ਵੱਡੀ ਖ਼ਬਰ : ਦੀਪ ਸਿੱਧੂ ਖ਼ਿਲਾਫ਼ ਐੱਸ. ਸੀ./ਐੱਸ. ਟੀ. ਐਕਟ ਤਹਿਤ ਜਲੰਧਰ ’ਚ ਮਾਮਲਾ ਦਰਜ

Tuesday, Oct 05, 2021 - 03:31 PM (IST)

ਵੱਡੀ ਖ਼ਬਰ : ਦੀਪ ਸਿੱਧੂ ਖ਼ਿਲਾਫ਼ ਐੱਸ. ਸੀ./ਐੱਸ. ਟੀ. ਐਕਟ ਤਹਿਤ ਜਲੰਧਰ ’ਚ ਮਾਮਲਾ ਦਰਜ

ਜਲੰਧਰ (ਰਾਹੁਲ ਕਾਲਾ)-ਪੰਜਾਬੀ ਅਦਾਕਾਰ ਦੀਪ ਸਿੱਧੂ ਖ਼ਿਲਾਫ ਰਵਿਦਾਸੀਆ ਸਮਾਜ ਤੇ ਵਾਲਮੀਕਿ ਸਮਾਜ ਦੇ ਭਾਈਚਾਰੇ ਖ਼ਿਲਾਫ਼ ਜਾਤੀਸੂਚਕ ਸ਼ਬਦ ਬੋਲ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਐੱਸ. ਸੀ./ਐੱਸ ਟੀ. ਐਕਟ ਤਹਿਤ ਜਲੰਧਰ ਦੇ ਨਵੀਂ ਬਾਰਾਦਰੀ ਥਾਣੇ ’ਚ ਮਾਮਲਾ ਦਰਜ ਹੋਇਆ ਹੈ।

ਇਹ ਵੀ ਪੜ੍ਹੋ : CM ਚੰਨੀ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਕਿਹਾ-ਖੇਤੀ ਕਾਨੂੰਨਾਂ ਕਾਰਨ ਕਿਸਾਨਾਂ ’ਚ ਰੋਸ, ਜਲਦ ਹੋਣ ਰੱਦ

ਦੀਪ ਸਿੱਧੂ ਖ਼ਿਲਾਫ ਉਕਤ ਭਾਈਚਾਰਿਆਂ ਨਾਲ ਸਬੰਧਿਤ ਜਥੇਬੰਦੀਆਂ ਵੱਲੋਂ ਨਵੀਂ ਬਾਰਾਦਰੀ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਦੀਪ ਸਿੱਧੂ ਨੇ 5 ਵਿਅਕਤੀਆਂ ਨਾਲ ਫੇਸਬੁੱਕ ਤੋਂ ਲਾਈਵ ਹੋ ਕੇ ਵਿਵਾਦਿਤ ਵੀਡੀਓ ਪਾਈ ਹੈ, ਜਿਸ ’ਚ ਉਹ ਵਿਅਕਤੀ ਰਵਿਦਾਸੀਆ ਤੇ ਵਾਲਮੀਕਿ ਭਾਈਚਾਰਿਆਂ ਖ਼ਿਲਾਫ ਜਾਤੀਸੂਚਕ ਸ਼ਬਦ ਵਰਤ ਰਹੇ ਹਨ। ਦੀਪ ਸਿੱਧੂ ਉਨ੍ਹਾਂ ਨੂੰ ਰੋਕਣ ਦੀ ਬਜਾਏ ਸਹੀ ਕਹਿ ਰਿਹਾ ਹੈ। ਇਹ ਵੀਡੀਓ 1 ਅਕਤੂਬਰ ਦੀ ਦੱਸੀ ਜਾ ਰਹੀ ਹੈ।

 


author

Manoj

Content Editor

Related News