ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚ ਹੋਣ ਜਾ ਰਹੀ ਵੱਡੀ ਕਟੌਤੀ, ਸਰਕਾਰ ਨੇ ਲਿਆ ਇਹ ਫ਼ੈਸਲਾ

Sunday, Aug 20, 2023 - 07:07 PM (IST)

ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚ ਹੋਣ ਜਾ ਰਹੀ ਵੱਡੀ ਕਟੌਤੀ, ਸਰਕਾਰ ਨੇ ਲਿਆ ਇਹ ਫ਼ੈਸਲਾ

ਜਲੰਧਰ (ਨਰਿੰਦਰ ਮੋਹਨ) : ਪੰਜਾਬ ਰੋਡਵੇਜ਼ ਦੇ ਬੱਸ ਫਲੀਟ 'ਚ ਵੱਡੀ ਕਟੌਤੀ ਹੋਣ ਜਾ ਰਹੀ ਹੈ। ਰੋਡਵੇਜ਼ ਦੀਆਂ 1751 ਬੱਸਾਂ ਦੇ ਫਲੀਟ 'ਚੋਂ ਇਕ ਹਜ਼ਾਰ ਦੇ ਕਰੀਬ ਬੱਸਾਂ ਨੂੰ ਹਟਾਇਆ ਜਾ ਸਕਦਾ ਹੈ। ਸਰਕਾਰ ਨੇ ਰੋਡਵੇਜ਼ ਅਤੇ ਪਨਬੱਸ ਦੀਆਂ ਕੰਡਮ ਬੱਸਾਂ ਨੂੰ ਰੂਟਾਂ ਤੋਂ ਹਟਾਉਣ ਦਾ ਫ਼ੈਸਲਾ ਕੀਤਾ ਹੈ। ਵਿਭਾਗ ਦੇ ਡਾਇਰੈਕਟਰ ਨੇ ਸਾਰੇ ਬੱਸ ਡਿਪੂਆਂ ਨੂੰ ਪੱਤਰ ਭੇਜ ਕੇ ਕੰਡਮ ਬੱਸਾਂ ਦੀ ਰਿਪੋਰਟ ਮੰਗੀ ਹੈ। ਸੂਤਰ ਦੱਸਦੇ ਹਨ ਕਿ ਰੋਡਵੇਜ਼ ਦੀ ਇਸ ਕਾਰਵਾਈ ਨਾਲ ਇਕ ਵਾਰ ਫਿਰ ਸਰਕਾਰੀ ਬੱਸਾਂ ਦੇ ਫਲੀਟ ਵਿੱਚ ਬੱਸਾਂ ਦੀ ਘਾਟ ਪੈਦਾ ਹੋ ਜਾਵੇਗੀ, ਜਿਸ ਦਾ ਸਿੱਧਾ ਫਾਇਦਾ ਪ੍ਰਾਈਵੇਟ ਬੱਸ ਚਾਲਕਾਂ ਨੂੰ ਮਿਲੇਗਾ।

ਇਹ ਵੀ ਪੜ੍ਹੋ : ਡੇਰੇ ਦੇ ਗ੍ਰੰਥੀ ਨੇ ਪ੍ਰਬੰਧਕਾਂ ਤੋਂ ਤੰਗ ਆ ਚੁੱਕਿਆ ਖ਼ੌਫਨਾਕ ਕਦਮ, 2 ਖ਼ਿਲਾਫ਼ ਮਾਮਲਾ ਦਰਜ

ਸਰਕਾਰੀ ਬੱਸਾਂ, ਪੀ.ਆਰ.ਟੀ.ਸੀ., ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਬੱਸਾਂ ਦੀ ਪਹਿਲਾਂ ਹੀ ਘਾਟ ਹੈ, ਜਿਸ ਕਾਰਨ ਸਰਕਾਰੀ ਟਰਾਂਸਪੋਰਟ ਨੂੰ ਆਪਣੇ ਹੀ ਰੂਟਾਂ 'ਤੇ ਬੱਸਾਂ ਨਾ ਚਲਾਉਣ ਨਾਲ ਪ੍ਰਤੀ ਮਹੀਨਾ ਕਰੀਬ 40 ਲੱਖ ਟਿਕਟਾਂ ਦੀ ਵਿਕਰੀ ਦਾ ਸਿੱਧਾ ਨੁਕਸਾਨ ਹੋ ਰਿਹਾ ਹੈ। ਅਜਿਹਾ ਪਿਛਲੇ ਲਗਭਗ 2 ਸਾਲਾਂ ਤੋਂ ਹੋ ਰਿਹਾ ਹੈ। ਪੰਜਾਬ ਸਰਕਾਰ ਦੇ ਬੱਸ ਫਲੀਟ 'ਚੋਂ ਪਨਬੱਸ ਅਤੇ ਪੰਜਾਬ ਰੋਡਵੇਜ਼ ਕੋਲ 2407 ਬੱਸਾਂ ਦੀ ਮਨਜ਼ੂਰੀਸ਼ੁਦਾ ਫਲੀਟ ਹੈ ਪਰ ਬੱਸਾਂ ਦੀ ਗਿਣਤੀ ਸਿਰਫ਼ 1751 ਹੈ। ਰੋਡਵੇਜ਼ ਦੇ ਨਿਯਮਾਂ ਅਨੁਸਾਰ ਇਕ ਬੱਸ ਨੂੰ 7 ਸਾਲ ਜਾਂ ਸਵਾ 5 ਲੱਖ ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਹੁੰਦਾ ਹੈ। ਇਸ ਤੋਂ ਬਾਅਦ ਬੱਸ ਚਲਾਉਣ ਦੇ ਕਾਬਲ ਨਹੀਂ ਰਹਿੰਦੀ ਤੇ ਇਸ ਨੂੰ ਕੰਡਮ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : 10 ਸਾਲ ਦੇ ਮਾਸੂਮ ਨੇ ਕਾਰ 'ਚ ਕਰ 'ਤਾ ਪਿਸ਼ਾਬ, ਫਿਰ ਜੋ ਹੋਇਆ, ਉਹ ਕਰ ਦੇਵੇਗਾ ਹੈਰਾਨ

ਦਿਲਚਸਪ ਗੱਲ ਇਹ ਹੈ ਕਿ ਪੰਜਾਬ ਰੋਡਵੇਜ਼ ਦੇ ਫਲੀਟ ਵਿੱਚ ਕਈ ਅਜਿਹੀਆਂ ਬੱਸਾਂ ਚੱਲ ਰਹੀਆਂ ਹਨ, ਜਿਨ੍ਹਾਂ ਨੇ ਆਪਣੀ ਉਮਰ ਪੂਰੀ ਕਰ ਲਈ ਹੈ ਪਰ ਇਨ੍ਹਾਂ ਨੂੰ ਛੋਟੇ ਰੂਟਾਂ 'ਤੇ ਚਲਾਇਆ ਜਾ ਰਿਹਾ ਹੈ ਅਤੇ ਕਈ ਬੱਸਾਂ ਕੰਡਮ ਹੋ ਕੇ ਖੜ੍ਹੀਆਂ ਹਨ, ਜਦਕਿ ਰੋਡਵੇਜ਼ 'ਚ ਸਟਾਫ਼ ਦੀ ਘਾਟ ਕਾਰਨ ਕਈ ਬੱਸਾਂ ਆਪਣੇ ਰੂਟਾਂ 'ਤੇ ਨਹੀਂ ਚੱਲ ਸਕੀਆਂ, ਜਿਸ ਲਈ ਵਿਭਾਗ ਦੀ ਲਾਪ੍ਰਵਾਹੀ ਪ੍ਰਤੱਖ ਤੌਰ 'ਤੇ ਸਾਹਮਣੇ ਆ ਰਹੀ ਹੈ | ਵਿਭਾਗ ਦੇ ਉੱਚ ਅਧਿਕਾਰੀਆਂ ਨੇ ਹੁਣ ਆਪਣੀ ਜ਼ਿੰਮੇਵਾਰੀ ਤੋਂ ਬਚਣ ਲਈ ਰੋਡਵੇਜ਼ ਦੇ ਫਲੀਟ ਦੀਆਂ ਕਰੀਬ ਇਕ ਹਜ਼ਾਰ ਬੱਸਾਂ ਨੂੰ ਰਵਾਨਾ ਕਰਨ ਦਾ ਮਨ ਬਣਾ ਲਿਆ ਹੈ। ਵਿਭਾਗ ਦੇ ਡਾਇਰੈਕਟਰ ਨੇ ਸੂਬੇ ਦੇ ਸਾਰੇ 18 ਬੱਸ ਡਿਪੂਆਂ ਨੂੰ ਪੱਤਰ ਜਾਰੀ ਕਰਕੇ ਰਿਪੋਰਟ ਮੰਗੀ ਹੈ ਕਿ ਜਿਹੜੀਆਂ ਬੱਸਾਂ ਆਪਣੀ ਉਮਰ ਪਾਰ ਕਰ ਚੁੱਕੀਆਂ ਹਨ ਜਾਂ ਕਿਸੇ ਦੁਰਘਟਨਾ ਕਾਰਨ ਚੱਲਣਯੋਗ ਨਹੀਂ ਹਨ, ਜੋ ਵਾਰ-ਵਾਰ ਖਰਾਬ ਰਹੀਆਂ ਹਨ ਤੇ ਰਸਤੇ ਵਿੱਚ ਜਾਮ ਹੋ ਜਾਂਦੀਆਂ ਹਨ। ਅਜਿਹੀਆਂ ਬੱਸਾਂ ਦਾ ਪੂਰਾ ਵੇਰਵਾ ਪਹਿਲ ਦੇ ਆਧਾਰ 'ਤੇ ਦਿੱਤਾ ਜਾਵੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News