ਬਠਿੰਡਾ ਜ਼ਿਲ੍ਹੇ ''ਚ ਕੋਰੋਨਾ ਕਾਰਨ 2 ਹੋਰ ਮੌਤਾਂ, 131 ਨਵੇਂ ਪਾਜ਼ੇਟਿਵ ਮਰੀਜ਼ ਆਏ ਸਾਹਮਣੇ
Tuesday, Sep 08, 2020 - 10:43 PM (IST)
ਬਠਿੰਡਾ, (ਵਰਮਾ)- ਮੰਗਲਵਾਰ ਨੂੰ 2 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 131 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਪਾਜ਼ੇਟਿਵ ਆਏ ਮਾਮਲਿਆਂ ’ਚ ਸਿਵਲ ਹਸਪਤਾਲ ਬਠਿੰਡਾ ਦੇ ਆਪ੍ਰੇਸ਼ਨ ਥੀਏਟਰ ਦੀ ਇੱਕ ਨਰਸ ਅਤੇ ਦੋ ਡਾਕਟਰ ਸ਼ਾਮਲ ਹਨ। 64 ਸਾਲਾ ਲੰਬੂ ਰਾਮ ਦੀ ਬਠਿੰਡਾ ਦੇ ਸਤਿਅਮ ਹਸਪਤਾਲ ’ਚ ਮੌਤ ਹੋ ਗਈ, ਜੋ ਡੱਬਵਾਲੀ ਦਾ ਰਹਿਣ ਵਾਲਾ ਸੀ। ਜਿਸਨੂੰ ਸਾਹ ਲੈਣ ’ਚ ਮੁਸ਼ਕਲ ਆ ਰਹੀ ਸੀ ਅਤੇ ਤੇਜ਼ ਬੁਖਾਰ ਸੀ ਜੋ ਕੋਰੋਨਾ ਟੈਸਟ ’ਚ ਪਾਜ਼ੇਟਿਵ ਪਾਇਆ ਗਿਆ। ਇਸੇ ਤਰ੍ਹਾਂ ਮਨੋਜ ਕੁਮਾਰ (44) ਵਾਸੀ ਅਜੀਤ ਰੋਡ ਗਲੀ ਨੰਬਰ 2 ਦੀ ਮੌਤ ਹੋ ਗਈ ਹੈ। ਮਨੋਜ ਕੁਮਾਰ ਐੱਮ. ਐੱਸ. ਪ੍ਰੇਮ ਮੋਟਰ ਦਾ ਮਾਲਕ ਸੀ। ਮਨੋਜ ਕੁਮਾਰ ਨੂੰ 7 ਦਿਨ ਪਹਿਲਾਂ ਛਾਤੀ ’ਚ ਦਰਦ ਅਤੇ ਸਾਹ ਲੈਣ ’ਚ ਮੁਸ਼ਕਲ ਆਈ ਸੀ। ਜਾਂਚ ਕਰਨ ’ਤੇ ਮਨੋਜ ਕੋਰੋਨਾ ਪਾਜ਼ੇਟਿਵ ਪਾਇਆ ਗਿਆ, ਜਿਸ ਦਾ ਇਲਾਜ ਬਠਿੰਡਾ ਦੇ ਡੀ. ਡੀ. ਆਰ. ਸੀ. ਸੈਂਟਰ ’ਚ ਦਾਖਲ ਕਰਵਾਇਆ ਗਿਆ ਸੀ ਪਰ ਹਾਲਤ ਵਿਗੜਨ ਕਾਰਨ ਦੋ ਦਿਨ ਬਾਅਦ ਮੁਹਾਲੀ ਦੇ ਇਕ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ। ਮਨੋਜ ਕੁਮਾਰ ਦੇ ਪਰਿਵਾਰ ਵਾਲੇ ਉਸਨੂੰ ਇਲਾਜ ਲਈ ਦਿੱਲੀ ਲੈ ਗਏ, ਕਿਉਂਕਿ 7 ਜੁਲਾਈ ਨੂੰ ਮੁਹਾਲੀ ਦੇ ਹਸਪਤਾਲ ਵਿਖੇ ਹਾਲਤ ਬਹੁਤ ਨਾਜ਼ੁਕ ਹੋ ਗਈ ਸੀ ਪਰ ਉਸਨੇ ਦਿੱਲੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ। ਉਨ੍ਹਾਂ ਦੀ ਮ੍ਰਿਤਕ ਦੇਹ ਮੰਗਲਵਾਰ ਸਵੇਰੇ ਸਥਾਨਕ ਦਾਣਾ ਮੰਡੀ ਰਾਮਬਾਗ ਬਠਿੰਡਾ ਲਿਆਂਦੀ ਗਈ, ਜਿੱਥੇ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ, ਤਹਿਸੀਲਦਾਰ ਸੁਖਬੀਰ ਸਿੰਘ ਬਰਾੜ, ਹਾਈਵੇ ਇੰਚਾਰਜ ਸੁਖਪ੍ਰੀਤ ਸਿੰਘ, ਮੈਂਬਰ ਰਾਕੇਸ਼ ਜਿੰਦਲ, ਜਸਕਰਨ ਸਿੰਘ ਨੇ ਮ੍ਰਿਤਕ ਦਾ ਸਸਕਾਰ ਕੀਤਾ ਗਿਆ। ਇਸ ਮੌਕੇ ਮ੍ਰਿਤਕ ਨੌਜਵਾਨ ਦਾ ਪਰਿਵਾਰ ਵੀ ਮੌਜੂਦ ਸੀ।
ਜ਼ਿਲੇ ’ਚ ਜੀ. ਜੀ. ਐੱਸ. ਆਈਸੋਲੇਸ਼ਨ ’ਚ ਇਕ, ਆਦੇਸ ਕੈਂਪਸ ਹਸਪਤਾਲ ’ਚ ਚਾਰ ਅਤੇ ਪਟੇਲ ਨਗਰ ’ਚ ਇਕ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਕ ਸਿਵਲ ਹਸਪਤਾਲ ਦੀ ਆਪਰੇਸ਼ਨ ਥੀਏਟਰ ’ਚ ਤਾਇਨਾਤ ਨਰਸ ਅਤੇ ਦੋ ਡਾਕਟਰ ਕੋਰੋਨਾ ਪਾਜ਼ੇਟਿਵ ਹਨ। ਪਾਜ਼ੇਟਿਵ ਲੋਕਾਂ ’ਚ ਇਕ ਪੈਥੋਲੋਜਿਸਟ ਡਾਕਟਰ ਅਤੇ ਚਮੜੀ ਰੋਗਾਂ ਦਾ ਇਕ ਮਾਹਰ ਡਾਕਟਰ ਸ਼ਾਮਲ ਹੈ। ਇਸ ’ਚ ਚਿੰਤਾਜਨਕ ਪਹਿਲੂ ਇਹ ਹੈ ਕਿ ਪੈਥੋਲੋਜਿਸਟ ਡਾਕਟਰ ਦਾ ਹਸਪਤਾਲ ’ਚ ਸਭ ਤੋਂ ਵੱਧ ਜਨਤਕ ਕੰਮ ਕਰਨ ਵਾਲਾ ਕੰਮ ਹੁੰਦਾ ਹੈ। ਇਸ ’ਚ ਡੋਪ ਟੈਸਟ ਦੀ ਰਿਪੋਰਟ ਤੋਂ ਰਿਕਾਰਡ ਵੇਖਣ ਅਤੇ ਇਸ ਨੂੰ ਅਧਿਕਾਰੀਆਂ ਨੂੰ ਭੇਜਣ ਦਾ ਕੰਮ ਉਨ੍ਹਾਂ ਦੇ ਕੋਲ ਰਹਿੰਦਾ ਹੈ। ਇਸ ਤਰ੍ਹਾਂ ਹਸਪਤਾਲ ’ਚ ਰੋਜ਼ਾਨਾ ਸੈਂਕੜੇ ਲੋਕ ਉਨ੍ਹਾਂ ਦੇ ਸੰਪਰਕ ’ਚ ਆਉਂਦੇ ਹਨ। ਇਸ ਸਥਿਤੀ ’ਚ ਸਿਵਲ ਹਸਪਤਾਲ ਪ੍ਰਬੰਧਕ ਨੇ ਹੁਣ ਉਸ ਨਾਲ ਸੰਪਰਕ ਕਰਨ ਵਾਲਿਆਂ ਨੂੰ ਇਕਾਂਤਵਾਸ ’ਚ ਰਹਿਣ ਲਈ ਕਿਹਾ ਹੈ। ਪਿਛਲੇ ਐਤਵਾਰ ਨੂੰ, ਬਠਿੰਡਾ ’ਚ ਤਿੰਨ ਅਤੇ ਸੋਮਵਾਰ ਨੂੰ ਦੋ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਜ਼ਿਲੇ ’ਚ ਹੁਣ ਤੱਕ 56 ਲੋਕਾਂ ਦੀ ਮੌਤ ਹੋ ਗਈ ਹੈ।