ਸਿੱਖ ਨਸਲੀ ਹਮਲੇ ''ਤੇ ਬੀਬੀ ਬਾਦਲ ਨੇ ਕੀਤਾ ਟਵੀਟ

Monday, Jan 21, 2019 - 09:06 PM (IST)

ਸਿੱਖ ਨਸਲੀ ਹਮਲੇ ''ਤੇ ਬੀਬੀ ਬਾਦਲ ਨੇ ਕੀਤਾ ਟਵੀਟ

ਜਲੰਧਰ/ਵਾਸ਼ਿੰਗਟਨ— ਵਿਦੇਸ਼ਾਂ 'ਚ ਵੱਸਦੇ ਸਿੱਖਾਂ 'ਤੇ ਹੋ ਰਹੇ ਨਸਲੀ ਹਮਲਿਆਂ ਕਾਰਨ ਚਿੰਤਤ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਦਦ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ 'ਚ ਬੀਤੇ ਸੋਮਵਾਰ ਨੂੰ 24 ਸਾਲਾ ਗੋਰੇ ਨੌਜਵਾਨ ਐਂਡ੍ਰਿਊ ਰੈਮਜ਼ੇ ਨੇ ਨਫਰਤ ਅਪਰਾਧ ਤਹਿਤ ਹਰਵਿੰਦਰ ਸਿੰਘ ਡੋਡ 'ਤੇ ਨਸਲੀ ਹਮਲਾ ਕੀਤਾ ਸੀ।

ਆਪਣੇ ਟਵੀਟ 'ਚ ਬੀਬੀ ਬਾਦਲ ਨੇ ਇਸ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸਿੱਖਾਂ 'ਤੇ ਕਈ ਨਸਲੀ ਹਮਲੇ ਹੋਏ ਹਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਦੁਨੀਆ ਭਰ 'ਚ ਵੱਸਦੇ ਸਿੱਖਾਂ ਨੂੰ ਸੁਰੱਖਿਅਤ ਕਰਨ ਲਈ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਓਰੇਗਨ ਸਟੇਟ ਕੈਪੀਟਲ 'ਚ ਕਿਹਾ ਗਿਆ ਹੈ ਕਿ ਰੈਮਜ਼ੇ ਨੂੰ ਸਿਗਰਟ ਲਈ ਰੋਲਿੰਗ ਪੇਪਰ ਚਾਹੀਦਾ ਸੀ ਪਰ ਉਸ ਦੇ ਕੋਲ ਪਛਾਣ ਪੱਤਰ ਨਹੀਂ ਸੀ। ਡੋਡ ਨੇ ਰੈਮਜੇ ਨੂੰ ਉੱਥੋਂ ਜਾਣ ਲਈ ਕਿਹਾ ਤਾਂ ਰੈਮਜ਼ੇ ਨੇ ਡੋਡ 'ਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਦੀ ਦਾੜ੍ਹੀ ਖਿੱਚੀ । ਉਸ ਨੇ ਉਨ੍ਹਾਂ ਦੇ ਮੁੱਕੇ ਅਤੇ ਲੱਤਾਂ ਮਾਰੀਆਂ।

ਪੁਲਸ ਨੇ ਦੱਸਿਆ ਕਿ ਰੈਮਜ਼ੇ ਦੇ ਖਿਲਾਫ ਨਫਰਤ ਅਪਰਾਧ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਨੇ ਡੋਡ 'ਤੇ ਜੁੱਤੀ ਵੀ ਸੁੱਟੀ ਅਤੇ ਉਸ ਦੀ ਦਸਤਾਰ ਖੋਹਣ ਦੀ ਕੋਸ਼ਿਸ਼ ਕੀਤੀ ਸੀ।


author

Baljit Singh

Content Editor

Related News