GST ਵਿਭਾਗ ਦੀ ਵੱਡੀ ਕਾਰਵਾਈ, ਬਿਨਾਂ ਬਿੱਲ ਤੇ ਈ-ਵੇਅ ਬਿੱਲ ਦੇ ਫੜੇ 24 ਟਰੱਕ

Thursday, Sep 14, 2023 - 02:41 AM (IST)

GST ਵਿਭਾਗ ਦੀ ਵੱਡੀ ਕਾਰਵਾਈ, ਬਿਨਾਂ ਬਿੱਲ ਤੇ ਈ-ਵੇਅ ਬਿੱਲ ਦੇ ਫੜੇ 24 ਟਰੱਕ

ਲੁਧਿਆਣਾ (ਸੇਠੀ) : ਰਾਜ ਜੀ. ਐੱਸ. ਟੀ. ਵਿਭਾਗ ਦੇ ਮੋਬਾਇਲ ਵਿੰਗ ਨੇ ਮੰਡੀ ਗੋਬਿੰਦਗੜ੍ਹ 'ਚ ਆਨ ਰੋਡ ਵੱਡੀ ਕਾਰਵਾਈ ਕਰਦਿਆਂ 24 ਟਰੱਕ ਬਿਨਾਂ ਬਿੱਲ ਅਤੇ ਈ-ਵੇਅ ਬਿੱਲ ਦੇ ਹਿਰਾਸਤ ਵਿਚ ਲਏ। ਦੱਸ ਦੇਈਏ ਕਿ ਜ਼ਬਤ ਕੀਤੇ ਟਰੱਕਾਂ 'ਚ ਜ਼ਿਆਦਾਤਰ ਸਕ੍ਰੈਪ ਦਾ ਮਾਲ ਲੱਦਿਆ ਹੋਇਆ ਸੀ, ਜਦਕਿ ਇਸ ਦੇ ਨਾਲ ਕੂਲ ਲਿਪ, ਐੱਲ. ਈ. ਡੀ. ਵਰਗਾ ਮਾਲ ਵੀ ਪਾਇਆ ਗਿਆ। ਇਹ ਕਾਰਵਾਈ ਐਡੀਸ਼ਨਲ ਕਮਿਸ਼ਨਰ ਜੀਵਨਜੋਤ ਕੌਰ ਦੇ ਨਿਰਦੇਸ਼ਾਂ ’ਤੇ ਕੀਤੀ ਗਈ। ਜਿੱਥੇ ਸਟੇਟ ਟੈਕਸ ਅਫ਼ਸਰ ਨੇ ਆਦੇਸ਼ ਦਿੱਤੇ ਸਨ ਕਿ ਆਨ ਰੋਡ ਚੈਕਿੰਗ ਕੀਤੀ ਜਾਵੇ ਤਾਂ ਬਿਨਾਂ ਬਿੱਲ ਅਤੇ ਈ-ਵੇਅ ਬਿੱਲ ਦੇ ਸਾਮਾਨ ਨੂੰ ਟਰਾਂਸਪੋਰਟ ਕਰ ਰਹੀਆਂ ਗੱਡੀਆਂ ਨੂੰ ਫੜਿਆ ਜਾਵੇ।

ਇਹ ਵੀ ਪੜ੍ਹੋ : ਅਕਾਲੀ ਦਲ ਨੂੰ ਝਟਕਾ, ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਟਿੱਕਾ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਰੰਧਾਵਾ BJP 'ਚ ਸ਼ਾਮਲ

ਇਸ ਦੌਰਾਨ ਮੌਕੇ ਲਖਵੀਰ ਸਿੰਘ ਚਹਿਲ ਵੱਲੋਂ 18 ਗੱਡੀਆਂ, ਰਾਹੁਲ ਬਾਂਸਲ ਵੱਲੋਂ 4 ਗੱਡੀਆਂ, ਰੁਦਰਾ ਮਾਨੀ ਵੱਲੋਂ 1 ਗੱਡੀ, ਅਮਨਦੀਪ ਸਿੰਘ ਵੱਲੋਂ 1 ਗੱਡੀ ਫੜੀ ਗਈ। ਇਸ ਦੌਰਾਨ ਕਈ ਇੰਸਪੈਕਟਰ ਅਤੇ ਹੋਰ ਮੁਲਾਜ਼ਮ ਮੌਜੂਦ ਰਹੇ। ਅਧਿਕਾਰੀਆਂ ਨੇ ਦੱਸਿਆ ਕਿ ਸਪੈਸ਼ਲ ਆਪ੍ਰੇਸ਼ਨ ਤਹਿਤ ਕਾਰਵਾਈ ਕੀਤੀ ਗਈ ਅਤੇ ਪਹਿਲਾਂ ਪ੍ਰਾਪਤ ਹੁਕਮਾਂ ਅਨੁਸਾਰ ਮਿੱਲਸ ਦੇ ਅੰਦਰ ਕਾਰਵਾਈ ਕਰਕੇ ਗੱਡੀਆਂ ਫੜੀਆਂ ਜਾਂਦੀਆਂ ਸਨ, ਹੁਣ ਸੜਕਾਂ ’ਤੇ ਕਾਰਵਾਈ ਕਰਦਿਆਂ ਬੁੱਧਵਾਰ ਸਵੇਰੇ 4 ਵਜੇ ਕਾਰਵਾਈ ਸ਼ੁਰੂ ਕਰਕੇ ਦੇਰ ਰਾਤ ਤੱਕ ਕੀਤੀ ਗਈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

 


author

Mukesh

Content Editor

Related News