ਡੇਰਾਬੱਸੀ ’ਚ ਵੱਡੀ ਵਾਰਦਾਤ, ਲੁਟੇਰਿਆਂ ਨੇ ਪ੍ਰਾਪਰਟੀ ਡੀਲਰ ਤੋਂ ਲੁੱਟੇ ਕਰੋੜਾਂ ਰੁਪਏ, ਸ਼ਰੇਆਮ ਕੀਤੀ ਫਾਇਰਿੰਗ

Friday, Jun 10, 2022 - 06:27 PM (IST)

ਡੇਰਾਬੱਸੀ ’ਚ ਵੱਡੀ ਵਾਰਦਾਤ, ਲੁਟੇਰਿਆਂ ਨੇ ਪ੍ਰਾਪਰਟੀ ਡੀਲਰ ਤੋਂ ਲੁੱਟੇ ਕਰੋੜਾਂ ਰੁਪਏ, ਸ਼ਰੇਆਮ ਕੀਤੀ ਫਾਇਰਿੰਗ

ਡੇਰਾਬੱਸੀ— ਡੇਰਾਬੱਸੀ ਵਿਖੇ ਹਥਿਆਰਬੰਦ ਲੁਟੇਰਿਆਂ ਵੱਲੋਂ ਗੋਲ਼ੀਆਂ ਚਲਾ ਕੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਵਾਰਦਾਤ ਡੇਰਾਬੱਸੀ ਦੇ ਬਰਵਾਲਾ ਚੌਂਕ ਨੇੜੇ ਐੱਸ. ਬੀ. ਆਈ. ਬੈਂਕ ਦੇ ਬਾਹਰ ਵਾਪਰੀ। ਲੁਟੇਰਿਆਂ ਨੇ ਬੈਂਕ ਦੇ ਬਾਹਰ ਨਾਗਪਾਲ ਪ੍ਰਾਪਰਟੀ ਡੀਲਰ ਤੋਂ ਗੋਲ਼ੀਆਂ ਚਲਾ ਕੇ ਕਰੋੜਾਂ ਰੁਪਏ ਲੁੱਟ ਲਏ। ਬੇਖ਼ੌਫ਼ ਲੁਟੇਰੇ ਦੁਪਹਿਰ ਦੇ ਸਮੇਂ ਪ੍ਰਾਪਰਟੀ ਡੀਲਰ ਦੇ ਦਫ਼ਤਰ ’ਚ ਆਏ ਅਤੇ ਲੁਟੇਰਿਆਂ ਨੇ ਪੈਸਿਆਂ ਨਾਲ ਭਰਿਆ ਬੈਗ ਲੁੱਟ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। 

ਇਹ ਵੀ ਪੜ੍ਹੋ: ਰੋਜ਼ੀ-ਰੋਟੀ ਦੀ ਭਾਲ ਲਈ ਪੁਰਤਗਾਲ ਗਏ ਦਸੂਹਾ ਦੇ ਵਿਅਕਤੀ ਦਾ ਕਤਲ, ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ

PunjabKesari

ਇਸ ਦੌਰਾਨ ਗੋਲ਼ੀ ਲੱਗਣ ਕਾਰਨ ਰੇਹੜੀ ਚਾਲਕ ਮੁਹੰਮਦ ਸਾਜਿਦ ਜ਼ਖ਼ਮੀ ਹੋ ਗਿਆ ਹੈ। ਉਕਤ ਵਿਅਕਤੀ ਦੇ ਮੱਥੇ ’ਤੇ ਗੋਲ਼ੀ ਲੱਗੀ ਹੈ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਕਤ ਵਿਅਕਤੀ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਤੋਂ ਜੀ. ਐੱਮ. ਸੀ. ਐੱਚ.-32 ਚੰਡੀਗੜ੍ਹ ਵਿਚ ਲਿਆਂਦਾ ਗਿਆ ਹੈ। ਲੁਟੇਰਿਆਂ ਦੀ ਗਿਣਤੀ ਕਰੀਬ 4 ਦੱਸੀ ਜਾ ਰਹੀ ਹੈ ਅਤੇ ਉਹ ਦੋ ਮੋਟਰਸਾਈਕਲਾਂ ’ਤੇ ਆਏ ਸਨ। ਮੌਕੇ ’ਤੇ ਪਹੁੰਚੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲੁੱਟੀ ਗਈ ਰਕਮ ਡੇਢ ਕਰੋੜ ਤੋਂ ਵੱਧ ਦੀ ਦੱਸੀ ਜਾ ਰਹੀ ਹੈ। ਇਸ ਦੌਰਾਨ ਲੁਟੇਰੇ ਇਕ ਵਿਅਕਤੀ ਤੋਂ ਮੋਟਰਸਾਈਕਲ ਵੀ ਖੋਹ ਲੈ ਗਏ। 

ਇਹ ਵੀ ਪੜ੍ਹੋ: ਕਾਂਗਰਸ ਨੇ ਨੋਟਿਸ ਦੇ ਕੇ ਮੇਰੇ ਸਵੈ-ਮਾਣ ਤੇ ਆਤਮ-ਸਨਮਾਨ ਨੂੰ ਠੇਸ ਪਹੁੰਚਾਈ ਹੈ: ਸੁਨੀਲ ਜਾਖੜ

ਇਹ ਵੀ ਪੜ੍ਹੋ: ਜਲੰਧਰ: ਗੰਗਾਸਾਗਰ ’ਚ ਇਸ਼ਨਾਨ ਦੌਰਾਨ ਡੁੱਬੇ ਚਾਚਾ-ਭਤੀਜਾ, ਘਰ ’ਚ ਛਾਇਆ ਮਾਤਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News