ਪਾਕਿ ਗਏ ਸਿੱਖ ਸ਼ਰਧਾਲੂ ਦਾ ਦਾਅਵਾ, ਗੁਰਦੁਆਰਾ ਸ੍ਰੀ ਪੰਜਾ ਸਾਹਿਬ ’ਚ ਵਰਤਾਇਆ ਜਾ ਰਿਹੈ ਬੇਹਾ ਲੰਗਰ

Thursday, Sep 21, 2023 - 06:31 PM (IST)

ਜਲੰਧਰ/ਪਾਕਿਸਤਾਨ (ਇੰਟ)-ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦਰਸ਼ਨਾਂ ਲਈ ਗਏ ਇਕ ਸਿੱਖ ਸ਼ਰਧਾਲੂ ਨੇ ਦਾਅਵਾ ਕੀਤਾ ਹੈ ਕਿ ਉਥੇ ਲੋਕਾਂ ਨੂੰ ਬੇਹਾ ਲੰਗਰ ਵਰਤਾਇਆ ਜਾ ਰਿਹਾ ਹੈ। ਇਸ ਸਬੰਧੀ ਸੁਰਜੀਤ ਸਿੰਘ ਉਰਫ਼ ਸੰਨੀ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ. ਐੱਸ. ਜੀ. ਪੀ. ਸੀ.) ਦੇ ਚੇਅਰਮੈਨ ਸਰਦਾਰ ਅਮੀਰ ਸਿੰਘ ਨੂੰ ਵ੍ਹਟਸਐਪ ’ਤੇ ਇਕ ਫੋਟੋ ਵੀ ਭੇਜੀ ਹੈ। ਇਕ ਬਿਆਨ ਵਿੱਚ ਉਸ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਅਟਕ ਜ਼ਿਲ੍ਹੇ ਦੇ ਹਸਨ ਅਬਦਾਲ ਵਿੱਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਲੰਗਰ ਵਿੱਚ 3 ਦਿਨ ਪੁਰਾਣਾ ਬੇਹਾ ਲੰਗਰ ਵਰਤਾਇਆ ਗਿਆ। ਸੁਰਜੀਤ ਸਿੰਘ ਨੇ ਪੀ. ਐੱਸ. ਜੀ. ਪੀ. ਸੀ. ਦੇ ਚੇਅਰਮੈਨ ਨੂੰ ਭੇਜੇ ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਤੋਂ ਵੱਡੀ ਰਕਮ ਅਤੇ ਸ਼ਰਧਾਲੂਆਂ ਤੋਂ ਦਾਨ ਮਿਲਣ ਦੇ ਬਾਵਜੂਦ ਗੁਰਦੁਆਰਾ ਸਾਹਿਬ ਵਿਖੇ ਬੇਹਾ ਲੰਗਰ ਵਰਤਾਇਆ ਜਾ ਰਿਹਾ ਹੈ।

ਉਸ ਦਾ ਕਹਿਣਾ ਹੈ ਕਿ ਉਹ ਪਿਛਲੇ ਸਾਲ ਪੁੰਨਿਆ ਦੀ ਰਾਤ ਨੂੰ ਸ੍ਰੀ ਪੰਜਾ ਸਾਹਿਬ ਵਿਖੇ ਨਤਮਸਤਕ ਹੋਇਆ ਅਤੇ ਉਸ ਨੇ ਲੰਗਰ ਸੇਵਾ ਲਈ ਨਕਦੀ ਅਤੇ ਸਾਮਾਨ ਦੇ ਰੂਪ ਵਿਚ ਚੰਗਾ ਯੋਗਦਾਨ ਪਾਇਆ ਸੀ। ਉਸ ਨੇ ਕਿਹਾ ਕਿ ਕਿਸੇ ਨੂੰ ਵੀ ਬੁਰਾ ਲੱਗੇਗਾ ਕਿ ਗੁਰਦੁਆਰੇ ਵਿੱਚ ਬੇਹਾ ਲੰਗਰ ਵਰਤਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ 'ਚ ਡਰੈੱਸ ਕੋਡ ਲਾਗੂ, ਹੁਣ ਫੋਟੋ ਖਿੱਚਣ 'ਤੇ ਵੀ ਹੋਈ ਮਨਾਹੀ

ਸੁਰਜੀਤ ਨੇ ਪੰਜਾ ਸਾਹਿਬ ਦੀ ਸਥਾਨਕ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਉਹ ਗੁਰਦੁਆਰੇ ਵਿੱਚੋਂ ਲੰਗਰ ਨਾ ਛਕਣ। ਉਸ ਨੇ ਦੱਸਿਆ ਕਿ ਜਦੋਂ ਉਸ ਦੇ ਮਾਤਾ-ਪਿਤਾ 18 ਸਤੰਬਰ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਗਏ ਤਾਂ ਉਨ੍ਹਾਂ ਨੂੰ 3 ਦਿਨ ਪੁਰਾਣਾ ਬੇਹਾ ਲੰਗਰ ਪਰੋਸਿਆ ਗਿਆ। ਉਸ ਨੇ ਬੇਨਤੀ ਕੀਤੀ ਕਿ ਜੇਕਰ ਕੋਈ ਪਾਕਿਸਤਾਨ ਜਾਂਦਾ ਹੈ ਤਾਂ ਉਹ ਕਿਤੇ ਵੀ ਕੁਝ ਦਾਨ ਨਾ ਕਰੇ।

ਇਹ ਵੀ ਪੜ੍ਹੋ-'ਬਾਬੇ ਨਾਨਕ' ਦੇ ਵਿਆਹ ਪੁਰਬ ਮੌਕੇ ਸੁਲਤਾਨਪੁਰ ਲੋਧੀ ਤੋਂ ਅਲੌਕਿਕ ਬਰਾਤ ਰੂਪੀ ਨਗਰ ਕੀਰਤਨ ਬਟਾਲਾ ਲਈ ਰਵਾਨਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News