ਸੂਬਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਹਰ ਵਰਗ ਦੁਖੀ: ਬੀਬੀ ਜਗੀਰ ਕੌਰ

Thursday, Nov 05, 2020 - 12:06 PM (IST)

ਸੂਬਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਹਰ ਵਰਗ ਦੁਖੀ: ਬੀਬੀ ਜਗੀਰ ਕੌਰ

ਬਲਾਚੌਰ (ਕਟਾਰੀਆ)— ਬਲਾਚੌਰ ਰਾਮਗੜ੍ਹੀਆ ਗੁਰਦਆਰਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਬੀਬੀਆਂ ਦੀ ਇਕਾਈ ਦੀ ਪ੍ਰਧਾਨ ਸੀਨੀਅਰ ਆਗੂ ਬੀਬੀ ਜਗੀਰ ਕੌਰ ਨੇ ਆਪਣੇ ਪਾਰਟੀ ਆਗੂਆਂ ਅਤੇ ਕਾਰਕੁਨਾਂ ਨਾਲ ਮੀਟਿੰਗ ਕੀਤੀ। ਇਸ ਸਮੇਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਹਰ ਵਰਗ ਦੁਖੀ ਹੈ, ਜਿਸ ਕਾਰਨ 2022 ਦੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਹੀ ਸਰਕਾਰ ਬਣੇਗੀ। ਇਸ ਮੌਕੇ ਉਨ੍ਹਾਂ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਫਗਵਾੜਾ ਦੇ ਐੱਮ. ਐੱਲ. ਏ. ਧਾਲੀਵਾਲ ਵੱਲੋਂ ਕੀਤੇ 65 ਕਰੋੜ ਦੀ ਸਕਾਲਰਸ਼ਿਪ ਘਪਲੇ ਦੇ ਸਬੰਧ 'ਚ ਸਮੂਹ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ 9 ਨਵੰਬਰ ਫਗਵਾੜਾ ਵਿਖੇ ਧਰਨੇ ਸਬੰਧੀ ਲਾਮਬੰਦ ਕੀਤਾ ਅਤੇ ਵੱਧ ਤੋਂ ਵੱਧ ਪਹੁੰਚਣ ਲਈ ਕਿਹਾ।

ਇਹ ਵੀ ਪੜ੍ਹੋ: ਅਗਵਾ ਕੀਤੇ ਬੱਚੇ ਦੀ ਮਿਲੀ ਲਾਸ਼ ਦੇ ਮਾਮਲੇ 'ਚ ਹੋਏ ਵੱਡੇ ਖ਼ੁਲਾਸੇ, ਕਰੋੜਾਂ ਦੀ ਪ੍ਰਾਪਰਟੀ ਕਰਕੇ ਕੀਤਾ ਕਤਲ

ਇਸ ਮੌਕੇ ਬੀਬੀ ਸੁਨੀਤਾ ਚੌਧਰੀ ਬੀਬੀਆਂ ਦੀ ਇਕਾਈ ਦੀ ਜ਼ਿਲ੍ਹਾ ਪ੍ਰਧਾਨ ਵੱਲੋਂ ਬਲਾਚੌਰ ਦੇ 6 ਜ਼ੋਨਾਂ ਦੀਆਂ ਇਸਤਰੀ ਵਿੰਗ ਦੀ ਪ੍ਰਧਾਨ ਨੂੰ ਬੀਬੀ ਜਗੀਰ ਕੌਰ 'ਤੇ ਸਿਰਪਾਓ ਦੇ ਕੇ ਸਨਮਾਨਤ ਕੀਤਾ ਤੇ 9 ਨਵੰਬਰ ਦੇ ਫਗਵਾੜਾ ਦਿੱਤੇ ਜਾ ਰਹੇ ਧਰਨੇ 'ਚ ਵੱਧ ਤੋਂ ਵੱਧ ਅਕਾਲੀ ਆਗੂਆਂ ਅਤੇ ਇਸਤਰੀ ਅਕਾਲੀ ਦਲ ਔਰਤਾਂ ਵੱਲੋਂ ਪਹੁੰਚਣ ਦਾ ਵਿਸ਼ਵਾਸ ਦਵਾਇਆ।

ਇਸ ਸਮੇਂ ਬ੍ਰਿਗੇਡੀਅਰ ਰਾਜਕੁਮਾਰ, ਐਡਵੋਕੇਟ ਰਾਜਵਿੰਦਰ ਸਿੰਘ ਲੱਕੀ, ਬਿਮਲ ਚੌਧਰੀ, ਹਨੀ ਟੌਂਸ, ਠੇਕੇਦਾਰ ਮਦਨ ਲਾਲ ਰਾਜੂ ਮਾਜਰਾ,ਪ੍ਰੇਮ ਸ਼ੰਕਰ ਗੁਪਤਾ ਸਾਬਕਾ ਸਰਪੰਚ ਪ੍ਰੇਮ ਨਗਰ,ਦਿਵਾਨ ਚੰਦ ਸਾਬਕਾ ਸਰਪੰਚ ਬਣਾਂ,ਹਨੀ ਟੌਸਾਂ,ਸਵਰਨ ਸਿੰਘ ਟੌਸਾਂ,ਸੀਤਲ ਸਿੰਘ ਸਾਬਕਾ ਸਰਪੰਚ, ਅਮਰ ਚੰਦ ਭਲਾ ਬੇਟ ਸਾਬਕਾ ਸਰਪੰਚ,ਕਾਬਲ ਸੂਰਾਪੁਰ,ਦਲਜੀਤ ਮਾਣੇਵਾਲ,ਧਰਮਪਾਲ ਕੋਹਲੀ ਬਲਾਚੌਰ ,ਗੁਰਦੀਪ ਬਕਾਪੁਰ,ਹਜੂਰਾ ਸਿੰਘ ਪੈਲੀ,ਜੋਗਿੰਦਰ ਸਿੰਘ ਅਟਵਾਲ, ਦੁਰਗੇਸ਼ ਜੰਡੀ, ਅੱਛਰ ਚੌਹਾਨ ਨਾਨੋਵਾਲ,ਜਗਨ ਬੂੰਗੜੀ,ਕੇਵਲ ਬੈਸ਼, ਸੁਭਾਸ਼ ਰਾਜੂ ਮਾਜਰਾ,ਨਰਿੰਦਰ ਚੇਚੀ, ਪੱਪੂ ਉਧਨਵਾਲ ਆਦਿ ਆਗੂ ਅਤੇ ਵਰਕਰ ਹਾਜ਼ਰ ਸਨ।

ਇਹ ਵੀ ਪੜ੍ਹੋ: ​​​​​​​ ਟਾਂਡਾ: ਦੁਕਾਨ 'ਚ ਦਾਖ਼ਲ ਹੋ ਲੁਟੇਰਿਆਂ ਨੇ ਕੀਤੀ ਫਾਇਰਿੰਗ, ਦਿੱਤਾ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ


author

shivani attri

Content Editor

Related News