ਬਠਿੰਡਾ ਜ਼ਿਲ੍ਹੇ ''ਚ ਕੋਰੋਨਾ ਦਾ ਵੱਡਾ ਧਮਾਕਾ, 20 ਨਵੇਂ ਮਾਮਲੇ ਆਏ ਸਾਹਮਣੇ

Tuesday, Jun 23, 2020 - 06:20 PM (IST)

ਬਠਿੰਡਾ ਜ਼ਿਲ੍ਹੇ ''ਚ ਕੋਰੋਨਾ ਦਾ ਵੱਡਾ ਧਮਾਕਾ, 20 ਨਵੇਂ ਮਾਮਲੇ ਆਏ ਸਾਹਮਣੇ

ਬਠਿੰਡਾ (ਬਲਵਿੰਦਰ): ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਲਗਾਤਾਰ ਵੱਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਦਿਨ ਚੜ੍ਹਦਿਆਂ ਹੀ ਬਠਿੰਡਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 20 ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਆਏ ਕੇਸਾਂ 'ਚੋਂ ਕੁੱਝ ਬਾਹਰਲੇ ਰਾਜਾਂ ਤੋਂ ਪਰਤੇ ਸਨ। ਦੱਸਣਯੋਗ ਹੈ ਕਿ ਬਠਿੰਡਾ ਜ਼ਿਲ੍ਹੇ  ਬੀਤੀ ਕੱਲ੍ਹ ਸ਼ਾਮ ਵੀ ਕੋਰੋਨਾ ਦਾ 10 ਪਾਜ਼ੇਟਿਵ ਕੇਸਾਂ ਦੀ ਰਿਪੋਰਟ ਸਾਹਮਣੇ ਆਈ ਸੀ।  ਹੁਣ ਤੱਕ 8593 ਕੋਰੋਨਾ ਦੇ ਟੈਸਟ ਹੋ ਚੁੱਕੇ ਹਨ, ਜਿਨ੍ਹਾਂ 'ਚੋਂ 8063 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

ਇਹ ਵੀ ਪੜ੍ਹੋ:  ਫ਼ਰੀਦਕੋਟ: ਥਾਣਾ ਸਿਟੀ 'ਚ ਬੰਦ ਹਵਾਲਾਤੀ ਨੂੰ ਹੋਇਆ ਕੋਰੋਨਾ, ਥਾਣੇ 'ਚ ਪਈਆਂ ਭਾਜੜਾਂ

ਪੰਜਾਬ ਵਿਚ ਕੋਰੋਨਾ ਦਾ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 4288 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 808, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 591, ਲੁਧਿਆਣਾ 'ਚ 589, ਤਰਨਤਾਰਨ 191, ਮੋਹਾਲੀ 'ਚ 219, ਹੁਸ਼ਿਆਰਪੁਰ 'ਚ 164, ਪਟਿਆਲਾ 'ਚ 216, ਸੰਗਰੂਰ 'ਚ 221 ਕੇਸ, ਨਵਾਂਸ਼ਹਿਰ 'ਚ 125, ਗੁਰਦਾਸਪੁਰ 'ਚ 191 ਕੇਸ,  ਮੁਕਤਸਰ 84,  ਮੋਗਾ 'ਚ 76, ਫਰੀਦਕੋਟ 98, ਫਿਰੋਜ਼ਪੁਰ 'ਚ 73, ਫਾਜ਼ਿਲਕਾ 75, ਬਠਿੰਡਾ 'ਚ 78, ਪਠਾਨਕੋਟ 'ਚ 188, ਬਰਨਾਲਾ 'ਚ 43, ਮਾਨਸਾ 'ਚ 39, ਫਤਿਹਗੜ੍ਹ ਸਾਹਿਬ 'ਚ 90, ਕਪੂਰਥਲਾ 65, ਰੋਪੜ 'ਚ 89 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 2958 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 1218 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 106 ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Shyna

Content Editor

Related News