ਭੁੱਕੀ ਸਮੱਗਲਿੰਗ ਦੇ ਮਾਮਲੇ ''ਚ ਭਗੌੜਾ ਕਾਬੂ
Monday, Jun 18, 2018 - 02:00 AM (IST)

ਬਠਿੰਡਾ, (ਬਲਵਿੰਦਰ)- ਪੀ. ਓ. ਸਟਾਫ ਨੇ ਭੁੱਕੀ ਸਮੱਗਲਿੰਗ ਦੇ ਮਾਮਲੇ ਵਿਚ ਭਗੌੜਾ ਕਰਾਰ ਦਿੱਤੇ ਗਏ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਪੀ. ਓ. ਸਟਾਫ ਦੇ ਮੁਖੀ ਐੱਸ. ਆਈ. ਗੁਰਤੇਜ ਸਿੰਘ ਨੇ ਦੱਸਿਆ ਕਿ ਮੁਲਜ਼ਮ ਕਰਮਜੀਤ ਸਿੰਘ ਵਾਸੀ ਬੌਡੇ, ਬੱਧਨੀ ਕਲਾਂ ਖਿਲਾਫ਼ 2013 ਦੌਰਾਨ ਭੁੱਕੀ ਸਮੱਗਲਿੰਗ ਦੇ ਮਾਮਲੇ 'ਚ ਥਾਣਾ ਨਥਾਣਾ 'ਚ ਕੇਸ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਅਦਾਲਤ 'ਚ ਪੇਸ਼ ਨਹੀਂ ਹੋਇਆ। ਇਸ 'ਤੇ ਅਦਾਲਤ ਨੇ ਉਸਨੂੰ 2015 'ਚ ਭਗੌੜਾ ਐਲਾਨ ਕਰ ਦਿੱਤਾ। ਹੁਣ ਪੀ. ਓ. ਸਟਾਫ ਦੀ ਟੀਮ ਨੇ ਉਕਤ ਮੁਲਜ਼ਮ ਨੂੰ ਥਾਣਾ ਨਥਾਣਾ ਪੁਲਸ ਨੂੰ ਸੌਂਪ ਦਿੱਤਾ। ਮੁਲਜ਼ਮ ਨੂੰ ਸੋਮਵਾਰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।