ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਵਾਲੇ ਗੋਲਡੀ ਬਰਾੜ ਦਾ ਵੱਡਾ ਇੰਟਰਵਿਊ, ਕੀਤੇ ਹੈਰਾਨ ਕਰਨ ਵਾਲੇ ਖੁਲਾਸੇ
Tuesday, Jun 21, 2022 - 06:19 PM (IST)
ਚੰਡੀਗੜ੍ਹ : ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਕੈਨੇਡਾ ਦੇ ਗੈਂਗਸਟਰ ਗੋਲਡੀ ਬਰਾੜ ਦੀ ਪਹਿਲੀ ਕਥਿਤ ਇੰਟਰਵਿਊ ਸਾਹਮਣੇ ਆਈ ਹੈ। ਇਹ ਕਥਿਤ ਇੰਟਰਵਿਊ ਇਕ ਨਿੱਜੀ ਸੋਸ਼ਲ ਮੀਡੀਆ ਚੈੱਨਲ ਨੂੰ ਦਿੱਤੀ ਗਈ ਹੈ। ਵਟਸਐਪ ਕਾਲ ਰਾਹੀਂ ਦਿੱਤੀ ਗਈ ਇਸ ਇੰਟਰਵਿਊ ਵਿਚ ਗੋਲਡੀ ਬਰਾੜ ਨੇ ਕਈ ਵੱਡੇ ਅਤੇ ਹੈਰਾਨ ਕਰ ਦੇਣ ਵਾਲੇ ਖ਼ੁਲਾਸੇ ਕੀਤੇ ਹਨ। ਇਸ ਕਥਿਤ ਵੀਡੀਓ ਵਿਚ ਗੋਲਡੀ ਬਰਾੜ ਨੇ ਸਾਫ ਆਖਿਆ ਹੈ ਕਿ ਉਨ੍ਹਾਂ ਦੀ ਸਿੱਧੂ ਮੂਸੇਵਾਲਾ ਨਾਲ ਕੋਈ ਵੱਡੀ ਜਾਂ ਨਿੱਜੀ ਦੁਸ਼ਮਣੀ ਨਹੀਂ ਸੀ ਅਤੇ ਨਾ ਹੀ ਸਿੱਧੂ ਨੂੰ ਕਿਸੇ ਪੈਸੇ ਲਈ ਮਾਰਿਆ ਗਿਆ ਹੈ। ਸਿੱਧੂ ਨੇ ਕੁੱਝ ਗ਼ਲਤੀਆਂ ਹੀ ਅਜਿਹੀਆਂ ਕੀਤੀਆਂ ਸਨ ਜਿਸ ਕਾਰਣ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਗ੍ਰਿਫ਼ਤਾਰ ਸ਼ੂਟਰਾਂ ਦੇ ਮਾਮਲੇ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
ਗੋਲਡੀ ਨੇ ਇਸ ਕਥਿਤ ਵਿਚ ਵੀਡੀਓ ਵਿਚ ਕਿਹਾ ਹੈ ਕਿ ਉਨ੍ਹਾਂ ਦੀ ਸਿੱਧੂ ਮੂਸੇਵਾਲਾ ਨਾਲ ਪਹਿਲਾਂ ਬਹੁਤ ਜ਼ਿਆਦਾ ਨੇੜਤਾ ਸੀ ਅਤੇ ਉਸ ਨਾਲ ਕਾਫੀ ਪ੍ਰੇਮ ਪਿਆਰ ਸੀ। ਇਹ ਨੇੜਤਾ ਇਥੋਂ ਤੱਕ ਸੀ ਕਿ ਸਿੱਧੂ ਮੂਸੇਵਾਲਾ ਲਾਰੈਂਸ ਬਿਸ਼ਨੋਈ ਨੂੰ ਰੋਜ਼ਾਨਾ ਮੈਸੇਜ ਵੀ ਕਰਦਾ ਸੀ। ਗੋਲਡੀ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦੀ ਦੁਸ਼ਮਣੀ ਉਨ੍ਹਾਂ ਨਾਲ ਨਹੀਂ ਸਗੋਂ ਗੈਂਗਸਟਰ ਕੁਲਬੀਰ ਨੁਰੂਆਣਾ ਅਤੇ ਪੰਜਾਬ ਦੇ ਕੁੱਝ ਸਿੰਗਰਾਂ ਨਾਲ ਸੀ। ਉਸ ਨੇ ਕਿਹਾ ਕਿ ਹਾਲਾਂਕਿ ਸਿੱਧੂ ਮੂਸੇਵਾਲਾ ਇਕ ਵਧੀਆ ਗਾਇਕ ਅਤੇ ਵਧੀਆ ਗੀਤਕਾਰ ਸੀ ਪਰ ਉਸ ਨੂੰ ਕਈ ਵਾਰ ਸਮਝਾਉਣ ਦੇ ਬਾਵਜੂਦ ਉਸ ਦੀਆਂ ਗ਼ਲਤੀਆਂ ਇਸ ਹੱਦ ਤੱਕ ਵੱਧ ਗਈਆਂ ਸਨ ਕਿ ਉਨ੍ਹਾਂ ਨੂੰ ਇਹ ਵੱਡਾ ਕਦਮ ਚੁੱਕਣਾ ਪਿਆ। ਗੋਲਡੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਉਨ੍ਹਾਂ ਤੋਂ ਕਿਸੇ ਹੋਰ ਨੇ ਨਹੀਂ ਕਰਵਾਇਆ ਸਗੋਂ ਉਨ੍ਹਾਂ ਨੇ ਖੁਦ ਕੀਤਾ ਹੈ। ਇਸ ਦੌਰਾਨ ਗੋਲਡੀ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਮ ਵੀ ਲਿਆ ਹੈ।
ਇਹ ਵੀ ਪੜ੍ਹੋ : ਬਾਬਾ ਬਕਾਲਾ ’ਚ ਵੱਡੀ ਵਾਰਦਾਤ, ਵਿਆਹ ਤੋਂ ਪਰਤ ਰਹੇ ਨੌਜਵਾਨ ਦੇ ਸਿਰ ’ਚ ਮਾਰੀ ਗੋਲ਼ੀ
ਇਥੇ ਸਾਫ ਦੱਸ ਦਿੰਦੇ ਹਾਂ ਕਿ ਗੋਲਡੀ ਬਰਾੜ ਵਲੋਂ ਸੋਸ਼ਲ ਮੀਡੀਆ ਚੈਨਲ ਨੂੰ ਦਿੱਤੇ ਗਏ ਇੰਟਰਿਵਊ ਦੀ ‘ਜਗ ਬਾਣੀ’ ਪੁਸ਼ਟੀ ਨਹੀਂ ਕਰਦਾ ਹੈ। ਇਸ ਕਥਿਤ ਇੰਟਰਵਿਊ ਵਿਚ ਆਪਣੇ ਆਪ ਨੂੰ ਗੋਲਡੀ ਬਰਾੜ ਦੱਸਣ ਵਾਲਾ ਸ਼ਖ਼ਸ ਇਹ ਜ਼ਰੂਰ ਆਖ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਲਾਰੈਂਸ ਬਿਸ਼ਨੋਈ ਰਾਹੀਂ ਪੰਜਾਬੀ ਇੰਡਸਟਰੀ ਵਿਚ ਆਪਣਾ ਦਬਦਬਾ ਬਨਾਉਣਾ ਚਾਹੁੰਦਾ ਸੀ। ਇਸ ਦੌਰਾਨ ਗੋਲਡੀ ਬਰਾੜ ਇਹ ਵੀ ਆਖ ਰਿਹਾ ਹੈ ਕਿ ਕੈਨੇਡਾ ਸਥਿਤ ਕਰਨ ਔਜਲਾ ਦੇ ਘਰ ’ਤੇ ਜਿਸ ਨੇ ਗੋਲੀਆਂ ਚਲਵਾਈਆਂ ਸਨ, ਇਸ ਦਾ ਵੀ ਸਭ ਨੂੰ ਪਤਾ ਹੈ ਕਿ ਇਹ ਕਿਸ ਨੇ ਚਲਵਾਈਆਂ ਸਨ। ਹਾਲਾਂਕਿ ਗੋਲਡੀ ਬਾਅਦ ਵਿਚ ਇਹ ਵੀ ਆਖ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਹੰਕਾਰ ਕਾਰਨ ਉਸ ਦਾ ਕਤਲ ਕੀਤਾ ਗਿਆ ਹੈ। ਗੋਲਡੀ ਆਖ ਰਿਹਾ ਹੈ ਕਿ ਸਿੱਧੂ ਲਾਰੈਂਸ ਤੋਂ ਆਪਣੇ ਗ਼ਲਤ ਕੰਮ ਕਰਵਾਉਣਾ ਚਾਹੁੰਦਾ ਸੀ ਪਰ ਅਸੀਂ ਨਹੀਂ ਕੀਤੇ, ਜਿਸ ਤੋਂ ਬਾਅਦ ਇਹ ਸਾਡੇ ਵਿਰੋਧੀ ਗੈਂਗਸਟਰਾਂ ਦੇ ਸੰਪਰਕ ਵਿਚ ਚਲਾ ਗਿਆ। ਜਿਸ ਤੋਂ ਬਾਅਦ ਸਿੱਧੂ ਨੂੰ ਕਈ ਵਾਰ ਸਮਝਾਇਆ ਗਿਆ ਪਰ ਉਹ ਨਹੀਂ ਸਮਝ ਰਿਹਾ ਸੀ। ਸਾਡੇ ਲਈ ਇਹ ਕੰਮ ਬਹੁਤ ਔਖਾ ਸੀ ਪਰ ਸਾਰਿਆਂ ਨੇ ਲਾਰੈਂਸ ਬਿਸ਼ਨੋਈ ਅਤੇ ਹੋਰਾਂ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਇਕ ਹੋਰ ਵੱਡਾ ਖ਼ੁਲਾਸਾ, ਚੋਣਾਂ ਸਮੇਂ ਹੀ ਕਰਨਾ ਸੀ ਕਤਲ
ਇਸ ਤੋਂ ਇਲਾਵਾ ਕਥਿਤ ਇੰਟਰਵਿਊ ਵਿਚ ਗੋਲਡੀ ਬਰਾੜ ਆਖ ਰਿਹਾ ਹੈ ਕਿ ਵਿੱਕੀ ਮਿੱਡੂਖੇੜਾ ਕਤਲ ਕਾਂਡ ਵਿਚ ਸ਼ਾਮਲ ਸ਼ਗੁਨਪ੍ਰੀਤ ਸਿੰਘ ਜੋ ਕਿ ਸਿੱਧੂ ਮੂਸੇਵਾਲਾ ਦਾ ਪੀ. ਏ. ਸੀ, ਨੂੰ ਵੀ ਉਸ ਨੇ ਆਪਣੇ ਨਾਲ ਦੁਬਈ ਵਿਚ ਰੱਖਿਆ ਸੀ ਅਤੇ ਉਸ ਨੂੰ ਵਿਦੇਸ਼ ਭੇਜਣ ਵਿਚ ਵੀ ਸਿੱਧੂ ਨੇ ਹੀ ਉਸ ਦੀ ਮਦਦ ਕੀਤੀ ਸੀ। ਇਸ ਇੰਟਰਵਿਊ ਦੌਰਾਨ ਗੋਲਡੀ ਬਰਾੜ ਇਕ ਹੋਰ ਵੱਡੇ ਪੰਜਾਬੀ ਗਾਇਕ ਦਾ ਨਾਂ ਲੈਂਦਾ ਸੁਣਾਈ ਦਿੱਤਾ ਹੈ, ਜਿਸ ਵਿਚ ਉਹ ਆਖ ਰਿਹਾ ਹੈ ਕਿ ਇਸ ਗਾਇਕ ਦੇ ਰਿਸ਼ਤੇ ਵਿਚ ਲੱਗਦੇ ਭਰਾ ਨੇ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਸ਼ੂਟਰਾਂ ਨੂੰ ਰੋਟੀ ਖਵਾਈ ਸੀ। ਇਥੇ ਦੱਸ ਦਿੰਦੇ ਹਾਂ ਕਿ ਗੋਲਡੀ ਬਰਾੜ ਵਲੋਂ ਸੋਸ਼ਲ ਮੀਡੀਆ ਚੈਨਲ ਨੂੰ ਦਿੱਤੇ ਗਏ ਇੰਟਰਿਵਊ ਦੀ ‘ਜਗ ਬਾਣੀ’ ਪੁਸ਼ਟੀ ਨਹੀਂ ਕਰਦਾ ਹੈ ਅਤੇ ਨਾ ਹੀ ਇਹ ਸਾਫ ਕਰਦਾ ਹੈ ਕਿ ਇੰਟਰਵਿਊ ਦੇਣ ਵਾਲਾ ਸ਼ਖਸ ਕੈਨੇਡਾ ਬੈਠਾ ਗੈਂਗਸਟਰ ਗੋਲਡੀ ਬਰਾੜ ਹੀ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜੇਲ ’ਚ ਗੈਂਗਵਾਰ, ਰੇਕੀ ਕਰਨ ਵਾਲੇ ਕੇਕੜਾ ’ਤੇ ਬੰਬੀਹਾ ਗਰੁੱਪ ਦਾ ਹਮਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।