ਦੋ ਸਾਲਾਂ ''ਚ ਕੁਝ ਨਹੀਂ ਬਦਲਿਆ ਸਿਰਫ ਅਕਾਲੀ ਗਏ ਕਾਂਗਰਸੀ ਆਏ : ਭਗਵੰਤ ਮਾਨ
Tuesday, Mar 12, 2019 - 10:11 AM (IST)

ਮੋਗਾ (ਗਾਂਧੀ, ਛਾਬੜਾ, ਸੰਜੀਵ, ਬਾਵਾ/ਜਗਸੀਰ)—ਲੋਕ ਸਭਾ ਚੋਣਾਂ ਦਾ ਬਿਗੁੱਲ ਵੱਜਦਿਆਂ ਹੀ ਰਾਜਨੀਤਕ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇਸੇ ਤਹਿਤ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਐੱਮ. ਪੀ. ਸੰਗਰੂਰ ਭਗਵੰਤ ਮਾਨ ਨੇ ਆਪ ਆਪਣਿਆਂ ਨਾਲ ਰੂ-ਬਰੂ ਪ੍ਰੋਗਰਾਮ ਤਹਿਤ ਪਿੰਡ ਵਰ੍ਹੇ 'ਚ ਫਰੀਦਕੋਟ ਹਲਕੇ ਤੋਂ ਐੱਮ. ਪੀ. ਉਮੀਦਵਾਰ ਸਾਧੂ ਸਿੰਘ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਕੋਈ ਨਵੇਂ ਮੁੱਦੇ ਨਹੀਂ ਹਨ, ਕਿਉਂਕਿ ਨਵੇਂ ਮੁੱਦੇ ਉਦੋਂ ਆਉਂਦੇ ਹਨ ਜਦੋਂ ਪੁਰਾਣੇ ਹੱਲ ਹੋ ਜਾਂਦੇ ਹਨ ਪਰ ਇਸ ਅਕਾਲੀਆਂ ਤੋਂ ਬਾਅਦ ਇਸ ਸਰਕਾਰ ਨੇ ਵੀ ਕੁਝ ਨਹੀਂ ਕੀਤਾ। ਇਸ ਸਰਕਾਰ 'ਚ ਵੀ ਪਹਿਲਾਂ ਵਾਂਗ ਟੀਚਰ-ਕਿਸਾਨ ਧਰਨਿਆਂ 'ਤੇ ਹਨ, ਛੋਟੇ ਕਾਰੋਬਾਰ ਬੰਦ ਹੋ ਰਹੇ ਹਨ, ਲੈਡ ਅਤੇ ਸੈਂਡ ਮਾਫੀਆ ਐਕਟਿਵ ਹਨ, ਬਿਜਲੀ ਦੇ ਬਿੱਲ ਬਹੁਤ ਜ਼ਿਆਦਾ ਆਉਂਦੇ ਹਨ, ਸਰਕਾਰ ਨੇ ਕੀਤੇ ਵਾਅਦਿਆਂ ਮੁਤਾਬਕ ਸਮਾਰਟਫੋਨ ਤੋਂ ਮੁੱਕਰ ਗਏ, ਕਰਜ਼ ਮੁਆਫੀ ਤੋਂ ਮੁੱਕਰ ਗਏ, ਨੌਕਰੀਆਂ ਤੋਂ ਮੁੱਕਰ ਗਏ, ਸ਼ਗਨ ਸਕੀਮ 21,000 ਤੋਂ ਵਧਾ ਕੇ 51000 ਕਰਨ ਤੋਂ ਮੁੱਕਰ ਗਏ, ਬੁਢਾਪਾ ਪੈਨਸ਼ਨ 'ਚ ਵਾਧਾ ਕਰਨ ਤੋਂ ਮੁੱਕਰ ਗਏ, ਰਿਸ਼ਵਤਖੋਰੀ, ਬੇਰੁਜ਼ਗਾਰੀ, ਗਰੀਬੀ ਇਸ ਸਰਕਾਰ 'ਚ ਸਿਖਰ 'ਤੇ ਹੈ। ਇਸ ਲਈ ਹੁਣ ਇਹ ਕਿਸ ਮੂੰਹ ਨਾਲ ਲੋਕਾਂ ਤੋਂ ਵੋਟਾਂ ਮੰਗ ਰਹੇ ਹਨ।
ਉਨ੍ਹਾਂ ਕਿਹਾ ਕਿ ਜਿਸ ਘਰ 'ਚ ਸਿਰਫ਼ ਇਕ ਬਲਬ ਹੀ ਜਗਦਾ ਹੈ ਉਨ੍ਹਾਂ ਦਾ ਬਿੱਲ ਵੀ 15-20 ਹਜ਼ਾਰ ਰੁਪਏ ਆ ਰਿਹਾ ਹੈ। ਇਸ ਲਈ ਇਹੋ ਜਿਹੇ ਕਈ ਅਜਿਹੇ ਮੁੱਦੇ ਹਨ ਜੋ ਅਸੀਂ ਲੋਕਾਂ ਦੀ ਕਚਹਿਰੀ 'ਚ ਲੈ ਕੇ ਜਾਵਾਂਗੇ ਅਤੇ ਲੋਕ ਹੀ ਇਸ ਦਾ ਫੈਸਲਾ ਕਰਨਗੇ। ਇਸ ਸਮੇਂ ਹਲਕਾ ਇੰਚਾਰਜ ਧਰਮਕੋਟ ਸੰਜੀਵ ਕੋਛੜ, ਅਜੇ ਸ਼ਰਮਾ ਜਨਰਲ ਸਕੱਤਰ, ਕੇਵਲ ਸਿੰਘ ਲੌਂਗੀਵਿੰਡ, ਬਲਦੇਵ ਬਲਖੰਡੀ, ਸੰਨੀ ਗੋਇਲ, ਸੁਰਜੀਤ ਸਿੰਘ, ਹਰਭਜਨ ਸਿੰਘ, ਬਲਵਿੰਦਰ ਸਿੰਘ, ਗੁਰਸੇਵਕ ਸਿੰਘ, ਬਲਦੇਵ ਸਿੰਘ, ਕੇਵਲ ਸਿੰਘ, ਨਿਰਮਲ ਸਿੰਘ, ਚਮਕੌਰ ਸਿੰਘ, ਸੁਰਜੀਤ ਸਿੰਘ, ਵਿੱਕੀ ਢੁੱਡੀਕੇ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਅਹੁਦੇਦਾਰ, ਵਲੰਟੀਅਰ, ਮੋਹਤਬਰ, ਪਤਵੰਤੇ ਆਦਿ ਹਾਜ਼ਰ ਸਨ।ਇਸੇ ਤਰ੍ਹਾਂ ਪਿੰਡ ਮਾਣੂੰਕੇ ਵਿਖੇ ਆਮ ਆਦਮੀ ਵੱਲੋਂ ਵਿਸ਼ਾਲ ਇਕੱਤਰਤਾ ਕੀਤੀ ਗਈ। ਇਸ ਮੌਕੇ ਵਿਸ਼ਾਲ ਇਕੱਠ ਨੂੰ ਸਬੋਧਨ ਕਰਦਿਆਂ ਸੰਸਦ ਭਗਵੰਤ ਮਾਨ ਅਤੇ ਸੰਸਦ ਸਾਧੂ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਨੇ ਲੋਕਾਂ ਦੇ ਭਰੋਸੇ ਨੂੰ ਚਕਨਾਚੂਰ ਕਰਦਿਆਂ ਉਨ੍ਹਾਂ ਦੇ ਹੱਕਾ ਦਾ ਘਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਨੀਤੀਆਂ ਇੱਕੋ ਹੀ ਹਨ ਅਤੇ ਇਹ 'ਉੱਰ ਕਾਟੋ ਮੈਂ ਚੜਾਂ' ਦੀ ਖੇਡ ਖੇਡਦਿਆਂ ਲੋਕਾਂ ਦੇ ਭਰੋਸੇ ਦਾ ਕਤਲ ਕਰ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਇਨ੍ਹਾਂ ਪਾਰਟੀਆਂ ਤੋਂ ਕਿਨਾਰਾਂ ਕਰਦਿਆਂ ਨਵੇਂ ਭਾਰਤ ਦੇ ਨਿਰਮਾਣ ਲਈ ਅੱਗੇ ਆਉਣ। ਇਸ ਸਮੇਂ ਆਮ ਆਦਮੀ ਪਾਰਟੀ ਮੋਗਾ ਦੇ ਜ਼ਿਲਾ ਪ੍ਰਧਾਨ ਨਸੀਬ ਬਾਵਾ, ਗੁਰਦਿੱਤ ਸਿੰਘ ਸੇਖੋ, ਕਮਲ ਗਰਗ ਐੱਨ. ਆਰ. ਆਈ. ਸੋਸ਼ਲ ਮੀਡੀਆ ਇੰਚਾਰਜ, ਕਾਕਾ ਸਰਾਂ ਤਲਵੰਡੀ ਭਾਈ, ਗੁਰਸੇਵਕ ਸਿੰਘ, ਬਲਾਕ ਪ੍ਰਧਾਨ ਇਕੱਤਰ ਸਿੰਘ ਮਾਣੂੰਕੇ, ਅਮਰਜੀਤ ਸਿੰਘ ਖਾਲਸਾ, ਜਗਵੰਤ ਸਿੰਘ ਬੈਂਸ, ਸਨੀ ਦੀਦਾਰੇਵਾਲਾ, ਹਰਮਨਜੀਤ ਸਿੰਘ, ਸਰਪੰਚ ਨਿਰਮਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਵਲੰਟੀਅਰ ਹਾਜ਼ਰ ਸਨ।