ਰਾਘਵ ਚੱਢਾ ਬੋਲੇ- ਜਲੰਧਰ ’ਚ ‘ਆਪ’ ਨਾਲ ਜੁੜ ਰਹੇ ਹਨ ਵੱਡੇ-ਵੱਡੇ ਸਿਆਸੀ ਲੋਕ

02/20/2023 9:10:30 AM

ਜਲੰਧਰ (ਸੁਧੀਰ)- ਆਮ ਆਦਮੀ ਪਾਰਟੀ ਦੇ ਸੀਨੀਅਰ ਕੌਮੀ ਆਗੂ ਤੇ ਰਾਜ ਸਭਾ ਮੈਂਬਰ ਪੰਜਾਬ ਰਾਘਵ ਚੱਢਾ ਬੀਤੇ ਦਿਨੀਂ ਜਲੰਧਰ ਸ਼ਹਿਰ ਵਿਖੇ ਪੁੱਜੇ। ਇਸ ਦੌਰਾਨ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਰਾਜ ਸਭਾ ਮੈਂਬਰ ਵਜੋਂ ਜਿਸ ਦਿਨ ਤੋਂ ਰਾਘਵ ਚੱਢਾ ਨੇ ਜ਼ਿੰਮੇਵਾਰੀ ਸੰਭਾਲੀ ਹੈ, ਉਸ ਦਿਨ ਤੋਂ ਉਹ ਪੰਜਾਬ ਤੇ ਪੰਜਾਬ ਵਾਸੀਆਂ ਦੀ ਤਰੱਕੀ, ਖੁਸ਼ਹਾਲੀ ਤੇ ਉਨ੍ਹਾਂ ਦੇ ਰੌਸ਼ਨ ਭਵਿੱਖ ਲਈ ਹਮੇਸ਼ਾ ਰਾਜ ਸਭਾ ’ਚ ਆਵਾਜ਼ ਬੁਲੰਦ ਕਰ ਰਹੇ ਹਨ।

ਇਹ ਵੀ ਪੜ੍ਹੋਪੰਜਾਬ 'ਚ ਅਪਰਾਧਿਕ ਮਾਮਲਿਆਂ ਨੂੰ ਲੈ ਕੇ CM ਮਾਨ ਨੇ ਆਖੀ ਇਹ ਗੱਲ, NCB ਰਿਪੋਰਟ ਦਾ ਦਿੱਤਾ ਹਵਾਲਾ

ਵਿਧਾਇਕ ਅਰੋੜਾ ਨੇ ਕਿਹਾ ਕਿ ਰਾਘਵ ਚੱਢਾ ਦਾ ਪੰਜਾਬ ਵਾਸੀਆਂ ਨਾਲ ਇਕ ਵਿਸ਼ੇਸ਼ ਲਗਾਅ ਹੈ ਤੇ ਉਨ੍ਹਾਂ ਦਾ ਸੰਕਲਪ ਹੈ ਕਿ ਪੰਜਾਬ ਤਰੱਕੀ ਵੱਲ ਵਧੇ। ਇਸ ਦੌਰਾਨ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਵਿਧਾਇਕ ਰਮਨ ਅਰੋੜਾ ਬਤੌਰ ਵਿਧਾਇਕ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਅ ਰਹੇ ਹਨ ਤੇ ਇਸ ਦੇ ਨਾਲ ਹੀ ਉਹ ਆਪਣੇ ਇਲਾਕੇ ਦੇ ਹਰ ਪਰਿਵਾਰ ਨਾਲ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਖੇਤਰ ’ਚ ਪਰਿਵਾਰਕ ਮੈਂਬਰ ਵਾਂਗ ਕੰਮ ਕਰ ਰਹੇ ਹਨ, ਜੋ ਕਿ ਬਹੁਤ ਹੀ ਸ਼ਲਾਘਾਯੋਗ ਕੰਮ ਹੈ।

ਇਹ ਵੀ ਪੜ੍ਹੋ- ਵਿਆਹ ਦੀਆਂ ਖੁਸ਼ੀਆਂ ਨੂੰ ਲੱਗਿਆ 'ਗ੍ਰਹਿਣ'; ਬੋਲੈਰੋ ਨਹਿਰ 'ਚ ਡਿੱਗੀ, ਲਾੜੇ ਸਮੇਤ 5 ਦੀ ਮੌਤ

ਉਨ੍ਹਾਂ ਕਿਹਾ ਕਿ ਵਿਧਾਇਕ ਅਰੋੜਾ ਦੀ ਲੋਕ ਸੇਵਾ ਪ੍ਰਤੀ ਸਮਰਪਣ ਭਾਵਨਾ ਦਾ ਹੀ ਨਤੀਜਾ ਹੈ ਕਿ ਅੱਜ ਜਲੰਧਰ ’ਚ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਵੱਡੇ-ਵੱਡੇ ਸਿਆਸੀ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਵਿਧਾਇਕ ਰਮਨ ਅਰੋੜਾ ਪੰਜਾਬ ਵਾਸੀਆਂ ਦੇ ਹਿੱਤ ਦੀ ਗੱਲ ਕਰਦੇ ਹਨ ਤੇ ਆਪਣੇ ਇਲਾਕੇ ’ਚ ਧਰਮ ਸੱਭਿਆਚਾਰ ਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਹਨ।

ਇਹ ਵੀ ਪੜ੍ਹੋ- ਪਿਤਾ ਦਾ ਸੀਨਾ ਮਾਣ ਨਾਲ ਹੋਇਆ ਚੌੜਾ, ਜਦੋਂ IPS ਪੁੱਤ ਨੇ ਪਿਤਾ ਦੇ ਮੋਢੇ 'ਤੇ ਲਾਏ ਸਟਾਰ


Tanu

Content Editor

Related News