਉਨ੍ਹਾਂ ਨੇ ਗੱਡੀ ਲੈ ਕੇ ਜਾਣੀ ਹੁੰਦੀ ਤਾਂ ਉਹ ਘਰ ਦੇ ਅੰਦਰ ਹੀ ਨਾ ਆਉਂਦੇ। 
ਪਤਨੀ ਨੇ ਕਿਹਾ ਕਿ ਇਕ ਗੋਲੀ ਗੱਲ੍ਹ ਅਤੇ ਇਕ ਹੱਥ 'ਤੇ ਲੱਗੀ ਹੈ। ਹਮਲਾਵਰ ਸੁਖਚੈਨ ਦੇ ਸਿਰ ਵਿਚ ਗੋਲ਼ੀਆਂ ਮਾਰਨਾ ਚਾਹੁੰਦੇ ਸਨ ਪਰ ਪਿਸਤੌਲ ਦੇ ਫਸਣ ਕਾਰਣ ਉਹ ਗੋਲ਼ੀਆਂ ਨਹੀਂ ਚਲਾ ਸਕੇ। ਇਸ ਦੌਰਾਨ ਉਹ ਪਤੀ ਨੂੰ ਖਿੱਚ ਕੇ ਕਮਰੇ ਵਿਚ ਲੈ ਗਈ ਅਤੇ ਦਰਵਾਜ਼ਾ ਬੰਦ ਕਰ ਲਿਆ। ਉਨ੍ਹਾਂ ਕਿਹਾ ਕਿ ਸੁਖਚੈਨ ਨੂੰ ਪੰਜਾਬ ਵਿਚ ਰਹਿਣਾ ਪਸੰਦ ਸੀ ਪਰ ਇਥੇ ਰਹਿ ਕੇ ਕਿਸੇ ਨੇ ਕੀ ਕਰਨਾ ਹੈ, ਜਿੱਥੇ ਕੋਈ ਸੁਰੱਖਿਅਤ ਹੀ ਨਹੀਂ, ਜਿੱਥੇ ਚਾਹ ਦੇ ਸਮੇਂ ਗੋਲ਼ੀਆਂ ਮਿਲ ਰਹੀਆਂ ਹਨ, ਉਥੇ ਰਹਿਣਾ ਕੌਣ ਪਸੰਦ ਕਰੇਗਾ। 

ਇਹ ਵੀ ਪੜ੍ਹੋ-  ਪੰਜਾਬ 'ਚ ਲਗਾਤਾਰ ਪੈਰ ਪਸਾਰਣ ਲੱਗੀ ਇਹ ਬੀਮਾਰੀ, ਪਾਜ਼ੇਟਿਵ ਆਉਣ ਲੱਗੇ ਲੋਕ, ਇੰਝ ਕਰੋ ਬਚਾਅ

ਸੁਖਚੈਨ ਸਿੰਘ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ 
ਐੱਨ. ਆਰ. ਆਈ. ਸੁਖਚੈਨ ਸਿੰਘ ਦੇ ਇਕ ਹੋਰ ਨੇੜਲੇ ਰਿਸ਼ਤੇਦਾਰ ਨੇ ਕਿਹਾ ਕਿ ਸੁਖਚੈਨ ਸਿੰਘ ਦਾ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ। ਉਹ ਹੁਣ ਪੰਜਾਬ ਵਿਚ ਹੀ ਕੋਈ ਕਾਰੋਬਾਰ ਸ਼ੁਰੂ ਕਰਨ ਦਾ ਸੋਚ ਰਿਹਾ ਸੀ ਪਰ ਅੱਜ ਜੋ ਪੰਜਾਬ ਦੇ ਹਾਲਾਤ ਹਨ, ਇਥੇ ਕੋਈ ਸੁਰੱਖਿਅਤ ਨਹੀਂ ਹੈ। ਨੌਜਵਾਨ ਨਸ਼ੇ ਨਾਲ ਮਰ ਰਹੇ ਹਨ, ਕਿਸੇ ਦਾ ਕਤਲ ਹੋ ਰਿਹਾ ਹੈ, ਇਸੇ ਲਈ ਨੌਜਵਾਨ ਵਿਦੇਸ਼ ਦਾ ਰੁਖ਼ ਕਰ ਰਹੇ ਹਨ। ਹਰ ਕੋਈ ਸੋਚਦਾ ਹੈ ਕਿ ਵਿਦੇਸ਼ ਵਿਚ ਪੈਸਾ ਕਮਾ ਕੇ ਮਗਰੋਂ ਪੰਜਾਬ ਆ ਕੇ ਕੋਈ ਕੰਮ ਸ਼ੁਰੂ ਕਰੇਗਾ ਪਰ ਅੱਜ ਪੰਜਾਬ ਦੇ ਹਾਲਾਤ ਬਹੁਤ ਖ਼ਰਾਬ ਹਨ। ਉਨ੍ਹਾਂ ਮੰਗ ਕੀਤੀ ਕਿ ਪਰਿਵਾਰ ਦੇ ਸੁਰੱਖਿਆ ਲਈ ਪੁਲਸ ਤਾਇਨਾਤ ਕੀਤੀ ਜਾਵੇ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਨਿਆਇਕ ਹਿਰਾਸਤ 'ਚ ਵਾਧਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News