ਵੱਡੀ ਖ਼ਬਰ : ਝਬਾਲ ਨੇੜੇ ਅਕਾਲੀ ਸਰਪੰਚ ਨੂੰ ਅਣਪਛਾਤੇ ਨੌਜਵਾਨਾਂ ਨੇ ਮਾਰੀਆਂ ਗੋਲੀਆਂ

Friday, Dec 24, 2021 - 09:04 PM (IST)

ਵੱਡੀ ਖ਼ਬਰ : ਝਬਾਲ ਨੇੜੇ ਅਕਾਲੀ ਸਰਪੰਚ ਨੂੰ ਅਣਪਛਾਤੇ ਨੌਜਵਾਨਾਂ ਨੇ ਮਾਰੀਆਂ ਗੋਲੀਆਂ

ਝਬਾਲ (ਨਰਿੰਦਰ)-ਅੱਡਾ ਗੱਗੋਬੂਹਾ ਵਿਖੇ ਅਕਾਲੀ ਸਰਪੰਚ ਅਤੇ ਇਲਾਕੇ ਦੇ ਅਕਾਲੀ ਆਗੂ ਪਰਮਜੀਤ ਸਿੰਘ ਪੰਮਾ ਗੱਗੋਬੂਹਾ ਨੂੰ ਦੇਰ ਸ਼ਾਮ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਮਾਰਨ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਅਨੁਸਾਰ ਉਕਤ ਸਾਬਕਾ ਸਰਪੰਚ ਪਰਮਜੀਤ ਸਿੰਘ ਪੰਮਾ ਗੱਗੋਬੂਹਾ ਅੱਡਾ ਗੱਗੋਬੂਹਾ ਵਿਖੇ ਝਬਾਲ ਰੋਡ ’ਤੇ ਆਪਣੀ ਕੰਬਾਈਨ ਬਣਾਉਣ ਵਾਲੀ ਫੈਕਟਰੀ ਦੇ ਬਾਹਰ ਗੱਡੀ ’ਚੋਂ ਉਤਰ ਕੇ ਖੜ੍ਹਾ ਸੀ।

ਇਹ ਵੀ ਪੜ੍ਹੋ  : ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਅਰਜ਼ੀ ਮੋਹਾਲੀ ਜ਼ਿਲ੍ਹਾ ਅਦਾਲਤ ਵੱਲੋਂ ਖਾਰਿਜ

ਮੋਟਰਸਾਈਕਲ ’ਤੇ ਆਏ ਨੌਜਵਾਨਾਂ ਨੇ ਆਉਂਦਿਆਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਇਕ ਗੋਲੀ ਸਰਪੰਚ ਪਰਮਜੀਤ ਸਿੰਘ ਦੀ ਧੌਣ ਦੇ ਨੇੜੇ ਵੱਜੀ ਅਤੇ ਉਹ ਉਸੇ ਜਗ੍ਹਾ ’ਤੇ ਡਿੱਗ ਗਿਆ । ਉਸ ਨੂੰ ਤੁਰੰਤ ਅੰਮ੍ਰਿਤਸਰ ਵਿਖੇ ਇਲਾਜ ਲਈ ਭੇਜਿਆ ਗਿਆ। ਇਸ ਨੂੰ ਲੈ ਕੇ ਜਦੋਂ ਥਾਣਾ ਮੁਖੀ ਜਸਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਘਟਨਾ ਦਾ ਪਤਾ ਲੱਗਦਿਆਂ ਹੀ ਝਬਾਲ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

Manoj

Content Editor

Related News