ਸੁਨਾਮ ''ਚ ਵੱਡੀ ਵਾਰਦਾਤ : ਚਾਕੂ ਮਾਰ ਵਿਅਕਤੀ ਕੋਲੋਂ ਖੋਹਿਆ ਮੋਬਾਇਲ ਤੇ ਆਧਾਰ ਕਾਰਡ

Thursday, Jan 11, 2024 - 10:17 AM (IST)

ਸੁਨਾਮ ''ਚ ਵੱਡੀ ਵਾਰਦਾਤ : ਚਾਕੂ ਮਾਰ ਵਿਅਕਤੀ ਕੋਲੋਂ ਖੋਹਿਆ ਮੋਬਾਇਲ ਤੇ ਆਧਾਰ ਕਾਰਡ

ਸੁਨਾਮ : ਸੁਨਾਮ ਵਿਖੇ ਉਸ ਵੇਲੇ ਵੱਡੀ ਵਾਰਦਾਤ ਵਾਪਰੀ, ਜਦੋਂ ਇਕ ਵਿਅਕਤੀ ਕੋਲੋਂ 2 ਨੌਜਵਾਨਾਂ ਨੇ ਫੋਨ ਖੋਹ ਲਿਆ ਅਤੇ ਉਸ ਨੂੰ ਚਾਕੂ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜਾਣਕਾਰੀ ਮੁਤਾਬਕ ਸੁਨਾਮ ਬੱਸ ਅੱਡੇ ਦੇ ਬਾਹਰ ਇਕ ਵਿਅਕਤੀ ਬੈਠਾ ਹੋਇਆ ਸੀ।

ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਅਗਲੇ 3 ਦਿਨਾਂ ਲਈ ਨਵੀਂ ਭਵਿੱਖਬਾਣੀ, ਕੰਬਣੀ ਛੇੜ ਰਹੀਆਂ ਬਰਫ਼ੀਲੀਆਂ ਹਵਾਵਾਂ

2 ਨੌਜਵਾਨ ਉਸ ਕੋਲ ਆਏ ਅਤੇ ਚਾਕੂ ਦਿਖਾ ਕੇ ਕਹਿਣ ਲੱਗੇ ਕਿ ਉਹ ਰੌਲਾ ਨਾ ਪਾਵੇ। ਇਸ ਮਗਰੋਂ ਉਨ੍ਹਾਂ ਨੇ ਵਿਅਕਤੀ ਨੂੰ ਚਾਕੂ ਮਾਰਿਆ ਅਤੇ ਉਸ ਦਾ ਮੋਬਾਇਲ ਅਤੇ ਆਧਾਰ ਕਾਰਡ ਖੋਹ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਵੱਡੀ ਖ਼ਬਰ, ਇਹ ਕੰਮ ਨਾ ਕੀਤਾ ਤਾਂ ਲੱਗੇਗਾ ਜ਼ੋਰਦਾਰ ਝਟਕਾ
ਪੀੜਤ ਵਿਅਕਤੀ ਦੀ ਪਛਾਣ ਰਾਜ ਕੁਮਾਰ ਵਜੋਂ ਹੋਈ ਹੈ, ਜੋ ਬੱਸ ਅੱਡੇ ਦੇ ਅੰਦਰ ਹੀ ਰਹਿੰਦਾ ਹੈ। ਫਿਲਹਾਲ ਉਸ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News