ਅਰਮੀਨੀਆ ਤੋਂ ਪਰਤੇ ਨੌਜਵਾਨ, ਭਗਵੰਤ ਮਾਨ ਨੇ ਕੱਢੀ ਸਰਕਾਰ ''ਤੇ ਭੜਾਸ

Saturday, Feb 09, 2019 - 06:50 PM (IST)

ਅਰਮੀਨੀਆ ਤੋਂ ਪਰਤੇ ਨੌਜਵਾਨ, ਭਗਵੰਤ ਮਾਨ ਨੇ ਕੱਢੀ ਸਰਕਾਰ ''ਤੇ ਭੜਾਸ

ਨਵੀਂ ਦਿੱਲੀ/ਸੰਗਰੂਰ : ਅਰਮੀਨੀਆ 'ਚ ਫਸੇ ਪੰਜਾਬੀ ਨੌਜਵਾਨ ਭਗਵੰਤ ਮਾਨ ਦੇ ਯਤਨਾਂ ਸਦਕਾ ਵਤਨ ਵਾਪਸ ਪਰਤ ਆਏ ਹਨ। ਦਿੱਲੀ ਦੇ ਏਅਰਪੋਰਟ 'ਤੇ ਭਗਵੰਤ ਮਾਨ ਖੁਦ ਨੌਜਵਾਨਾਂ ਨੂੰ ਮਿਲਣ ਪਹੁੰਚੇ। ਇਸ ਦੌਰਾਨ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਠੱਗ ਏਜੰਟਾਂ ਖਿਲਾਫ ਕੋਈ ਠੋਸ ਕਾਰਵਾਈ ਨਹੀਂ ਕਰ ਰਹੇ ਹਨ, ਜਿਸ ਦੇ ਚੱਲਦੇ ਪੰਜਾਬ ਦੇ ਨੌਜਵਾਨ ਚੰਗੇ ਭਵਿੱਖ ਦੀ ਭਾਲ ਵਿਚ ਏਜੰਟਾਂ ਦੇ ਜਾਲ 'ਚ ਫਸ ਕੇ ਬਾਹਰ ਤਾਂ ਚੱਲ ਜਾਂਦੇ ਹਨ ਪਰ ਉਥੇ ਜਾ ਕੇ ਫਸ ਜਾਂਦੇ ਹਨ, ਕਈ ਵਾਰ ਤਾਂ ਕੁਝ ਨੌਜਵਾਨ ਜਾਨ ਤੋਂ ਵੀ ਹੱਥ ਧੋ ਬੈਠਦੇ ਹਨ। 
ਵਤਨ ਪਰਤੇ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ 40000 ਰੁਪਏ ਮਹੀਨਾ ਤਨਖਾਹ ਦੀ ਗੱਲ ਆਖ ਕੇ ਅਰਮੀਨੀਆ  ਭੇਜਿਆ ਗਿਆ ਸੀ ਪਰ ਬਾਹਰ ਜਾ ਕੇ ਸਾਨੂੰ ਕੁਝ ਵੀ ਨਹੀਂ ਦਿੱਤਾ ਗਿਆ। ਕੁਝ ਦਿਨ ਤਾਂ ਰੋਟੀ ਪਾਣੀ ਵੀ ਬੰਦ ਕਰ ਦਿੱਤੀ ਗਈ। ਨੌਜਵਾਨਾਂ ਨੇ ਕਿਹਾ ਕਿ ਠੱਗ ਏਜੰਟਾਂ ਦਾ ਪੂਰਾ ਰੈਕੇਟ ਚੱਲ ਰਿਹਾ ਹੈ, ਇਥੇ ਕੁਝ ਏਜੰਟ ਨੌਜਵਾਨਾਂ ਨੂੰ ਝਾਂਸੇ 'ਚ ਫਸਾ ਕੇ ਠੱਗੀ ਮਾਰਦੇ ਹਨ। ਪੰਜਾਬ ਸਰਕਾਰ ਨੂੰ ਅਜਿਹੇ ਏਜੰਟਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ।


author

Gurminder Singh

Content Editor

Related News