ਭਗਵੰਤ ਦੀ ਅਗਵਾਈ ‘ਚ ‘ਆਪ’ ਦੇ ਪਰਿਵਾਰ ‘ਚ ਹੋਇਆ ਵਾਧਾ, ਵਾਰਡ ਨੰ-65 ਤੋਂ ਸ਼ਾਮਲ ਹੋਏ ਲੋਕ

05/20/2021 1:21:08 PM

ਅੰਮ੍ਰਿਤਸਰ (ਅਨਜਾਣ) - ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਭਗਵੰਤ ਸਿੰਘ ਕੰਵਲ ਦੇ ਆਉਣ ਨਾਲ ਪਾਰਟੀ ਵਿੱਚ ਸ਼ਾਮਲ ਹੋਣ ਨਾਲ ‘ਆਪ’ ਦੇ ਪ੍ਰੀਵਾਰ ‘ਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਕੰਵਲ ਦੀ ਅਗਵਾਈ ਵਿੱਚ ਵੱਖ-ਵੱਖ ਇਲਾਕਿਆਂ ’ਚੋਂ ਹਰ ਰੋਜ਼ ਵੱਡੀ ਗਿਣਤੀ  ਵਿੱਚ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਇਸੇ ਕੜੀ ਤਹਿਤ ਅੰਮ੍ਰਿਤਸਰ ਹਲਕਾ ਦੱਖਣੀ ਦੀ ਵਾਰਡ ਨੰਬਰ 65 ਵਿਚ ਰੱਖੀ ਇਕ ਮੀਟਿੰਗ ਵਿੱਚ ਭਗਵੰਤ ਕੰਵਲ ਦੇ ਪ੍ਰਚਾਰ ਤੋਂ ਪ੍ਰੇਰਿਤ ਹੋ ਕੇ ਮਨੀ ਸਿੰਘ, ਸ਼ੰਮੀ ਕੁਮਾਰ, ਸੰਨੀ ਕੁਮਾਰ, ਰਵੀ ਕੁਮਾਰ, ਅਰਜੁਨ ਮਲਿਕ, ਰਵੀ ਮਲਿਕ, ਪ੍ਰੇਮ ਮੱਟੂ, ਰਿਸ਼ੀ ਕੁਮਾਰ, ਕੁਨਾਲ ਮੱਟੂ, ਲੱਕੀ ਮਲਿਕ ਅਤੇ ਕਰਨ ਮਲਿਕ ਆਦਿ ਨੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ। 

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ : 1500 ਰੁਪਏ ਦੀ ਖ਼ਾਤਰ ਲੁਟੇਰਿਆਂ ਨੇ ਬੈਂਕ ਕਰਮਚਾਰੀ ਦਾ ਵੱਢਿਆ ਹੱਥ, ਹਾਲਤ ਗੰਭੀਰ

ਇਸ ਮੌਕੇ ਭਗਵੰਤ ਸਿੰਘ ਕੰਵਲ ਨੇ ਨਵੇਂ ਸ਼ਾਮਲ ਹੋਏ ਆਗੂਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕਰਦਿਆਂ ਪਾਰਟੀ ਵਿੱਚ ਜੀ ਆਇਆ ਕੀਤਾ। ਉਨ੍ਹਾਂ ਕਿਹਾ ਕਿ ਉਹ ਹਰ ਮੰਚ ’ਤੇ ਪਾਰਟੀ ਸੁਪਰੀਮੋ ਅਤੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਦੀ ਸੋਚ ਦਾ ਪ੍ਰਚਾਰ ਕਰਦੇ ਹਨ, ਜਿਸ ਤੋਂ ਪ੍ਰੇਰਿਤ ਹੋ ਕੇ ਲੋਕ ‘ਆਪ’ ਮੁਹਾਰੇ ਉਨ੍ਹਾਂ ਦੀ ਪਾਰਟੀ ਨਾਲ ਜੁੜ ਰਹੇ ਹਨ।

ਪੜ੍ਹੋ ਇਹ ਵੀ ਖਬਰ - ਹੈਵਾਨੀਅਤ ਦੀ ਹੱਦ ਪਾਰ : 15 ਸਾਲਾ ਕੁੜੀ ਦਾ ਸਮੂਹਿਕ ਜਬਰ-ਜ਼ਿਨਾਹ ਤੋਂ ਬਾਅਦ ਕਤਲ, ਬਿਨਾ ਸਿਰ ਤੋਂ ਮਿਲੀ ਲਾਸ਼

ਉਹ ਪੂਰੀ ਉਮੀਦ ਰੱਖਦੇ ਹਨ ਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਾਸੀ ਪਹਿਲਾਂ ਨਾਲੋ ਵੱਧ ਹੁੰਗਾਰਾ ਦਿੰਦਿਆ ਪੰਜਾਬ ਵਿਧਾਨ ਸਭਾ ਵਿੱਚ ‘ਆਪ’ ਨੂੰ ਭੇਜਣਗੇ। ਇਸ ਮੌਕੇ ਜਸਪ੍ਰੀਤ ਸਿੰਘ, ਜਗਦੀਪ ਸਿੰਘ ਜੱਗਾ, ਪਲਵਿੰਦਰ ਸਿੰਘ ਪਿ੍ਰੰਸ, ਚਰਨਜੀਤ ਚਾਵਲਾ, ਵਿਕਰਮਜੀਤ ਵਿੱਕੀ, ਬਲਾਕ ਇੰਚਾਰਜ ਜਸਪਾਲ ਸਿੰਘ ਭੁੱਲਰ ਆਦਿ ਮੌਜੂਦ ਸਨ।

ਪੜ੍ਹੋ ਇਹ ਵੀ ਖਬਰ - ਪਹਿਲਾਂ ਕੀਤਾ ‘ਪਿਆਰ’ ਫਿਰ ਵਿਆਹ ਤੋਂ ਕੀਤਾ ‘ਇਨਕਾਰ’, ਕੁੜੀ ਤੋਂ ਪਰੇਸ਼ਾਨ ਮੁੰਡੇ ਨੇ ਮਾਰੀ ਖੁਦ ਨੂੰ ‘ਗੋਲ਼ੀ


rajwinder kaur

Content Editor

Related News