ਖਰੜ ''ਚ ਵੱਡੀ ਵਾਰਦਾਤ, ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਘਰ ''ਤੇ ਕੀਤੀ ਅੰਨ੍ਹੇਵਾਹ ਫਾਇਰਿੰਗ
Friday, Sep 18, 2020 - 03:09 PM (IST)

ਖਰੜ (ਅਮਰਦੀਪ, ਸ਼ਸ਼ੀ, ਰਣਬੀਰ, ਗਗਨਦੀਪ) : ਪੁਰਾਣੀ ਰੰਜਿਸ਼ ਨੂੰ ਲੈ ਕੇ ਖਰੜ ਜਨਤਾ ਨਗਰ ਵਿਖੇ ਤੜਕੇ 3 ਵਜੇ ਗੋਲੀ ਚੱਲਣ ਨਾਲ ਇਕ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਬੀਤੇ ਦਿਨੀਂ ਸਵੇਰੇ ਤੜਕੇ 3 ਵਜੇ ਅਰੁਣ ਸ਼ਰਮਾ ਦੇ ਘਰ ਧਾਵਾ ਬੋਲਿਆ ਅਤੇ ਘਰ ਅੰਦਰ ਦਾਖ਼ਲ ਹੋ ਕੇ ਉਨ੍ਹਾਂ ਅਰੁਣ ਸ਼ਰਮਾ ਦੇ ਲੜਕੇ ਦੇਵਨ ਸ਼ਰਮਾ ਦਾ ਨਾਂ ਲੈ ਕੇ ਲਲਕਾਰੇ ਮਾਰੇ ਤਾਂ ਉਨ੍ਹਾਂ ਅਰੁਣ ਸ਼ਰਮਾ ਨੂੰ ਫੜ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੀਆਂ ਲੱਤਾਂ ਤੋੜ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ।
ਇਹ ਵੀ ਪੜ੍ਹੋ : ਹੁਣ ਕੀ ਕਰਨਗੇ ਨਵਜੋਤ ਸਿੰਘ ਸਿੱਧੂ?
ਰੌਲਾ ਪੈਣ 'ਤੇ ਹਮਲਾਵਰ ਹੋਏ ਫਰਾਰ
ਜਦੋਂ ਰੌਲਾ ਪੈਣ 'ਤੇ ਆਂਢ-ਗੁਆਂਢ ਦੇ ਲੋਕ ਪੁੱਜੇ ਤਾਂ ਹਮਲਾਵਰਾਂ ਨੇ ਖੜ੍ਹੀ ਕਾਰ ਦੀ ਭੰਨ ਤੋੜ ਕਰ ਕੇ ਅਤੇ ਹਵਾਈ ਫਾਇਰ ਕਰ ਕੇ ਹੋਏ, ਲਲਕਾਰੇ ਮਾਰਦੇ ਹੋਏ ਮੌਕੇ 'ਤੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਸਾਰ ਹੀ ਐੱਸ. ਪੀ. ਦਿਹਾਤੀ ਰਵਜੋਤ ਕੌਰ ਗਰੇਵਾਲ, ਡੀ. ਐੱਸ. ਪੀ. ਖਰੜ ਪਾਲ ਸਿੰਘ, ਐੱਸ. ਐੱਚ. ਓ. ਸਿਟੀ ਇੰਸਪੈਕਟਰ ਭਗਵੰਤ ਸਿੰਘ ਪੁੱਜੇ। ਜ਼ਖਮੀ ਅਰੁਣ ਸ਼ਰਮਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਦਾ ਇਲਾਜ ਪੀ. ਜੀ. ਆਈ. ਚੰਡੀਗੜ੍ਹ ਵਿਖੇ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਅਣਪਛਾਤੇ ਚੋਰਾਂ ਨੇ ਦੁਕਾਨ ਅੰਦਰੋਂ ਡੇਢ ਲੱਖ ਦੇ ਮੋਬਾਈਲ ਫ਼ੋਨਾਂ 'ਤੇ ਕੀਤਾ ਹੱਥ ਸਾਫ਼
ਸੀ. ਸੀ. ਟੀ. ਵੀ. 'ਚ ਘਟਨਾ ਕੈਦ
ਐੱਸ. ਪੀ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਹਮਲਾਵਰਾਂ ਵਲੋਂ ਕੀਤੀ ਘਟਨਾ ਕੈਦ ਹੋ ਗਈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਭਗਵੰਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਕਾਸ਼ਦੀਪ ਸਿੰਘ, ਹਰਿੰਦਰ ਸਿੰਘ ਸਹੋਤਾ ਵਾਸੀ ਪਿੰਡ ਸਲੋਰਾ ਜ਼ਿਲਾ ਰੋਪੜ, ਭਵਜੀਤ ਗਿੱਲ ਵਾਸੀ ਵਾਰਡ ਨੰਬਰ-5 ਖਰੜ, ਬਲਜੀਤ ਚੌਧਰੀ ਅਤੇ 2-3 ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ-307, 450, 148, 149, 506 ਆਈ. ਪੀ. ਸੀ. ਆਰਮਜ਼ ਐਕਟ ਅਧੀਨ ਮਾਮਲਾ ਦਰਜ਼ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀਆਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਰਵਾਨਾ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ : ਬਟਾਲਾ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 3 ਕੌਮਾਂਤਰੀ ਸਮੱਗਲਰ 32 ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ