ਦੀਵਾਲੀ ਦੀ ਰਾਤ ਪੰਜਾਬ ਦੇ ਇਸ ਇਲਾਕੇ ''ਚ ਹੋਇਆ ਵੱਡਾ ਧਮਾਕਾ

Friday, Nov 01, 2024 - 05:06 PM (IST)

ਦੀਵਾਲੀ ਦੀ ਰਾਤ ਪੰਜਾਬ ਦੇ ਇਸ ਇਲਾਕੇ ''ਚ ਹੋਇਆ ਵੱਡਾ ਧਮਾਕਾ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਦੀਵਾਲੀ ਦੀ ਰਾਤ ਸਰਕਾਰੀ ਪਸ਼ੂ ਹਸਪਤਾਲ ਨੇੜੇ ਵੈਲਡਿੰਗ ਦੇ ਖੋਖੇ 'ਚ ਅਚਾਨਕ ਅੱਗ ਲੱਗ ਜਾਣ ਕਰਕੇ ਵੱਡਾ ਧਮਾਕਾ  ਹੋ ਗਿਆ। ਇਸ ਦੌਰਾਨ ਚਾਹ ਦੇ ਖੋਖੇ ਅਤੇ ਵੈਲਡਿੰਗ ਦੇ ਖੋਖੇ 'ਚ ਪਏ ਸਿਲੰਡਰ ਫੱਟ ਗਏ, ਜਿਸ ਨਾਲ ਫੈਲੀ ਅੱਗ ਕਾਰਨ ਨੇੜਲੇ ਤਿੰਨ ਖੋਖੇ ਵੀ ਅੱਗ ਦੀ ਲਪੇਟ 'ਚ ਆਉਣ ਕਾਰਨ ਸੜ ਕੇ ਸੁਆਹ ਹੋ ਗਏ, ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਮੌਕੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ 'ਤੇ ਪਾਇਆ ਕਾਬੂ ਅਤੇ ਵੱਡਾ ਹਾਦਸਾ ਹੋਣ ਤੋਂ  ਟੱਲ ਗਿਆ। ਜਦਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ।

ਇਹ ਵੀ ਪੜ੍ਹੋ- ਦੀਵਾਲੀ ਦੀ ਰਾਤ ਦੋ ਦੋਸਤਾਂ ਨੂੰ ਮੌਤ ਨੇ ਪਾਇਆ ਘੇਰਾ, ਦੋਵਾਂ ਦੀ ਦਰਦਨਾਕ ਮੌਤ

ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਿਲੰਡਰ ਫੱਟਣ ਨਾਲ ਅੱਗ ਇੰਨੀ ਭਿਆਨਕ ਫੈਲ ਗਈ ਸੀ ਕਿ ਉਸ ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ ਸੀ। ਉਹਨਾਂ ਦੱਸਿਆ ਕਿ ਜੇਕਰ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ਸਿਰ ਨਾ ਪਹੁੰਚਦੀ ਤਾਂ ਪਸ਼ੂ ਹਸਪਤਾਲ ਦੇ ਨੇੜੇ ਲੱਗੇ ਬਿਜਲੀ ਦੇ ਟਰਾਂਸਫਾਰਮਰਾਂ ਨੂੰ ਅੱਗ ਲਗ ਜਾਨ ਦਾ ਖਤਰਾ ਬਣਿਆ ਹੋਇਆ ਸੀ। ਜਿਸ ਨਾਲ ਵੱਡਾ ਹਾਦਸਾ ਵਾਪਰ ਸਕਦਾ ਸੀ ਅਤੇ ਨੇੜੇ-ਤੇੜੇ ਦੀਆਂ ਬਿਲਡਿੰਗਾਂ ਨੂੰ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਹੋਇਆ ਸੀ। 

ਇਹ ਵੀ ਪੜ੍ਹੋ- ਪੰਜਾਬ 'ਚ ਦੀਵਾਲੀ ਨੂੰ ਲੈ ਕੇ ਮੌਸਮ 'ਚ ਹੋਈ ਵੱਡੀ ਤਬਦੀਲੀ, ਜਾਣੋ ਇਨ੍ਹਾਂ ਜ਼ਿਲ੍ਹਿਆਂ ਦਾ AQI

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News