ਭਗਵੰਤ ਮਾਨ ਨੇ ਕੈਪਟਨ ਤੇ ਸੁਖਬੀਰ ਬਾਦਲ ਤੇ ਕੱਸੇ ਵਿੰਅਗ
Saturday, Apr 20, 2019 - 11:39 AM (IST)
 
            
            ਸ਼ੇਰਪੁਰ (ਅਨੀਸ਼)—ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੇ ਸ਼ੇਰਪੁਰ ਵਿਖੇ ਇਕ ਚੋਣ ਜਲਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਤਿੱਖੇ ਵਿੰਅਗ ਕੱਸੇ। ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਵੇਰੇ 11 ਵਜੇਂ ਉਠਦੇ ਹਨ ਅਤੇ ਇਸ ਤੋਂ ਬਾਅਦ ਤਿਆਰ ਹੋਣ ਲਈ 2 ਘੰਟੇ ਲਗਾਉਂਦੇ ਹਨ ਅਤੇ 1 ਵਜੇ ਤੋਂ ਬਾਅਦ ਜਾ ਕੇ ਵਰਕਰਾਂ ਨੂੰ ਮਿਲਦੇ ਹਨ ਜਦੋਂ ਕਿ ਉਦੋਂ ਤੱਕ ਮੈ 10 ਪਿੰਡਾਂ 'ਚ ਚੋਣ ਪ੍ਰਚਾਰ ਕਰ ਲੈਂਦਾ ਹਾਂ। ਸੁਖਬੀਰ ਬਾਦਲ ਬਾਰੇ ਉਨ੍ਹਾਂ ਕਿਹਾ ਕਿ ਉਹ ਮੰਦਬੁੱਧੀ ਵਿਅਕਤੀ ਹੈ ਜਿਸਦੀ ਮਿਸਾਲ ਸੋਸਲ ਮੀਡੀਆ ਤੇ ਵਾਇਰਲ ਹੋਈ ਉਸ ਤਸਵੀਰ ਤੋਂ ਮਿਲਦੀ ਹੈ ਜਿੱਥੇ ਉਹ ਸਪੋਰਟਸ ਬੂਟ ਪਾਲਸ ਕਰ ਰਿਹਾ ਹੈ। ਸ: ਮਾਨ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦਾ ਇਕੋ-ਇਕ ਮਕਸਦ ਭਗਵੰਤ ਮਾਨ ਨੂੰ ਹਰਾਉਣਾ ਹੈ ਜਦੋਂ ਕਿ ਉਹ ਲੋਕਾਂ ਦੇ ਪਿਆਰ ਦੇ ਸਕਦਾ ਮੁੜ ਰਿਕਾਰਡਤੋੜ ਵੋਟਾਂ ਨਾਲ ਜਿੱਤ ਪ੍ਰਾਪਤ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪ੍ਰਕਾਸ ਸਿੰਘ ਬਾਦਲ ਹੁਣ 92 ਸਾਲ ਦੇ ਹੋ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਘਰ ਬੈਠ ਜਾਣਾ ਚਾਹੀਦਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            