ਭਗਵੰਤ ਮਾਨ ਨੇ ਖੋਲ੍ਹਿਆ ਰਾਜ, ਹਰਸਿਮਰਤ ਬਾਦਲ ਕਿਵੇਂ ਲੱਭ ਰਹੀ ਹੈ ਹਲਕਾ (ਵੀਡੀਓ)
Monday, Apr 01, 2019 - 10:21 AM (IST)
ਬਠਿੰਡਾ (ਅਮਿਤ ਸ਼ਰਤਾ) : 'ਆਪ' ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਆਪਣੇ ਬਠਿੰਡਾ ਦੌਰੇ ਦੌਰਾਨ ਹਲਕੇ ਦੇ ਪਿੰਡਾਂ 'ਚ ਲੋਕਾਂ ਨੂੰ ਸੰਬੋਧਨ ਕਰਨ ਲਈ ਪਹੁੰਚੇ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਹਰਸਿਰਮਤ ਕੌਰ ਬਾਦਲ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੂੰ ਚੋਣ ਲੜਣ ਲਈ ਕੋਈ ਹਲਕਾ ਹੀ ਨਹੀਂ ਲੱਭ ਰਿਹਾ ਹੈ। ਪੈਨਸਲੀਨ ਦੇ ਟੀਕੇ ਵਾਂਗ ਉਹ ਕਦੇ ਬਠਿੰਡਾ ਵਾਸੀਆਂ ਤੇ ਕਦੇ ਫਿਰੋਜ਼ਪੁਰੀਆਂ ਦੀ ਨਬਜ਼ ਟੋਹ ਰਹੀ ਹੈ ਪਰ ਹਰ ਥਾਂ ਇਹ ਟੀਕਾ ਰਿਐਕਸ਼ਨ ਹੀ ਕਰ ਰਿਹਾ ਹੈ।
ਇਸ ਦੇ ਨਾਲ ਹੀ ਭਗਵੰਤ ਮਾਨ ਨੇ ਆਪਣੇ ਵਿਰੋਧੀ ਉਮੀਦਵਾਰ ਜੱਸੀ ਜਸਰਾਜ ਨੂੰ ਮੋੜਵਾਂ ਜਵਾਬ ਦਿੰਦੇ ਹੋਏ ਕਿਹਾ ਕਿ 23 ਮਈ ਨੂੰ ਪਤਾ ਲੱਗ ਜਾਵੇਗਾ ਕਿ ਕੌਣ ਕਿਸ ਦੇ ਲਈ ਚੁਣੌਤੀ ਹੈ। 'ਆਪ' ਆਗੂ ਨੇ ਮਹਿਲਾ ਡਰੱਗ ਇੰਸਪੈਕਟਰ ਦੀ ਹੱਤਿਆ 'ਤੇ ਅਫਸੋਸ ਜਤਾਇਆ ਤੇ ਇਸ ਨੂੰ ਮੰਦਭਾਗੀ ਘਟਨਾ ਦੱਸਿਆ।