ਬਿਊਟੀ ਪਾਰਲਰ ਸ਼ੋਅਰੂਮ ''ਚ ਲੱਗੀ ਅੱਗ

Wednesday, Sep 20, 2017 - 01:42 AM (IST)

ਬਿਊਟੀ ਪਾਰਲਰ ਸ਼ੋਅਰੂਮ ''ਚ ਲੱਗੀ ਅੱਗ

ਰੂਪਨਗਰ,   (ਵਿਜੇ)-  ਸਥਾਨਕ ਗਿਆਨੀ ਜ਼ੈਲ ਸਿੰਘ ਨਗਰ ਪਨਸਪ ਦਫਤਰ ਦੇ ਨੇੜੇ ਸਥਿਤ ਲਾਈਫ ਸਟਾਇਲ ਬਿਊਟੀ ਪਾਰਲਰ 'ਚ ਅਚਾਨਕ ਅੱਗ ਲੱਗ ਗਈ। ਦੂਸਰੀ ਮੰਜ਼ਿਲ 'ਤੇ ਸਥਿਤ ਉਕਤ ਬਿਊਟੀ ਪਾਰਲਰ ਤੋਂ ਦੁਪਹਿਰ ਦੋ ਵਜੇ ਇਕ ਚਾਹ ਵਾਲੇ ਨੇ ਧੂੰਆਂ ਨਿਕਲਦਾ ਦੇਖਿਆ। ਜਿਸਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਜਿਸਦੇ ਬਾਅਦ ਫਾਇਰ ਬ੍ਰਿਗੇਡ ਦੇ ਵਾਹਨ ਮੌਕੇ 'ਤੇ ਪਹੁੰਚੇ ਤੇ ਉਦਂੋ ਤੱਕ ਸ਼ੋਅਰੂਮ ਦੇ ਅੰਦਰ ਫਰਨੀਚਰ ਤੇ ਏ. ਸੀ. ਜਲ ਕੇ ਰਾਖ ਹੋ ਚੁੱਕੇ ਸੀ। ਖਬਰ ਲਿਖੇ ਜਾਣ ਤਕ ਉਕਤ ਸ਼ੋਅਰੂਮ ਧੂੰਏ ਨਾਲ ਭਰਿਆ ਸੀ ਤੇ ਇਸ ਕਾਰਨ ਨੁਕਸਾਨ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਿਆ। ਪਤਾ ਚੱਲਿਆ ਹੈ ਕਿ ਬਿਊਟੀ ਪਾਰਲਰ ਦੇ ਅੰਦਰ ਪੇਂਟ ਦਾ ਕੰਮ ਚੱਲ ਰਿਹਾ ਸੀ ਤੇ ਦੁਪਹਿਰ ਕੰਮ ਕਰਨ ਦੇ ਬਾਅਦ ਕਾਰੀਗਰ ਖਾਣਾ-ਖਾਣ ਲਈ ਚਲੇ ਗਏ ਤੇ ਇਸ ਦੌਰਾਨ ਸ਼ੋਅਰੂਮ 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੇ ਦਸਤੇ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ। ਫਾਇਰ ਬ੍ਰਿਗੇਡ ਦਸਤੇ 'ਚ ਮਕਬੂਲ ਖਾਨ, ਰਾਜੀਵ ਕੁਮਾਰ, ਸੁਖਵਿੰਦਰ ਸਿੰਘ, ਗੁਰਮੀਤ ਸ਼ਰਮਾ ਆਦਿ ਮੁੱਖ ਰੂਪ 'ਚ ਮੌਜੂਦ ਸਨ।


Related News