ਬੀਬੀ ਜਗੀਰ ਕੌਰ ਉਤਰੇਗੀ ਸ਼੍ਰੋਮਣੀ ਕਮੇਟੀ ਦੇ ਚੋਣ ਮੈਦਾਨ ’ਚ!

Wednesday, Oct 09, 2024 - 06:36 PM (IST)

ਲੁਧਿਆਣਾ, (ਮੁੱਲਾਂਪੁਰੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ 28 ਅਕਤੂਬਰ ਨੂੰ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਸੱਦ ਲਿਆ।

ਇਸ ਵਾਰ ਵੀ ਸੂਤਰਾਂ ਨੇ ਇਸ਼ਾਰਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਤਾਜ਼ੇ ਹਾਲਾਤ ਦੇ ਚਲਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇ ਰੱਖਿਆ ਹੈ, ਜਿਸ ਕਰ ਕੇ ਬਾਦਲ ਪੱਖੀ ਸ਼੍ਰੋਮਣੀ ਕਮੇਟੀ ਮੈਂਬਰ ਪ੍ਰੋ. ਹਰਜਿੰਦਰ ਸਿੰਘ ਧਾਮੀ ਦੇ ਨਾਂ ’ਤੇ ਫਿਰ ਤੋਂ ਮੋਹਰ ਲਗਾ ਸਕਦੇ ਹਨ।

ਜਦੋਂਕਿ ਸੁਧਾਰ ਲਹਿਰ ਵੱਲੋਂ ਬਾਗੀ ਹੋਏ ਧੜ੍ਹੇ ਦੀ ਉਮੀਦਵਾਰ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣ ’ਚ ਉਮੀਦਵਾਰ ਬਣ ਸਕਦੀ ਹੈ ਕਿਉਂਕਿ ਬੀਬੀ ਨੇ ਪਿਛਲੇ ਸਾਲ ਚੋਣ ਲੜ ਚੁੱਕੇ ਸੰਤ ਬਲਬੀਰ ਸਿੰਘ ਘੁਣਸ ਨਾਲ ਬੀਤੇ ਕੱਲ੍ਹ ਬੰਦ ਕਮਰਾ ਮੀਟਿੰਗ ਕੀਤੀ ਹੈ।

ਉਹ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਜਾਂ ਖੁਦ ਬੀਬੀ ਮੈਦਾਨ ’ਚ ਉਤਰੇਗੀ ਜਾਂ ਫਿਰ ਸੰਤ ਘੁਣਸ ਪਰ ਸੂਤਰਾਂ ਨੇ ਦੱਸਿਆ ਕਿ ਸੰਤ ਘੁਣਸ ਨਾਲੋਂ ਬੀਬੀ ਜਗੀਰ ਕੌਰ 'ਤੇ ਸ਼੍ਰੋਮਣੀ ਕਮੇਟੀ ਮੈਂਬਰ ਵੱਡੀ ਹਾਮੀ ਭਰ ਸਕਦੇ ਹਨ। ਉਹ ਇਸ ਤੋਂ ਪਹਿਲਾਂ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਬਾਗੀ ਹੋ ਕੇ 48 ਮੈਂਬਰ ਉਨ੍ਹਾਂ ਦੇ ਹੱਕ ’ਚ ਭੁਗਤ ਵੀ ਚੁੱਕੇ ਹਨ, ਜਿਸ ਕਰ ਕੇ ਹੁਣ ਦੇਖਣਾ ਇਹ ਹੋਵੇਗਾ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਤਨਖਾਹੀਆ ਕਰਾਰ ਦਿੱਤੇ ਹੋਏ ਹਨ, ਬਾਹਰ ਬੈਠ ਕੇ ਕੀ ਰਣਨੀਤੀ ਬਣਾਉਂਦੇ ਹਨ, ਕੀ ਉਹ ਨਵੇਂ ਚਿਹਰੇ ਨੂੰ ਅੱਗੇ ਲਿਆਉਂਦੇ ਹਨ ਜਾਂ ਫਿਰ ਧਾਮੀ ਦੇ ਨਾਂ ’ਤੇ ਮੋਹਰ ਲਾਉਂਦੇ ਹਨ।


Rakesh

Content Editor

Related News