ਪਸ਼ੂਧਨ ਨਸ਼ਲ ਸੁਧਾਰ ਮੁਕਾਬਲਿਆਂ ’ਚ 156 ਪਸ਼ੂ ਪਾਲਕਾਂ ਨੇ ਲਿਆ ਭਾਗ
Wednesday, Feb 20, 2019 - 04:05 AM (IST)
![ਪਸ਼ੂਧਨ ਨਸ਼ਲ ਸੁਧਾਰ ਮੁਕਾਬਲਿਆਂ ’ਚ 156 ਪਸ਼ੂ ਪਾਲਕਾਂ ਨੇ ਲਿਆ ਭਾਗ](https://static.jagbani.com/multimedia/04_05_37624819019btdrama4.jpg)
ਬਠਿੰਡਾ (ਪਰਮਜੀਤ)-ਨੇਡ਼ਲੇ ਪਿੰਡ ਮਲਕਾਣਾ ਵਿਖੇ ਗੁਰੂੁ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਪਸ਼ੂਧਨ ਨਸਲ ਸੁਧਾਰ ਮੁਕਾਬਲੇ ਕਰਵਾਏ ਗਏ, ਜਿਸ ’ਚ 156 ਪਸ਼ੂ ਪਾਲਕਾਂ ਨੇ ਹਿੱਸਾ ਲਿਆ। ਇਸ ਮੌਕੇ ਮੁੱਖ ਮਹਿਮਾਨ ਡਿਪਟੀ ਡਾਇਰੈਕਟਰ ਬਠਿੰਡਾ ਨੇ ਪਸ਼ੂ ਪਾਲਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਖੇਤੀਬਾਡ਼ੀ ਦੇ ਨਾਲ-ਨਾਲ ਪਸ਼ੂ ਪਾਲਣ ਨੂੰ ਪ੍ਰਮੁੱਖ ਸਹਾਇਕ ਧੰਦੇ ਵਜੋਂ ਅਪਣਾਉਣ ਤਾਂ ਉਨ੍ਹਾਂ ਦੀ ਆਰਥਿਕ ਹਾਲਤ ’ਚ ਵਧੇਰੇ ਆਮਦਨ ਜੁਡ਼ਨ ਨਾਲ ਚੋਖਾ ਵਾਧਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਖੇਤੀਬਾਡ਼ੀ ਦੀ ਉਪਜ ਸਿਖਰਾਂ ’ਤੇ ਪਹੁੰਚ ਚੁੱਕੀ ਹੈ ਅਤੇ ਹੋਰ ਆਮਦਨ ਲਈ ਕਿਸਾਨਾਂ ਨੂੰ ਹੁਣ ਸਹਾਇਕ ਧੰਦੇ ਅਪਣਾਉਣ ਦੀ ਲੋਡ਼ ਹੈ। ਇਸ ਮੌਕੇ ਪਸ਼ੂ ਪਾਲਣ ਵਿਭਾਗ ਵੱਲੋਂ ਡਾ. ਅਮਰੀਕ ਸਿੰਘ, ਡਾ. ਸੰਜੀਵ ਮੋਰੀਆ ਨੇ ਜੱਜਾਂ ਦੀ ਭੂਮਿਕਾ ਨਿਭਾਈ। ਇਸ ਮੌਕੇ ਗੁਰੂੁ ਗੋਬਿੰਦ ਸਿੰਘ ਰਿਫਾਿਂਨਰੀ ਵੱਲੋਂ 39 ਜੇਤੂ ਪਸ਼ੂ ਪਾਲਕਾਂ ਨੂੰ 2 ਲੱਖ ਦੇ ਇਨਾਮ ਵੰਡੇ ਗਏ। ਮੇਲੇ ਦੌਰਾਨ ਮੋਹਰਾ ਨਸਲ ਦੀਆਂ ਮੱਝਾਂ ਮੁਕਾਬਲੇ ’ਚ ਗੁਰਦਿੱਤ ਸਿੰਘ ਦੀ ਮੱਝ ਨੇ ਪਹਿਲਾ, ਰਜਿੰਦਰ ਸਿੰਘ ਮੱਝ ਨੇ ਦੂਸਰਾ ਤੇ ਮੋਦਨ ਸਿੰਘ ਦੀ ਮੱਝ ਨੇ ਤੀਸਰਾ ਸਥਾਨ ਹਾਸਲ ਕੀਤਾ। ਝੋਟੀਆਂ ਦੇ ਮੁਕਾਬਲੇ ’ਚ ਅਮਨਦੀਪ ਸਿੰਘ ਦੀ ਝੋਟੀ ਨੇ ਪਹਿਲਾ, ਰਜਿੰਦਰ ਸਿੰਘ ਦੀ ਝੋਟੀ ਨੇ ਦੂਸਰਾ ਤੇ ਤਰਸੇਮ ਸਿੰਘ ਝੋਟੀ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੀ ਤਰ੍ਹਾਂ ਨੀਲੀ ਰਾਵੀ ਨਸ਼ਲ ਦੀਆਂ ਮੱਝਾਂ ਦੇ ਮੁਕਾਬਲੇ ’ਚ ਹਰਦੇਵ ਸਿੰਘ ਦੀ ਮੱਝ ਨੇ ਪਹਿਲਾ, ਨਛੱਤਰ ਸਿੰਘ ਦੀ ਝੋਟੀ ਨੇ ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ। ਨੀਲੀ ਰਾਵੀ ਝੋਟੀਆਂ ਦੇ ਮੁਕਾਬਲੇ ’ਚ ਜਗਤਾਰ ਸਿੰਘ ਦੀ ਝੋਟੀ ਨੇ ਪਹਿਲਾ, ਸੁਖਜੀਤ ਸਿੰਘ ਦੀ ਨੇ ਦੂਸਰਾ ਤੇ ਹਰਦੇਵ ਦੀ ਝੋਟੀ ਨੇ ਤੀਸਰਾ, ਵਿਦੇਸੀ ਗਊਆਂ ਦੇ ਮੁਕਾਬਲੇ ’ਚ ਹਰਦੇਵ ਸਿੰਘ ਦੀ ਗਾਂ ਨੇ ਪਹਿਲਾ, ਅਮਨਦੀਪ ਸਿੰਘ ਦੀ ਗਾਂ ਨੇ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਵਹਿਡ਼ਾ ਦੇ ਮੁਕਾਬਲੇ ’ਚ ਰਣਜੀਤ ਸਿੰਘ ਨੇ ਪਹਿਲਾ, ਗੁਰਦੀਪ ਸਿੰਘ ਨੇ ਦੂਸਰਾ ਅਤੇ ਅਮਨਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਦੇਸੀ ਗਾਵਾਂ ਦੇ ਮੁਕਾਬਲੇ ’ਚ ਜਗਤਾਰ ਸਿੰਘ ਦੀ ਗਾਂ ਨੇ ਪਹਿਲਾ, ਮਨਸਾ ਰਾਮ ਦੀ ਗਾਂ ਨੇ ਦੂਸਰਾ ਅਤੇ ਕਿਸ਼ਨ ਰਾਮ ਗਾਂ ਨੇ ਤੀਸਰਾ ਸਥਾਨ ਹਾਸਲ ਕੀਤਾ। ਪਿੰਡ ’ਚ ਪਸ਼ੂ ਮੁਕਾਬਲੇ ਕਰਵਾਉਣ ਤੇ ਸਰਪੰਚ ਬਲਵਿੰਦਰ ਸਿੰਘ ਭੂੰਦਡ਼ ਨੇ ਰਿਫਾਇਨਰੀ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਰਿਫਾਇਨਰੀ ਦੇ ਏ. ਜੀ. ਐੱਮ. ਵਿਸ਼ਵ ਮੋਹਨ ਪ੍ਰਸ਼ਾਦ, ਪੀ. ਆਰ. ਓ. ਵਾਹਿਗੁਰੂਪਾਲ ਸਿੰਘ, ਅਦਿੱਤਆ ਮੋਹਨ, ਪਰਮਿੰਦਰ ਸਿੰਘ, ਡਾ. ਅਵਤਾਰ ਸਿੰਘ ਮਹਿਲ, ਸਰਪੰਚ ਬਲਵਿੰਦਰ ਸਿੰਘ ਭੂੰਦਡ਼ ਮਲਕਾਣਾ ਆਦਿ ਹਾਜ਼ਰ ਸਨ।