ਆਪ ਦੀ ਜਿੱਤ ਨਾਲ ਵਿਦੇਸ਼ੀ ਸਿੱਖ ਹੋਏ ਬਾਗੋ-ਬਾਗ, ਭਗਵੰਤ ਮਾਨ ਦੀ ਸਮੁੱਚੀ ਟੀਮ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

Thursday, Mar 10, 2022 - 06:32 PM (IST)

ਲੰਡਨ (ਸਰਬਜੀਤ ਸਿੰਘ ਬਨੂੜ)- ਭਾਵੇਂ ਕਿ ਪੰਜਾਬ 'ਚ 'ਆਮ ਆਦਮੀ ਪਾਰਟੀ' ਦੀ ਸਰਕਾਰ ਨੂੰ ਮੁਕੰਮਲ ਬਹੁਮਤ ਮਿਲ ਗਿਆ ਹੈ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੋਈ ਸ਼ਰਮਨਾਕ ਹਾਰ ਲਈ ਵਿਦੇਸ਼ੀ ਸਿੱਖਾਂ ਨੇ ਖੁਸ਼ੀ ਮਨਾਈ ਹੈ।  ਪੰਜਾਬ 'ਆਪ' ਦੇ ਮੁਖੀ ਭਗਵੰਤ ਮਾਨ ਤੇ ਸਮੁੱਚੇ ਪੰਜਾਬ ਵਿੱਚ ਨੌਜਵਾਨਾਂ ਦੇ ਜਿੱਤਣ ਨਾਲ ਨਵੇਂ ਪੰਜਾਬ ਲਈ ਸੁੱਭ ਕਾਮਨਾਵਾਂ ਦਿੱਤੀਆਂ ਗਈਆਂ ਹਨ। ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ 'ਚ ਬਰਗਾੜੀ ਤੇ ਹੋਰ ਥਾਂਵਾਂ ਤੇ ਹੋਈਆ ਅਣ-ਗਿਣਤ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਲਈ ਬਾਦਲ ਸਰਕਾਰ ਸਿੱਧੇ ਅਸਿੱਧੇ ਰੂਪ 'ਚ ਸ਼ਾਮਿਲ ਹੋਣ ਅਤੇ ਡੇਰਾ ਮੁਖੀ ਰਾਮ ਰਹੀਮ ਨੂੰ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਤੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ ਮੁਆਫੀ ਦੇਣ ਤੇ ਵਿਦੇਸ਼ੀ ਸਿੱਖਾਂ 'ਚ ਭਾਰੀ ਰੋਸ ਸੀ।

ਇਹ ਵੀ ਪੜ੍ਹੋ: ਨਵਾਂਸ਼ਹਿਰ ’ਚ ਬਸਪਾ ਉਮੀਦਵਾਰ ਜੇਤੂ, ਬਲਾਚੌਰ ’ਚ ‘ਆਪ’ ਤੇ ਬੰਗਾ ’ਚ ਅਕਾਲੀ ਦਲ ਜਿੱਤੀ
ਵਿਦੇਸ਼ਾਂ 'ਚ ਬੈਠੇ ਇਹ ਸਿੱਖ ਪੰਥਕ ਅਖਵਾਉਣ ਵਾਲੀ ਬਾਦਲ ਸਰਕਾਰ ‘ਤੇ ਅਦਾਲਤਾਂ 'ਚ ਬਾਦਲਾਂ ਖਿਲਾਫ ਕੁਝ ਨਾ ਕਰ ਸਕੇ ਪਰ ਅਰਦਾਸਾਂ ਤੇ ਭਰੋਸਾ ਹੋਣ, ਪੰਜਾਬ ਦੇ ਲੋਕਾਂ ਨੇ ਦਿੱਤੇ ਵੋਟ ਫ਼ਤਵੇ ਅਤੇ ਬਾਦਲ ਪਰਿਵਾਰ ਦੇ ਅਤੇ ਸਮੁੱਚੀ ਲੀਡਰਸ਼ਿਪ ਦੇ ਧੜਗੱਜ ਲੀਡਰਾਂ ਦੇ ਇਕ ਤੋਂ ਬਾਦ ਡਿੱਗਣ ਦੀਆਂ ਖ਼ਬਰਾਂ ਨੇ ਸਿੱਖਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ। ਪੰਜਾਬ ਦੀ ਸਿਆਸਤ 'ਚ ਖਾਲਿਸਤਾਨ ਧਿਰਾਂ ਤੇ ਸਮਰਥਕਾਂ ਵੱਲੋ ਲਈ ਗਈ ਡੂੰਘੀ ਦਿਲਚਸਪੀ ਨੇ ਪੰਜਾਬ ਵਿਚਲੀ ਸਿਆਸਤ ਨੂੰ ਹਲੂਣਾ ਦਿੱਤਾ ਗਿਆ। ਦਿੱਲੀ ਦੇ ਕਿਸਾਨ ਮੋਰਚੇ ਦੀ ਸਫਲਤਾ ਤੋਂ ਬਾਅਦ ਵਿਦੇਸ਼ੀ ਸਿੱਖ ਪੰਜਾਬ 'ਚ ਬਦਲਾਓ ਚਾਹੁੰਦੇ ਸਨ ਪਰ ਕਿਸਾਨ ਆਗੂਆਂ ਦੀ ਬੇਰੁੱਖੀ ਕਾਰਨ ਵਿਦੇਸ਼ੀ ਵੱਸਦੇ ਸਿੱਖਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ, ਭਾਜਪਾ, ਕਾਂਗਰਸ ਤੇ ਕਿਸਾਨ ਆਗੂਆਂ ਤੋਂ ਲਾਂਭੇ ਹੋ ਕੇ ਆਮ ਆਦਮੀ ਪਾਰਟੀ ਤੇ ਖਾਲਿਸਤਾਨ ਧਿਰਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਜਿਤਾਉਣ ਲਈ ਜ਼ੋਰ ਲਾ ਦਿੱਤਾ ਜਿਸ ਦਾ ਨਤੀਜਾ ਵੇਖ ਵਿਦੇਸ਼ੀ ਸਿੱਖ ਬਾਗੋ-ਬਾਗ ਹੋ ਗਏ।

ਇਹ ਵੀ ਪੜ੍ਹੋ: ਸ੍ਰੀ ਚਮਕੌਰ ਸਾਹਿਬ ਤੇ ਭਦੌੜ ਦੋਵੇਂ ਸੀਟਾਂ ਹਾਰ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News