ਬਹਿਬਲਕਲਾਂ ਗੋਲੀ ਕਾਂਡ ਮਾਮਲੇ ''ਚ ਗ਼੍ਰਿਫਤਾਰ ਸੋਹੇਲ ਬਰਾੜ 5 ਦਿਨਾਂ ਰਿਮਾਂਡ ''ਤੇ
Wednesday, Jun 17, 2020 - 06:36 PM (IST)
ਫਰੀਦਕੋਟ (ਜਗਤਾਰ ਦੋਸਾਂਝ) : ਬਹਿਬਲਕਲਾਂ ਗੋਲੀ ਕਾਂਡ ਵਿਚ ਐੱਸ. ਆਈ. ਟੀ. ਵੱਲੋਂ ਗ੍ਰਿਫਤਾਰ ਕੀਤੇ ਸੋਹੇਲ ਬਰਾੜ ਨੂੰ ਅੱਜ ਫਰੀਦਕੋਟ ਵਿਖੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਉਸ ਨੂੰ 21 ਜੂਨ ਤੱਕ 5 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਗਿੱਤਾ ਗਿਆ ਹੈ। 21 ਜੂਨ ਨੂੰ ਦੁਬਾਰਾ ਸੋਹੇਲ ਬਰਾੜ ਨੂੰ ਅਦਾਲਤ ਵਿਚ ਪੇਸ਼ ਕੀਤੇ ਜਾਵੇਗਾ। ਸੋਹੇਲ ਤੇ ਪੁਲਸ ਦੀ ਜਿਪਸੀ 'ਤੇ ਗ਼ੋਲੀਆਂ ਚਲਾ ਕੇ ਜਾਅਲੀ ਸਬੂਤ ਤਿਆਰ ਕਰਨ ਦੇ ਦੋਸ਼ ਲਾਏ ਗਏ ਹਨ। ਐੱਸ. ਆਈ. ਟੀ. ਵੱਲੋਂ ਦਾਅਵਾ ਕੀਤਾ ਗਿਆ ਕਿ ਫਾਇਰਿੰਗ ਸੋਹੇਲ ਬਰਾੜ ਦੀ ਲਾਈਸੈਂਸੀ ਦੋਨਾਲੀ ਤੋਂ ਕੀਤੀ ਗਈ ਸੀ।
ਇਹ ਵੀ ਪੜ੍ਹੋ : ਪੁਲਸ ਨਾਕੇ 'ਤੇ ਟਾਸਕ ਫੋਰਸ ਦੀ ਟੀਮ ਨੇ ਗ੍ਰਿਫਤਾਰ ਕੀਤਾ ਥਾਣੇਦਾਰ, ਜਾਣੋ ਕੀ ਹੈ ਵਜ੍ਹਾ
ਜਾਣਕਾਰੀ ਮੁਤਾਬਕ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਜਾਅਲੀ ਫਾਇਰਿੰਗ ਦੇ ਸਬੂਤ ਬਣਾਉਣ ਲਈ ਐੱਸ. ਪੀ. ਵਿਕਰਮਜੀਤ ਸਿੰਘ ਦੀ ਹਾਜ਼ਰੀ 'ਚ ਪੁਲਸ ਦੀ ਜਿਪਸੀ 'ਤੇ ਸੋਹੇਲ ਬਰਾੜ ਦੇ ਘਰ ਉਸ ਦੀ ਦੋਨਾਲੀ ਨਾਲ ਫਾਇਰ ਕੀਤੇ ਗਏ ਸਨ। ਬਾਜਾਖਾਨਾ ਥਾਣੇ ਵਿਖੇ ਦਰਜ ਮਾਮਲੇ 'ਚ ਪੁਲਸ ਨੇ ਕਿਹਾ ਸੀ ਕਿ ਉਨ੍ਹਾਂ 'ਤੇ ਹਮਲਾ ਹੋਇਆ ਸੀ, ਜਿਸ ਦੇ ਜਵਾਬ 'ਚ ਉਨ੍ਹਾਂ ਵੱਲੋਂ ਗੋਲੀ ਚਲਾਈ ਗਈ ਅਤੇ ਇਸ ਗ਼ੋਲੀਬਾਰੀ 'ਚ ਦੋ ਸਿੱਖਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਏ. ਐੱਸ. ਆਈ. ਸਣੇ ਪੰਜ ਹੋਰ ਕੋਰੋਨਾ ਦੇ ਮਾਮਲੇ ਆਏ ਸਾਹਮਣੇ