ਪਤੰਗਾਂ ਦੀ ਦੁਕਾਨ ''ਤੇ ਛਾਪਾ ਮਾਰਨ ਗਈ ਪੁਲਸ ਟੀਮ ''ਤੇ ਹਮਲਾ, ਹੌਲਦਾਰ ਜ਼ਖਮੀ

01/20/2020 10:57:56 AM

ਬਠਿੰਡਾ (ਵਰਮਾ) : ਗੁਪਤ ਸੂਚਨਾ ਦੇ ਆਧਾਰ 'ਤੇ ਥਾਣਾ ਕੋਤਵਾਲੀ ਪੁਲਸ ਨੇ ਕਿਲਾ ਰੋਡ ਸਥਿਤ ਪਤੰਗਾਂ ਦੀ ਦੁਕਾਨ 'ਤੇ ਛਾਪਾ ਮਾਰ ਕੇ ਉਥੋਂ ਵੱਡੀ ਮਾਤਰਾ 'ਚ ਚਾਈਨਾ ਡੋਰ ਬਰਾਮਦ ਕੀਤੀ। ਛਾਪਾ ਮਾਰਨ ਗਈ ਪੁਲਸ ਟੀਮ ਤੇ ਦੁਕਾਨਦਾਰ ਨੇ ਹਮਲਾ ਕਰ ਕੇ ਇਕ ਹੌਲਦਾਰ ਦੀਆਂ ਦੋ ਉਗਲਾਂ ਤਕ ਤੋੜ ਦਿੱਤੀਆਂ।

ਜਾਣਕਾਰੀ ਅਨੁਸਾਰ ਚਾਈਨਾ ਡੋਰ ਨੂੰ ਨਸ਼ੇ ਵਾਂਗ ਕੋਰਡ ਵਰਡ 'ਚ ਵੇਚਿਆ ਜਾ ਰਿਹਾ ਸੀ। ਪੁਲਸ ਟੀਮ ਨੇ ਨੋਟਾਂ 'ਤੇ ਨਿਸ਼ਾਨੀ ਲਗਾ ਕੇ ਆਪਣੇ ਕਿਸੇ ਆਦਮੀ ਨੂੰ ਚਾਈਨਾ ਡੋਰ ਲੈਣ ਲਈ ਭੇਜਿਆ ਤਾਂ ਦੁਕਾਨਦਾਰ ਵਿੱਕੀ ਨੇ ਚਾਈਨਾ ਡੋਰ ਦਾ ਗੱਟੂ ਦੇ ਦਿੱਤਾ। ਉਦੋਂ ਹੀ ਪੁਲਸ ਨੇ ਮੌਕੇ ਤੋਂ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉਸ ਦੀ ਜੇਬ 'ਚੋਂ ਜਦੋਂ ਪੈਸੇ ਬਰਾਮਦ ਕਰਨੇ ਚਾਹੇ ਤਾਂ ਉਕਤ ਦੁਕਾਨਦਾਰ ਨੇ ਹੌਲਦਾਰ ਰਾਮ ਸਵਰੂਪ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਬਾਂਹ ਮੋੜ ਕੇ 2 ਉਂਗਲਾਂ ਤੋੜ ਦਿੱਤੀਆਂ। ਉਦੋਂ ਹੀ ਕੋਤਵਾਲੀ ਤੋਂ ਇਕ ਹੋਰ ਟੀਮ ਪਹੁੰਚੀ ਅਤੇ ਤਲਾਸ਼ੀ ਲੈਣ 'ਤੇ ਦੁਕਾਨਦਾਰ ਕੋਲੋਂ ਇਕ ਬੈਗ 'ਚ ਭਰੇ ਚਾਈਨਾ ਡੋਰ ਦੇ ਗੱਟੂ ਬਰਾਮਦ ਕੀਤੇ, ਜਿਨ੍ਹਾਂ ਦੀ ਗਿਣਤੀ 50 ਤੋਂ ਵੱਧ ਮੰਨੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਗੋਦਾਮ 'ਚ ਦੁਬਾਰਾ ਛਾਪਾ ਮਾਰਿਆ ਜਾਵੇਗਾ ਅਤੇ ਉਥੋਂ ਵੱਡੀ ਮਾਤਰਾ 'ਚ ਡੋਰ ਮਿਲਣ ਦੀ ਸੰਭਾਵਨਾ ਹੈ।

ਇਹ ਛਾਪਾ ਐਸੋ. ਆਫ ਐਕਟਿਵ ਆਨ ਨਾਲ ਜੁੜੀ ਸੰਸਥਾ ਨੌਜਵਾਨ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਅਤੇ ਸੰਦੀਪ ਅਗਰਵਾਲ ਦੀ ਮੌਜੂਦਗੀ 'ਚ ਮਾਰਿਆ ਗਿਆ। ਸੰਦੀਪ ਨੇ ਦੱਸਿਆ ਕਿ ਕਰਿਆਨਾ ਦੁਕਾਨ ਚਲਾਉਣ ਵਾਲਾ ਸੰਚਾਲਕ ਘਰ 'ਚ ਕੋਰਡ ਰਾਹੀਂ ਚਾਈਨਾ ਡੋਰ ਵੇਚ ਰਿਹਾ ਸੀ। ਐਤਵਾਰ ਨੂੰ ਕੁਝ ਬੱਚੇ ਉਸ ਦੇ ਘਰ ਗਏ ਅਤੇ ਡੋਰ ਲੈ ਕੇ ਆਏ ਪੁਲਸ ਅਤੇ ਸੰਸਥਾ ਨੇ ਪਹਿਲਾਂ ਹੀ ਨਜ਼ਰ ਰੱਖੀ ਹੋਈ ਸੀ।


cherry

Content Editor

Related News