Punjab Result Live : ਲੁਧਿਆਣਾ ਵੈਸਟ ਤੋਂ ਹਾਰੇ ਭਾਰਤ ਭੂਸ਼ਣ ਆਸ਼ੂ, ''ਆਪ'' ਦੇ ਗੁਰਪ੍ਰੀਤ ਗੋਗੀ ਜਿੱਤੇ

03/10/2022 3:17:27 PM

ਲੁਧਿਆਣਾ : ਪੰਜਾਬ ਚੋਣ ਨਤੀਜਿਆਂ ਦੌਰਾਨ ਲੁਧਿਆਣਾ ਵੈਸਟ ਤੋਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੋਲੋਂ ਹਾਰ ਗਏ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਬੱਸੀ ਗੋਗੀ ਨੇ ਉਨ੍ਹਾਂ ਨੂੰ 7172 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਬੱਸੀ ਗੋਗੀ ਨੂੰ 39430 ਵੋਟਾਂ ਮਿਲੀਆਂ ਹਨ। ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ 32258 ਵੋਟਾਂ ਨਾਲ ਦੂਜੇ ਨੰਬਰ 'ਤੇ ਰਹੇ।

ਇਹ ਵੀ ਪੜ੍ਹੋ : ਪੰਜਾਬ ਚੋਣ ਨਤੀਜੇ : ਧੂਰੀ ਤੋਂ ਭਗਵੰਤ ਮਾਨ ਵੱਡੇ ਮਾਰਜਨ ਨਾਲ ਜੇਤੂ, ਸਮਰਥਕਾਂ ਵੱਲੋਂ ਪਾਏ ਜਾ ਰਹੇ ਭੰਗੜੇ

ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਐਡਵੋਕੇਟ ਬਿਕਰਮ ਸਿੰਘ ਸਿੱਧੂ 27356 ਵੋਟਾਂ ਨਾਲ ਤੀਜੇ ਨੰਬਰ 'ਤੇ ਰਹੇ, ਜਦੋਂ ਕਿ ਚੌਥੇ ਨੰਬਰ 'ਤੇ ਅਕਾਲੀ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਰਹੇ, ਜਿਨ੍ਹਾਂ ਨੂੰ 9773 ਵੋਟਾਂ ਹਾਸਲ ਹੋਈਆਂ।

ਇਹ ਵੀ ਪੜ੍ਹੋ : 25 ਸਾਲਾਂ ਤੋਂ ਲੰਬੀ 'ਚ ਜਿੱਤਦੇ ਆ ਰਹੇ 'ਪ੍ਰਕਾਸ਼ ਸਿੰਘ ਬਾਦਲ' ਬੁਰੀ ਤਰ੍ਹਾਂ ਹਾਰੇ, 'ਆਪ' ਦੇ ਗੁਰਮੀਤ ਖੁੱਡੀਆਂ ਜੇਤੂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


Babita

Content Editor

Related News