ਪੰਜਾਬ 'ਚ ਵੱਡੀ ਘਟਨਾ! ਸਿਵਲ ਹਸਪਤਾਲ 'ਚ ਭਿੜੇ ਨਸ਼ੇੜੀ, ਹੋਈ ਫਾਇਰਿੰਗ

Friday, Jun 06, 2025 - 05:48 PM (IST)

ਪੰਜਾਬ 'ਚ ਵੱਡੀ ਘਟਨਾ! ਸਿਵਲ ਹਸਪਤਾਲ 'ਚ ਭਿੜੇ ਨਸ਼ੇੜੀ, ਹੋਈ ਫਾਇਰਿੰਗ

ਲੋਹੀਆਂ ਖ਼ਾਸ (ਸੁਖਪਾਲ ਰਾਜਪੂਤ)- ਸਥਾਨਕ ਸਿਵਲ ਹਸਪਤਾਲ ਨੇੜੇ ਆਰੇ ਦੇ ਕੋਲ ਨਸ਼ੇੜੀਆਂ ਵੱਲੋਂ ਆਪਸੀ ਕੁੱਟਮਾਰ ਤੋਂ ਬਾਅਦ ਇਕ ਨਸ਼ੇੜੀ ਵੱਲੋਂ ਗੋਲ਼ੀ ਚਲਾ ਦਿੱਤੀ ਗਈ। ਇਸ ਦੌਰਾਨ ਦੋਵੇਂ ਵਿਅਕਤੀ ਜ਼ਖ਼ਮੀ ਗਏ। ਦੂਜੇ ਨਸ਼ੇੜੀ ਨੇ ਵੀ ਪਹਿਲੇ ਨਸ਼ੇੜੀ ਕੋਲੋਂ ਰਾਈਫ਼ਲ ਖੋਹ ਕੇ ਰਾਈਫ਼ਲ ਦਾ ਵੱਟ ਮਾਰ ਕੇ ਉਸ ਨੂੰ ਵੀ ਜ਼ਖ਼ਮੀ ਕਰ ਦਿੱਤਾ। 

ਇਹ ਵੀ ਪੜ੍ਹੋ: 3 ਦਿਨਾਂ ਤੋਂ ਲਾਪਤਾ ਮੁੰਡੇ ਦੀ ਮਿਲੀ ਲਾਸ਼, ਪੁੱਤ ਨੂੰ ਇਸ ਹਾਲ 'ਚ ਵੇਖ ਧਾਹਾਂ ਰੋਈ ਮਾਂ, ਕੁੜੀ 'ਤੇ ਲੱਗੇ ਗੰਭੀਰ ਦੋਸ਼

ਪ੍ਰਾਪਤ ਵੇਰਵਿਆਂ ਅਨੁਸਾਰ ਕੁਲਵੰਤ ਸਿੰਘ ਉਰਫ਼ ਤੇਜੀ ਪੁੱਤਰ ਗੋਵਿੰਦ ਸਿੰਘ ਬਾੜਾ ਜਗੀਰ ਅਤੇ ਗੁਰਤੇਜ ਸਿੰਘ ਪੁੱਤਰ ਅਨੂਪ ਸਿੰਘ ਵਾਸੀ ਲੋਹੀਆਂ ਖਾਸ ਦੋਵੇਂ ਵਿਅਕਤੀ ਸਵੇਰੇ ਸਥਾਨਕ ਸਿਵਲ ਹਸਪਤਾਲ ਤੋਂ ਮੁਫ਼ਤ ਵਿਚ ਮਿਲਦੀ ਨਸ਼ੇ ਵਾਲੀ ਦਵਾਈ ਲੈਣ ਵਾਸਤੇ ਆਏ ਸਨ ਤਾਂ ਕੁਲਵੰਤ ਸਿੰਘ ਨੇ ਕਿਹਾ ਤੂੰ ਕੁੜੀਆਂ ਨੂੰ ਛੇੜਦਾ ਹੈ, ਜਿਸ ਕਾਰਨ ਦੋਵਾਂ ਵਿਚ ਆਪਸੀ ਰੰਜਿਸ਼ ਵੱਧ ਗਈ ਅਤੇ ਕੁੱਟਮਾਰ ਤੱਕ ਨੌਬਤ ਆ ਗਈ। 

ਗੁਰਤੇਜ ਸਿੰਘ ਪੁੱਤਰ ਅਨੂਪ ਸਿੰਘ ਵਾਸੀ ਲੋਹੀਆਂ ਖਾਸ ਘਰੋਂ ਹਥਿਆਰ ਲਿਆ ਕੇ ਕੁਲਵੰਤ ਸਿੰਘ ਨੂੰ ਡਰਾਉਣ ਧਮਕਾਉਣ ਲੱਗਾ ਅਤੇ ਉਸ ਨੇ ਕੁਲਵੰਤ ਸਿੰਘ 'ਤੇ ਗੋਲ਼ੀ ਚਲਾ ਦਿੱਤੀ, ਜੋ ਉਸ ਦੀ ਬਾਂਹ ਵਿੱਚ ਲੱਗੀ ਜਾਪਦੀ ਹੈ ਪਰ ਕੁਲਵੰਤ ਸਿੰਘ ਨੇ ਕਤਿਥ ਤੌਰ 'ਤੇ ਗੁਰਤੇਜ ਸਿੰਘ ਕੋਲੋਂ ਹਥਿਆਰ ਖੋਹ ਕੇ ਗੁਰਤੇਜ ਸਿੰਘ ਦੇ ਰਾਈਫ਼ਲ ਦਾ ਵੱਟ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਵੀ ਜ਼ਖ਼ਮੀ ਕਰ ਦਿੱਤਾ। ਦੋਵਾਂ ਵਿਆਕੀਆਂ ਨੂੰ ਸਿਵਲ ਹਸਪਤਾਲ ਤੋਂ ਜਲੰਧਰ ਰੈਫਰ ਕਰ ਦਿੱਤਾ ਗਿਆ। ਡੀ. ਐੱਸ. ਪੀ. ਓਂਕਾਰ ਸਿੰਘ ਬਰਾੜ, ਲਾਭ ਸਿੰਘ ਥਾਣਾ ਮੁਖੀ ਲੋਹੀਆਂ ਖਾਸ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। 

ਇਹ ਵੀ ਪੜ੍ਹੋ: ਵੜਿੰਗ-ਬਾਜਵਾ ਬਨਾਮ ਚੰਨੀ-ਰਾਣਾ ਵਿਚਕਾਰ ਸ਼ੁਰੂ ਹੋਏ ਖੁੱਲ੍ਹੇ ਸੰਘਰਸ਼ ਨੇ ਕਾਂਗਰਸ ਲੀਡਰਸ਼ਿਪ ਨੂੰ ਕੀਤਾ ਦੋਫਾੜ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News