ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਤੇ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਦਾ ਵੱਡਾ ਬਿਆਨ

Thursday, Jun 18, 2020 - 11:33 AM (IST)

ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਤੇ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਦਾ ਵੱਡਾ ਬਿਆਨ

ਫਰੀਦਕੋਟ (ਜਗਤਾਰ): ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਸਪੈਸ਼ਲ ਇਨਵੈਸੀਗੇਸ਼ਨ ਟੀਮ ਵਲੋਂ ਫਰੀਦਕੋਟ ਦੇ ਇਕ ਵਿਅਕਤੀ ਸੋਹੇਲ ਬਰਾੜ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਮਾਮਲੇ 'ਚ ਸਿੱਟ ਮੈਂਬਰ ਆਈ. ਜੀ ਕੁੰਵਰ ਵਿਜੈ ਪ੍ਰਤਾਪ ਦਾ ਪੱਖ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਸਮੇਂ ਸਿਰਫ ਇੰਨਾ ਹੀ ਦੱਸਿਆ ਜਾ ਸਕਦਾ ਹੈ ਕਿ ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਸੋਹੇਲ ਬਰਾੜ ਦੀ ਗ੍ਰਿਫਤਾਰੀ ਹੋਈ ਹੈ ਅਤੇ ਉਸ ਨੂੰ ਅਦਾਲਤ 'ਚ ਪੇਸ਼ ਕਰਕੇ ਚਾਰ ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ।

ਇਹ ਵੀ ਪੜ੍ਹੋ: ਭਾਰਤ-ਚੀਨ ਦੀ ਝੜਪ 'ਚ ਪਟਿਆਲਾ ਜ਼ਿਲ੍ਹੇ ਦਾ ਮਨਦੀਪ ਸਿੰਘ ਹੋਇਆ ਸ਼ਹੀਦ

ਉੱਥੇ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਸਿੱਟ ਵਲੋਂ ਕਾਨੂੰਨ ਦੇ ਹਿਸਾਬ 'ਤੇ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਜਾਂਚ 'ਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕੀਤਾ ਜਾਵੇਗਾ। ਉੱਥੇ ਕੋਟਕਪੁਰਾ ਗੋਲੀਕਾਂਡ ਮਾਮਲੇ 'ਚ ਮਈ 2019 ਨੂੰ ਅਦਾਲਤ 'ਚ ਚਾਲਾਨ ਪੇਸ਼ ਕੀਤਾ ਜਾ ਚੁੱਕਾ ਹੈ ਅਤੇ ਦੋ ਸਪਲੀਮੈਂਟਰੀ ਚਾਲਾਨ ਵੀ ਪੇਸ਼ ਕੀਤੇ ਜਾ ਚੁੱਕੇ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਇਸ ਮਾਮਲੇ 'ਚ ਅਦਾਲਤ 'ਚ ਟਰਾਇਲ ਸ਼ਰੂ ਹੋ ਜਾਵੇਗਾ ਅਤੇ ਕੋਵਿਡ-19 ਦੇ ਚੱਲਦੇ ਜਾਂਚ 'ਚ ਥੋੜ੍ਹੀ ਦੇਰੀ ਜ਼ਰੂਰ ਹੈ ਅਤੇ ਜਿਵੇਂ ਹੀ ਇਹ ਸਿਲਸਿਲਾ ਸਹੀ ਹੁੰਦਾ ਹੈ ਇਸ ਜਾਂਛ ਨੂੰ ਜਲਦ ਹੀ ਨਤੀਜੇ 'ਤੇ ਲਿਆ ਜਾਵੇਗਾ ਅਤੇ ਜਾਂਚ ਨੂੰ ਪੂਰਾ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਗੁਰੂਹਰਸਹਾਏ : ਸੋਸ਼ਲ ਮੀਡੀਆ 'ਤੇ ਟਿੱਕੀਆਂ ਵਾਲੇ ਦੀ ਝੂਠੀ ਅਫਵਾਹ ਤੋਂ ਬਾਅਦ ਪੁਲਸ ਨੇ ਸੀਲ ਕੀਤਾ ਘਰ


author

Shyna

Content Editor

Related News