ਭਾਈ ਰਣਜੀਤ ਸਿੰਘ ਦਾ ਕਾਫਲਾ ‘ਬੀਰੋਬਾਲ’ ਪਹੁੰਚਣ ’ਤੇ ਪਿੰਡ ਗੂੰਜਿਆ ‘ਕਿਸਾਨ ਮਜ਼ਦੂਰ ਏਕਤਾ’ ਦੇ ਨਾਅਰਿਆਂ ਨਾਲ

Sunday, Mar 21, 2021 - 12:39 AM (IST)

ਭਾਈ ਰਣਜੀਤ ਸਿੰਘ ਦਾ ਕਾਫਲਾ ‘ਬੀਰੋਬਾਲ’ ਪਹੁੰਚਣ ’ਤੇ ਪਿੰਡ ਗੂੰਜਿਆ ‘ਕਿਸਾਨ ਮਜ਼ਦੂਰ ਏਕਤਾ’ ਦੇ ਨਾਅਰਿਆਂ ਨਾਲ

ਜਾਡਲਾ, (ਔਜਲਾ)- ਦਿੱਲੀ ਦੀ ਤਿਹਾੜ ਜੇਲ ਤੋਂ ਰਿਹਾਅ ਹੋ ਕੇ ਅੱਜ ਜਦੋਂ ਭਾਈ ਰਣਜੀਤ ਸਿੰਘ ਦਾ ਕਾਫਲਾ ਪਿੰਡ ਬੀਰੋਬਾਲ ਪਹੁੰਚਿਆ ਤਾਂ ਪਿੰਡ ਕਿਸਾਨ ਮਜ਼ਦੂਰ ਏਕਤਾ ਦੇ ਨਾਅਰਿਆਂ ਨਾਲ ਗੂੰਜ ਉਠਿਆ। ਕਾਫਲੇ ਦੀ ਅਗਵਾਈ ਕਰਦੇ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦਾ ਅੱਜ ਤਾਨਾਸ਼ਾਹੀ ਰਾਜ ਹੈ ਜਿਸ ਨੂੰ ਲੋਕ ਜਲਦ ਖਤਮ ਕਰ ਦੇਣਗੇ। ਲੋਕਾਂ ਨੇ ਹੀ ਉਸ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਨਿਵਾਜਿਆ ਹੈ ਹੁਣ ਲੋਕਾਂ ਨੇ ਹੀ ਉਸ ਨੂੰ ਲਾਹਮੇ ਕਰਨਾ ਹੈ। ਮੋਦੀ ਸਰਕਾਰ ਦੇ ਰਾਜ ਤੋਂ ਅੱਜ ਪੰਜਾਬ ਦੇ ਹੀ ਨਹੀਂ ਪੂਰੇ ਦੇਸ਼ ਦੇ ਲੋਕ ਪ੍ਰੇਸ਼ਾਨ ਹਨ। ਆਉਣ ਵਾਲਾ ਸਮਾਂ ਦੇਸ਼ ਵਾਸੀਆਂ ਲਈ ਬਹੁਤ ਭਿਆਨਕ ਹੋਵੇਗਾ। ਕਿਉਂਕਿ ਮੋਦੀ ਸਰਕਾਰ ਪੂਰੇ ਦੇਸ਼ ਦੇ ਲੋਕਾਂ ਨੂੰ ਲੁੱਟ ਰਹੀ ਹੈ। ਰਣਜੀਤ ਸਿੰਘ ਨੇ ਸ਼ੇਰ ਬਣ ਕੇ ਦਿੱਲੀ ਸਰਕਾਰ ਨਾਲ ਟੱਕਰ ਲਈ ਹੈ। ਅੱਜ ਪੂਰੇ ਦੇਸ਼ ਦੇ ਕਿਸਾਨ ਉਸਦੇ ਨਾਲ ਹਨ।
ਇਸ ਮੌਕੇ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਮੈਨੂੰ ਲੋਕਾਂ ਦੀਆਂ ਦੁਆਵਾਂ ਨੇ ਬਚਾ ਲਿਆ ਹੈ ਪਰ ਦਿੱਲੀ ਪੁਲਸ ਨੇ ਮੈਨੂੰ ਮਾਰਨ ਦੀ ਕੋਈ ਵੀ ਕਸਰ ਬਾਕੀ ਨਹੀਂ ਸੀ ਛੱਡੀ। ਕਿਸਾਨੀ ਸੰਘਰਸ਼ ਲਈ ਮੈਂ ਹਮੇਸ਼ਾ ਲੜਦਾ ਰਹਾਗਾਂ। ਇਸ ਤੋਂ ਬਾਅਦ ਪਿੰਡ ਉਸਮਾਨਪੁਰ ਅਤੇ ਭਾਈ ਰਣਜੀਤ ਸਿੰਘ ਦੇ ਜੱਦੀ ਪਿੰਡ ਕਾਜਮਪੁਰ ਵਾਸੀਆਂ ਵੱਲੋਂ ਉਸ ਦਾ ਫੁੱਲਾਂ ਦੇ ਹਾਰ ਪਾ ਕੇ ਭਰਪੂਰ ਸਵਾਗਤ ਕੀਤਾ ਗਿਆ।

ਇਸ ਮੌਕੇ ਡਾ. ਸੁਖਵਿੰਦਰ ਕੁਮਾਰ ਸੁੱਖੀ ਹਲਕਾ ਵਿਧਾਇਕ ਬੰਗਾ, ਬੁੱਧ ਸਿੰਘ ਬਲਾਕੀਪੁਰ, ਤਾਰਾ ਸਿੰਘ ਸੇਖੂਪੁਰ ਜਿਲ੍ਹਾ ਪ੍ਰਧਾਨ ਬੀ.ਸੀ ਵਿੰਗ, ਅਮਰੀਕ ਸੇਖੂਪੁਰ, ਹਰਅਮਰਿੰਦਰ ਸਿੰਘ, ਜਗਤ ਰਾਮ, ਰਾਜ ਕੁਮਾਰ ਬ੍ਰਿਗੇਡੀਅਰ, ਰਮਨਦੀਪ ਸਿੰਘ, ਪਰਮ ਸਿੰਘ ਖਾਲਸਾ ਅਤੇ ਇਲਾਕੇ ਹੋਰ ਕਿਸਾਨ ਵੀਰ ਹਾਜ਼ਰ ਸਨ।


author

Bharat Thapa

Content Editor

Related News