ਵੱਡੀ ਵਾਰਦਾਤ: ਬਜ਼ੁਰਗ ਕਿਸਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਮੂੰਹ ਤੇ ਪ੍ਰਾਈਵੇਟ ਅੰਗ ਵੱਢਿਆ

Tuesday, Jul 28, 2020 - 09:49 AM (IST)

ਵੱਡੀ ਵਾਰਦਾਤ: ਬਜ਼ੁਰਗ ਕਿਸਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਮੂੰਹ ਤੇ ਪ੍ਰਾਈਵੇਟ ਅੰਗ ਵੱਢਿਆ

ਬਠਿੰਡਾ (ਵਰਮਾ) : ਇਥੋਂ ਦੇ ਪਿੰਡ ਪੂਹਲਾ ਵਿਖੇ ਘਰ 'ਚ ਸੁੱਤੇ 60 ਸਾਲਾ ਕਿਸਾਨ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਨੂੰ ਉਸ ਸਮੇਂ ਅੰਜ਼ਾਮ ਦਿੱਤਾ ਗਿਆ ਜਦੋਂ ਉਹ ਸੁੱਤਾ ਹੋਇਆ ਸੀ। ਕਾਤਲਾਂ ਨੇ ਉਸ ਦਾ ਮੂੰਹ ਤੇ ਪ੍ਰਾਈਵੇਟ ਅੰਗ ਨੂੰ ਵੀ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ। ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਨਥਾਣਾ ਦੀ ਪੁਲਸ ਸਹਾਰਾ ਜਨ ਸੇਵਾ ਦੇ ਕਾਰਕੁਨਾਂ ਦੀ ਮਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਲੈ ਗਈ । ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਅਣਪਛਾਤੇ ਲੋਕਾਂ 'ਤੇ ਕਤਲ ਦਾ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋਂ :  ਗ੍ਰੰਥੀ ਦੀ ਕਰਤੂਤ: ਪਾਠ ਸਿੱਖਣ ਆਈ ਨਾਬਾਲਗ ਕੁਡ਼ੀ ਨਾਲ ਕੀਤਾ ਗਲਤ ਕੰਮ, ਵਾਇਰਲ ਹੋਈ ਵੀਡੀਓ

ਥਾਣਾ ਨਥਾਣਾ ਦੇ ਐੱਸ. ਆਈ. ਤਰਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਵੱਡੇ ਭਰਾ ਸ਼ਰਨਦੀਪ ਸਿੰਘ ਅਨੁਸਾਰ ਉਸ ਦੇ ਭਰਾ ਕੋਲ ਪਿੰਡ ਪੂਹਲਾ ਵਿਚ ਕਰੀਬ ਵੀਹ ਏਕੜ ਜ਼ਮੀਨ ਹੈ, ਜਿਸ 'ਤੇ ਉਹ ਖੇਤੀ ਕਰਦਾ ਸੀ । ਉਹ ਆਪਣੇ ਪਿੰਡ ਤੋਂ ਦੋ ਦਿਨ ਪਹਿਲਾਂ ਪੂਹਲਾ ਆਇਆ ਸੀ । ਐਤਵਾਰ ਰਾਤ ਉਹ ਆਪਣੇ ਨਾਨਕੇ ਘਰ ਦੇ ਵਿਹੜੇ ਵਿਚ ਇਕੱਲਾ ਸੌਂ ਗਿਆ। ਇਸ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਘਰ ਵਿਚ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ । ਘਟਨਾ ਦਾ ਖੁਲਾਸਾ ਸੋਮਵਾਰ ਸਵੇਰੇ ਉਦੋਂ ਹੋਇਆ, ਜਦੋਂ ਪਰਿਵਾਰਕ ਮੈਂਬਰ ਉਸ ਨੂੰ ਚਾਹ ਦੇਣ ਪਹੁੰਚੇ, ਜਿਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ।

ਇਹ ਵੀ ਪੜ੍ਹੋਂ :  ਦਾੜ੍ਹੀ ਮੁੱਛਾਂ ਹੋਣ ਕਾਰਨ ਨਾ ਹੋ ਸਕਿਆ ਵਿਆਹ, ਉਸੇ ਰੂਪ ਨੂੰ ਇਸ ਧੀ ਨੇ ਬਣਾਇਆ ਢਾਲ


author

Baljeet Kaur

Content Editor

Related News