ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ

Monday, Sep 13, 2021 - 01:32 PM (IST)

ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ

ਚੰਡੀਗੜ੍ਹ : ਇਸਤਰੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿਚ ਵਾਧਾ ਕਰਦਿਆਂ ਇਸ ਵਿਚ ਹੋਰ ਮਿਹਨਤੀ ਬੀਬੀਆਂ ਨੂੰ ਸ਼ਾਮਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਨੂੰ ਦੋ ਭਾਗਾਂ ਵਿਚ ਵੰਡ ਕੇ ਦੋ ਪ੍ਰਧਾਨ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ ਬੀਬੀ ਸਤਵੰਤ ਕੌਰ ਜੌਹਲ ਅਤੇ ਬੀਬੀ ਗੁਰਦੀਪ ਕੌਰ ਬਰਾੜ ਨੂੰ ਚੰਡੀਗੜ੍ਹ ਯੂ.ਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਬੀਬੀ ਪਰਮਿੰਦਰ ਕੌਰ ਰੰਧਾਵਾ ਬਰਨਾਲਾ, ਬੀਬੀ ਕਰਮਜੀਤ ਕੌਰ ਸਮਾਉਂ ਮਾਨਸਾ ਅਤੇ ਬੀਬੀ ਵੇਨੂੰ ਸ਼ਰਮਾ ਨੂੰ ਅੰਮ੍ਰਿਤਸਰ ਇਸਤਰੀ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਬੀਬੀ ਰੇਨੂੰ ਸ਼ਰਮਾ ਅੰਮ੍ਰਿਤਸਰ ਅਤੇ ਬੀਬਾ ਕਰੀਨਾ ਨਾਹਰ ਅੰਮ੍ਰਿਤਸਰ ਨੂੰ ਇਸਤਰੀ ਅਕਾਲੀ ਦਲ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਬੀਬੀ ਰਣਜੀਤ ਕੌਰ ਗਹਿਰੀ ਮੰਡੀ ਅੰਮ੍ਰਿਤਸਰ, ਬੀਬੀ ਕੁਲਦੀਪ ਕੌਰ ਬੇਗੋਵਾਲ ਅਤੇ ਬੀਬੀ ਅਮਰਜੀਤ ਕੌਰ ਬੇਗੋਵਾਲ (ਰਿਟਾ ਹੈਡਮਿਸਟਰਸ) ਨੂੰ ਇਸਤਰੀ ਅਕਾਲੀ ਦਾ ਸੰਯੁਕਤ ਸਕੱਤਰ ਬਣਾਇਆ ਗਿਆ ਹੈ।


author

Gurminder Singh

Content Editor

Related News