ਐਮ. ਪੀ. ਅਹੁਦੇ ਦਾ ਉਮੀਦਵਾਰ ਮੰਗਾਂ ਮੰਨਵਾਉਣ ਲਈ ਚੜ੍ਹਿਆ ਪਾਣੀ ਦੀ ਟੈਂਕੀ ''ਤੇ

Monday, May 06, 2019 - 08:08 PM (IST)

ਐਮ. ਪੀ. ਅਹੁਦੇ ਦਾ ਉਮੀਦਵਾਰ ਮੰਗਾਂ ਮੰਨਵਾਉਣ ਲਈ ਚੜ੍ਹਿਆ ਪਾਣੀ ਦੀ ਟੈਂਕੀ ''ਤੇ

ਪਟਿਆਲਾ,(ਅੱਤਰੀ/ਬਲਜਿੰਦਰ): ਟਰੱਕ ਯੂਨੀਅਨ 'ਚ ਅੱਜ ਉਸ ਸਮੇਂ ਭੱਜਦੜ ਵਾਲਾ ਮਾਹੌਲ ਪੈਦਾ ਹੋ ਗਿਆ ਜਦ ਭਾਦਸੋਂ ਟਰੱਕ ਯੂਨੀਅਨ ਦੇ ਪ੍ਰਧਾਨ ਮੱਖਣ ਸਿੰਘ ਜੋ ਕਿ ਇਸ ਵੇਲੇ ਲੋਕ ਸਭਾ ਚੋਣਾਂ 'ਚ ਵੀ ਉਮੀਦਵਾਰ ਹਨ। ਜੋ ਆਪਣੀਆਂ ਮੰਗਾਂ ਮਨਵਾਉਣ ਲਈ ਸਥਾਨਕ ਜੀ. ਟੀ. ਰੋਡ 'ਤੇ ਸਥਿਤ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ। ਇਸ ਦੌਰਾਨ ਪ੍ਰਸ਼ਾਸਨ ਦੇ ਉਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਤੇ ਮੱਖਣ ਸਿੰਘ ਨਾਲ ਗੱਲਬਾਤ ਕਰਕੇ ਉਸ ਨੂੰ ਹੇਠਾਂ ਲਾਹੁਣ ਦੀ ਕੋਸ਼ਿਸ਼ਾਂ ਕਰਨ ਲੱਗੇ। ਇਸ ਸਬੰਧੀ ਪਾਣੀ ਦੀ ਟੈਂਕੀ 'ਤੇ ਚੜ੍ਹੇ ਮੱਖਣ ਸਿੰਘ ਨਾਲ ਫੋਨ 'ਤੇ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਸੱਤਾ 'ਚ ਆਉਂਦਿਆਂ ਹੀ ਟਰੱਕ ਯੂਨੀਅਨਾਂ ਨੂੰ ਤੋੜ ਦਿੱਤਾ ਗਿਆ ਸੀ, ਜਿਸ ਕਾਰਨ ਟਰੱਕਾਂ ਦੇ ਮਾਲਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।

PunjabKesari

ਉਨ੍ਹਾਂ ਦੱਸਿਆ ਕਿ ਪਹਿਲਾਂ ਜਦੋਂ ਤੱਕ ਟਰੱਕ ਯੂਨੀਅਨਾਂ ਹੁੰਦੀਆਂ ਸਨ ਤਾਂ ਉਦੋਂ ਤੱਕ ਟਰੱਕਾਂ ਦੇ ਮਾਲਕਾਂ ਦੀ ਦਾਲ ਰੋਟੀ ਚੰਗੀ ਚੱਲਦੀ ਸੀ ਪਰ ਟਰੱਕ ਯੂਨੀਅਨਾਂ ਨੂੰ ਤੋੜਨ ਤੋਂ ਬਾਅਦ ਉਨ੍ਹਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੱਖਣ ਸਿੰਘ ਨੇ ਕਿਹਾ ਕਿ ਟਰੱਕ ਯੂਨੀਅਨਾਂ ਨੂੰ ਬਹਾਲ ਕਰਨ ਤੋਂ ਇਲਾਵਾ ਕੁੱਝ ਹੋਰ ਮੰਗਾਂ ਵੀ ਹਨ ਤੇ ਸਰਕਾਰ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।


Related News