ਹੈਵਾਨੀਅਤ ਦੀਆਂ ਹੱਦਾਂ ਪਾਰ: ਭੈਣ ਦਾ ਬੱਚਾ ਸੰਭਾਲਣ ਆਈ ਸਾਲੀ ਨੂੰ ਜੀਜੇ ਨੇ ਬਣਾਇਆ ਹਵਸ ਦਾ ਸ਼ਿਕਾਰ
Sunday, Aug 23, 2020 - 06:34 PM (IST)
ਭਵਾਨੀਗੜ੍ਹ (ਵਿਕਾਸ, ਸੰਜੀਵ): ਭੈਣ ਦੇ ਜਣੇਪੇ ਤੋਂ ਬਾਅਦ ਬੱਚਾ ਸੰਭਾਲਣ ਲਈ ਆਈ ਨਾਬਾਲਗ ਸਾਲੀ ਨਾਲ ਜੀਜੇ ਵਲੋਂ ਜਬਰ-ਜ਼ਿਨਾਹ ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਬਕ ਇਸ ਦੋਸ਼ ਹੇਠ ਪੁਲਸ ਨੇ ਇਕ ਵਿਅਕਤੀ ਖਿਲਾਫ਼ ਪਰਚਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਸ਼ਰਮਨਾਕ : ਪਤੀ ਨਾਲ ਸਮਝੌਤਾ ਕਰਾਉਣ ਬਹਾਨੇ ਵਿਆਹੁਤਾ ਨਾਲ 5 ਵਿਅਕਤੀਆਂ ਨੇ ਕੀਤਾ ਜਬਰ-ਜ਼ਿਨਾਹ
ਇਸ ਸਬੰਧੀ ਰਮਨਦੀਪ ਸਿੰਘ ਥਾਣਾ ਮੁਖੀ ਭਵਾਨੀਗੜ੍ਹ ਨੇ ਦੱਸਿਆ ਕਿ ਆਪਣੀ ਭੈਣ ਦੇ ਜਣੇਪੇ ਤੋਂ ਬਾਅਦ ਨਾਬਾਲਗ ਕੁੜੀ ਚਾਰ ਮਹੀਨੇ ਪਹਿਲਾਂ ਬੱਚਾ ਸੰਭਾਲਣ ਲਈ ਆਈ ਸੀ, ਜਿਸ ਦੌਰਾਨ ਉਸਦਾ ਜੀਜਾ ਉਸ ਨਾਲ ਕਥਿਤ ਤੌਰ 'ਤੇ ਜਬਰ-ਜ਼ਿਨਾਹ ਕਰਦਾ ਰਿਹਾ ਤੇ ਬਾਅਦ 'ਚ ਕੁੜੀ ਆਪਣੇ ਪਿੰਡ ਖੰਨੇ ਚਲੀ ਗਈ ਤੇ ਕੁੱਝ ਦਿਨਾਂ ਬਾਅਦ ਉਸਦਾ ਜੀਜਾ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਵਾਨੀਗੜ੍ਹ ਲੈ ਆਇਆ ਅਤੇ ਸਥਾਨਕ ਇਕ ਰੈਸਟੋਰੈਂਟ 'ਚ ਜ਼ਬਰ-ਜ਼ਿਨਾਹ ਕਰਦਾ ਰਿਹਾ ਤੇ ਫਿਰ ਕੁੜੀ ਨੂੰ ਖੰਨੇ ਲਿਜਾ ਕੇ ਕਮਰੇ 'ਚ ਬੰਦ ਕਰ ਦਿੱਤਾ ਅਤੇ ਕੁੜੀ ਨਾਲ ਕੁੱਟਮਾਰ ਕਰਦਾ ਰਿਹਾ। ਬੀਤੇ ਦਿਨੀਂ ਕੁੜੀ ਚੋਰੀ ਛਿੱਪੇ ਭੱਜ ਕੇ ਇੱਥੇ ਆਈ। ਇਸ ਤੋਂ ਬਾਅਦ ਪੂਰੇ ਮਾਮਲੇ ਦਾ ਖੁਲਾਸਾ ਹੋਇਆ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਮੁਕੱਦਮਾ ਦਰਜ ਕਰਦਿਆਂ ਮੁਲਜ਼ਮ ਮਨਿੰਦਰ ਸਿੰਘ ਵਾਸੀ ਪੰਨਵਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੀਡੀਆ ਸਾਹਮਣੇ ਆਇਆ ਐੱਸ.ਐੱਚ.ਓ, ਰੱਖਿਆ ਆਪਣਾ ਪੱਖ