ਅੰਮ੍ਰਿਤਸਰ ਪੁਲਸ ਦੀ ਵੱਡੀ ਕਾਰਵਾਈ : ਦੇਹ ਵਪਾਰ ਦਾ ਧੰਦਾ ਕਰਨ ਵਾਲਿਆਂ ਦਾ ਕੀਤਾ ਪਰਦਾਫਾਸ਼

Tuesday, Dec 27, 2022 - 11:27 PM (IST)

ਅੰਮ੍ਰਿਤਸਰ ਪੁਲਸ ਦੀ ਵੱਡੀ ਕਾਰਵਾਈ : ਦੇਹ ਵਪਾਰ ਦਾ ਧੰਦਾ ਕਰਨ ਵਾਲਿਆਂ ਦਾ ਕੀਤਾ ਪਰਦਾਫਾਸ਼

ਅੰਮ੍ਰਿਤਸਰ (ਜ.ਬ) : ਥਾਣਾ ਏ ਡਵੀਜ਼ਨ ਦੀ ਪੁਲਸ ਨੇ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੀ ਪਛਾਣ ਅਮਰਦੀਪ ਸਿੰਘ ਵਾਸੀ ਗਲੀ ਰੰਗਾ ਪਿੱਪਲ ਅੰਮ੍ਰਿਤਸਰ ਅਤੇ ਹੋਟਲ ਗਰੀਨ ਹਟੱਸ ਦੇ ਮੈਨੇਜਰ ਸ਼ੁਭਮ ਵਰਮਾ ਵਾਸੀ ਲਖਨਊ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ਦੇ ਸਬੰਧ ਵਿਚ ਪੁਲਸ ਨੇ ਕਾਰਵਾਈ ਕਰਦੇ ਹੋਏ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਜ਼ਿਲ੍ਹੇ 'ਚ ਇਕ ਵਾਰ ਫਿਰ ਕੋਰੋਨਾ ਨੇ ਦਿੱਤੀ ਦਸਤਕ, ਸਾਹਮਣੇ ਆਏ ਪਾਜ਼ੇਟਿਵ ਮਰੀਜ਼

ਪੁਲਸ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਹੋਟਲ ਗ੍ਰੀਮ ਹਟਸ ਦੇ ਮਾਲਕ ਗੁਰਸੇਵਕ ਸਿੰਘ ਵਾਸੀ ਤਰਨਤਾਰਨ ਅਤੇ ਹੋਟਲ ਦਾ ਮੈਨੇਜਰ ਸੁਭਮ ਵਰਮਾ ਦੋਨੋਂ ਹੀ ਹੋਟਲ ਵਿਚ ਆਉਣ ਵਾਲੇ ਗਾਹਕਾਂ ਨੂੰ ਆਪਣੇ ਮੋਬਾਇਲ ਫੋਨਾਂ ਤੋਂ ਲੜਕੀਆਂ ਦੀਆਂ ਫੋਟੋਆਂ ਦਿਖਾ ਕੇ ਕਮਰੇ ਅਤੇ ਲੜਕੀ ਦਾ ਰੇਟ ਤੈਅ ਕਰਦੇ ਹੋਏ ਹੋਟਲ ਵਿਚ ਲੜਕੀ ਨੂੰ ਬੁਲਾ ਕੇ ਦੇਹ ਵਪਾਰ ਦਾ ਧੰਦਾ ਕਰਦੇ ਹਨ। ਇਸ ’ਤੇ ਪੁਲਸ ਨੇ ਹੋਟਲ ਗ੍ਰੀਨ ਹਟਸ ’ਤੇ ਛਾਪੇਮਾਰੀ ਕਰ ਕੇ ਹੋਟਲ ਦੇ ਮੈਨੇਜਰ ਸ਼ੁਭਮ ਵਰਮਾ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਪੁਲਸ ਹੋਟਲ ਦੇ ਮਾਲਕ ਗੁਰਸੇਵਕ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

21 ਵਿਅਕਤੀਆਂ ਵਿਰੁੱਧ ਕੀਤੀ ਪ੍ਰੀ-ਵੇਨਟਿਵ ਐਕਸ਼ਨ ਕਾਰਵਾਈ

ਥਾਣਾ ਬੀ ਡਵੀਜ਼ਨ ਦੀ ਪੁਲਸ ਨੇ ਗੁਰੂ ਨਗਰੀ ਵਿਚ ਹੋਟਲਾਂ ਆਦਿ ਵਿਚ ਰਿਹਾਇਸ਼ ਮੁਹੱਈਆ ਕਰਵਾਉਣ ਦਾ ਕੰਮ ਕਰਨ ਵਾਲੇ ਏਜੰਟਾਂ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਇਹ ਏਜੰਟ ਗੁਰੂ ਨਗਰੀ ਵਿਚ ਆਉਣ ਵਾਲੇ ਯਾਤਰੀਆਂ ਨੂੰ ਆਪਣੇ ਹੋਟਲਾਂ ਅਤੇ ਗੈਸਟ ਹਾਊਸਾਂ ਵਿਚ ਠਹਿਰਣ ਲਈ ਕਈ ਤਰ੍ਹਾਂ ਦੇ ਲਾਲਚ ਦਿੰਦੇ ਸਨ, ਜਿਸ ਨਾਲ ਗੁਰੂ ਨਗਰੀ ਦਾ ਅਕਸ ਖਰਾਬ ਹੁੰਦਾ ਸੀ।

PunjabKesari

ਇਸ ਤਹਿਤ ਥਾਣਾ ਬੀ ਡਵੀਜ਼ਨ ਦੇ ਐੱਸ. ਐੱਚ. ਓ. ਸਿਵਦਰਸ਼ਨ ਸਿੰਘ ਨੇ ਆਪਣੀ ਟੀਮ ਸਮੇਤ ਆਪਣੇ ਏਰੀਏ ਅਧੀਨ ਕਾਰਵਾਈ ਕਰਦੇ ਹੋਏ ਕੁੱਲ 21 ਗਲਾਡ਼ੀ (ਏਜੰਟਾਂ) ਨੂੰ ਕਾਬੂ ਕੀਤਾ ਹੈ। ਪੁਲਸ ਨੇ ਇਨ੍ਹਾਂ 21 ਵਿਅਕਤੀਆਂ ਖਿਲਾਫ ਜਬਤਾ ਫੌਜਦਾਰੀ ਐਕਟ ਤਹਿਤ ਕਾਰਵਾਈ ਕੀਤੀ ਹੈ। ਪੁਲਸ ਅਧਿਕਾਰੀ ਐੱਸ. ਐੱਚ. ਓ. ਸ਼ਿਵਦਰਸ਼ਨ ਸਿੰਘ ਨੇ ਕਿਹਾ ਕਿ ਜੇਕਰ ਭਵਿੱਖ ਵਿੱਚ ਸਥਾਨਕ ਵਿਰਾਸਤੀ ਮਾਰਗ ’ਤੇ ਅਜਿਹਾ ਕੋਈ ਵੀ (ਏਜੰਟ) ਪਾਇਆ ਗਿਆ ਤਾਂ ਉਸ ਵਿਰੁੱਧ ਵੀ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਸੂਦਖੋਰਾਂ ਦੇ ਡਰੋਂ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ, ਘਰ 'ਚ ਵਿਛ ਗਏ ਸੱਥਰ


author

Mandeep Singh

Content Editor

Related News