ਕਾਂਗਰਸੀ ਆਗੂ ਉਡਾ ਰਹੇ ਨਿਯਮਾਂ ਦੀਆਂ ਧੱਜੀਆਂ, ਮੰਤਰੀ ਆਸ਼ੂ ਦੀ ਮੌਜੂਦਗੀ ’ਚ ਹੋਇਆ ਇਕੱਠ

Friday, May 07, 2021 - 06:59 PM (IST)

ਕਾਂਗਰਸੀ ਆਗੂ ਉਡਾ ਰਹੇ ਨਿਯਮਾਂ ਦੀਆਂ ਧੱਜੀਆਂ, ਮੰਤਰੀ ਆਸ਼ੂ ਦੀ ਮੌਜੂਦਗੀ ’ਚ ਹੋਇਆ ਇਕੱਠ

ਜੈਤੋ (ਗੁਰਮੀਤਪਾਲ): ਜੈਤੋ ਨਗਰ ਕੌਂਸਲਰ ਦੀ ਪ੍ਰਧਾਨਗੀ ਨੂੰ ਲੈ ਕੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਸਿਆਸੀ ਸਲਾਹਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਫਰੀਦਕੋਟ ਸਾਂਸਦ ਮੁਹੰਮਦ ਸਦੀਕ ਦੀ ਹਾਜ਼ਰੀ ਵਿੱਚ ਨਗਰ ਕੌਂਸਲ ਜੈਤੋ ਦੀ ਪ੍ਰਧਾਨਗੀ ਦੀ ਚੋਣ ਦੌਰਾਨ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ ਉੱਡਾਈਆਂ ਗਈਆਂ।

ਇਹ ਵੀ ਪੜ੍ਹੋ:  ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਪਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਵਿਅਕਤੀ

PunjabKesari

ਦੱਸਣਯੋਗ ਹੈ ਕਿ ਅੱਜ ਨਗਲ ਕੌਂਸਲਰ ਦੀ ਚੋਣ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੀ ਹਾਜ਼ਰੀ ਵਿੱਚ ਕੀਤੀ ਗਈ। ਜਿਸ ਦੌਰਾਨ ਮੁਹੰਮਦ ਸਦੀਕ ਅਤੇ ਕੁਸ਼ਲਦੀਪ ਸਿੰਘ ਧੜੇ ਸਮਾਰਥਕ ਹਾਜ਼ਰ ਸਨ। ਇਹ ਗੱਲ ਦੱਸਣਯੋਗ ਹੈ ਕਿ ਸਰਕਾਰ ਦੇ ਮੰਤਰੀ ਮੰਤਰੀਆਂ ਵੱਲੋਂ ਬਣਾਏ ਕਾਨੂੰਨ ਆਮ ਲੋਕਾਂ ’ਤੇ ਲਾਗੂ ਹੁੰਦੇ ਹਨ।

ਇਹ ਵੀ ਪੜ੍ਹੋ:  ਡੀ.ਏ.ਵੀ. ਸਕੂਲ ਬਠਿੰਡਾ ਦੇ ਪ੍ਰਿੰਸੀਪਲ ਪ੍ਰਮੋਦ ਖੁਸਰੀਜਾ ਦੀ ਕੋਰੋਨਾ ਕਾਰਨ ਮੌਤ


author

Shyna

Content Editor

Related News