PPCB ਦੀ ਵੱਡੀ ਕਾਰਵਾਈ, ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ’ਤੇ ਇਸ ਅਪਾਰਟਮੈਂਟ ਨੂੰ ਲਾਇਆ 5 ਲੱਖ ਦਾ ਜੁਰਮਾਨਾ

02/20/2023 12:10:34 AM

ਜੀਰਕਪੁਰ (ਮੇਸ਼ੀ) : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਵੱਲੋਂ ਪਾਣੀ ਨੂੰ ਗੰਧਲਾ ਕਰਨ ਵਾਲੀਆਂ ਇਕਾਈਆਂ 'ਤੇ ਨਿਯਮਾਂ ਹੇਠ ਅਚਾਨਕ ਨਿਰੀਖਣ ਕਰਕੇ ਯਕੀਨੀ ਬਣਾਇਆ ਜਾ ਰਿਹਾ ਕਿ ਵੇਸਟ ਦਾ ਇੰਤਜ਼ਾਮ ਸਹੀ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਅਤੇ ਸ਼ਹਿਰ ਦੇ ਸੀਵਰੇਜ ਸਿਸਟਮ 'ਚ ਕਿਸੇ ਵੀ ਸੁਸਾਇਟੀ ਤੋਂ ਕੋਈ ਅਨਟ੍ਰੀਟ ਵੇਸਟ ਨਹੀਂ ਛੱਡਿਆ ਜਾਂਦਾ। ਜਿਸ ਦੇ ਤਹਿਤ ਟੀਮ ਵੱਲੋਂ ਜ਼ੀਰਕਪੁਰ ਸਥਿਤ ਰਿਸ਼ੀ ਅਪਾਰਟਮੈਂਟ ਦਾ ਮੌਕਾ ਦੇਖਿਆ ਗਿਆ ਕਿ ਇਸ ਸੁਸਾਇਟੀ ਦਾ ਐੱਸ.ਟੀ.ਪੀ. ਚਾਲੂ ਹਾਲਤ 'ਚ ਨਾ ਹੋਣ ਕਾਰਨ ਬੰਦ ਪਿਆ ਹੈ । 

ਇਹ ਖ਼ਬਰ ਵੀ ਪੜ੍ਹੋ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਇਸ ਸਬੰਧੀ ਐੱਸ.ਡੀ.ਐੱਮ. ਡੇਰਾਬੱਸੀ ਵੱਲੋਂ ਰਿਪੋਰਟ ਵੀ ਤਲਬ ਕੀਤੀ ਗਈ ਹੈ। ਟੀਮ ਨੇ ਮੌਕਾ ਵੇਖਿਆ ਕਿ ਉਕਤ ਅਪਾਰਟਮੈਂਟ 'ਚ ਫਲੈਟ ਬਣਾ ਕੇ ਵਸੋਂ ਕੀਤੀ ਜਾ ਰਹੀ ਹੈ ਪਰ ਜਿਸ ਦਾ ਸੀਵਰੇਜ ਟਰੀਟਮੈਂਟ ਪਲਾਂਟ ਬੰਦ ਪਿਆ ਹੈ ਅਤੇ ਪਾਣੀ ਬਿਨਾਂ ਟਰੀਟ ਕੀਤੇ ਸੀਵਰੇਜ 'ਚ ਸੁੱਟਿਆ ਜਾ ਰਿਹਾ ਹੈ। ਇਸ ਲਈ ਸੁਸਾਇਟੀ ਨੂੰ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਲਈ 5 ਲੱਖ ਰੁਪਏ ਐਕਸਟਰਨਲ ਚਾਰਜਿਜ਼ ਭਰਨ ਦੀ ਹਦਾਇਤ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : PSTET ਪ੍ਰੀਖਿਆ ਦੇਣ ਦੇ ਚਾਹਵਾਨ ਉਮੀਦਵਾਰਾਂ ਲਈ ਅਹਿਮ ਖ਼ਬਰ, ਇਸ ਤਾਰੀਖ਼ ਨੂੰ ਹੋਵੇਗਾ ਟੈਸਟ

PunjabKesari

ਇਸ ਦੇ ਨਾਲ ਹੀ ਸੁਸਾਇਟੀ ਨੂੰ ਆਪਣੇ ਗੰਦੇ ਪਾਣੀ ਦੀ ਸੰਭਾਲ ਕਰਨ ਦੀ ਹਦਾਇਤ ਕੀਤੀ ਗਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸੁਸਾਇਟੀ ਨੂੰ ਆਪਣੀਆਂ ਗਤੀਵਿਧੀਆਂ ਨੂੰ ਤੁਰੰਤ ਬੰਦ ਕਰਨ ਅਤੇ ਇਸ ਨੂੰ ਉਦੋਂ ਤਕ ਮੁੜ ਚਾਲੂ ਕਰਨ ਦੀ ਹਦਾਇਤ ਕੀਤੀ ਗਈ ਹੈ, ਜਦੋਂ ਤਕ ਜ਼ਰੂਰੀ ਪਾਣੀ ਅਤੇ ਹਵਾ ਪ੍ਰਦੂਸ਼ਣ ਪ੍ਰਬੰਧ ਨਹੀਂ ਕੀਤੇ ਜਾਂਦੇ। ਇਸ ਤੋਂ ਇਲਾਵਾ ਕੰਟਰੋਲ ਬੋਰਡ ਵੱਲੋਂ ਮਾਲ ਵਿਭਾਗ ਨੂੰ ਰਿਸ਼ੀ ਅਪਾਰਟਮੈਂਟ ਸੁਸਾਇਟੀ ਦੀਆਂ ਰਜਿਸਟਰੀਆਂ 'ਤੇ ਰੋਕ ਲਾਉਣ ਅਤੇ ਪਾਵਰਕਾਮ ਨੂੰ ਸੁਸਾਇਟੀ ਦਾ ਬਿਜਲੀ ਦਾ ਕੁਨੈਕਸ਼ਨ ਕੱਟਣ ਅਤੇ ਭਵਿੱਖ ਵਿਚ ਕੁਨੈਕਸ਼ਨ ਨਾ ਦੇਣ ਦੀ ਵੀ ਹਦਾਇਤ ਜਾਰੀ ਕੀਤੀ ਗਈ ਹੈ।


Manoj

Content Editor

Related News