ਬਠਿੰਡਾ : ਚਿੱਟੇ ਦੀ ਓਵਰਡੋਜ਼ ਨਾਲ 21 ਸਾਲਾ ਮੁਟਿਆਰ ਦੀ ਮੌਤ

6/18/2019 7:28:42 PM

ਬਠਿੰਡਾ, (ਸੁਖਵਿੰਦਰ)-ਲਗਭਗ 15 ਦਿਨ ਪਹਿਲਾਂ ਚਿੱਟੇ ਦੀ ਓਵਰਡੋਜ਼ ਕਾਰਨ ਗੰਭੀਰ ਹੋਈ ਲਡ਼ਕੀ ਨੇ ਮੰਗਲਵਾਰ ਨੂੰ ਦਮ ਤੋਡ਼ ਦਿੱਤਾ। ਜਾਣਕਾਰੀ ਅਨੁਸਾਰ ਜੋਤੀ (21) ਨੂੰ 15 ਦਿਨ ਪਹਿਲਾਂ ਸਹਾਰਾ ਜਨ ਸੇਵਾ ਵਲੋਂ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। ਉਕਤ ਲਡ਼ਕੀ ਸੰਸਥਾ ਨੂੰ ਗ੍ਰੋਥ ਸੈਂਟਰ ਵਿਖੇ ਮਿਲੀ ਸੀ, ਜਿਸ ਦਾ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ। ਇਸ ਦੌਰਾਨ ਹੀ ਉਸ ਨੇ ਦਮ ਤੋਡ਼ ਦਿੱਤਾ।

ਲਡ਼ਕੀ ਨੇ ਮੀਡੀਆ ਸਾਹਮਣੇ ਬਿਆਨ ਦਿੱਤੇ ਸਨ ਕਿ ਉਹ ਨਸ਼ੇ ਦੀ ਆਦੀ ਹੈ ਅਤੇ ਉਸ ਦੀ ਸਹੇਲੀ ਹੀ ਉਸ ਨੂੰ ਨਸ਼ਾ ਮੁਹੱਈਆ ਕਰਵਾਉਂਦੀ ਸੀ। ਲਡ਼ਕੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਦਾ ਇਲਾਜ ਚੱਲ ਰਿਹਾ ਸੀ। ਮ੍ਰਿਤਕਾ ਇਕ ਕਿਰਾਏ ਦੇ ਮਕਾਨ ਵਿਚ ਰਹਿੰਦੀ ਸੀ। ਮਕਾਨ ਮਾਲਕ ਨੂੰ ਪਤਾ ਲੱਗਣ ਤੋਂ ਬਾਅਦ ਉਸ ਨੇ ਵੀ ਜੋਤੀ ਤੋਂ ਆਪਣਾ ਮਕਾਨ ਖਾਲੀ ਕਰਵਾ ਲਿਆ ਸੀ। ਇਸ ਤੋਂ ਬਾਅਦ 3 ਜੂਨ ਨੂੰ ਉਹ ਬੇਹੋਸ਼ੀ ਦੀ ਹਾਲਤ ਵਿਚ ਗ੍ਰੋਥ ਸੈਂਟਰ ਵਿਖੇ ਪਈ ਹੋਈ ਸੀ, ਜਿਸ ਨੇ ਨਸ਼ਾ ਕੀਤਾ ਹੋਇਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

satpal klair

This news is Edited By satpal klair