ਬਠਿੰਡਾ ’ਚ ਕੋਰੋਨਾ ਨੇ ਉਜਾੜਿਆ ਇਕ ਹੋਰ ਪਰਿਵਾਰ, ਪਤੀ-ਪਤਨੀ ਨੇ ਇਕੱਠਿਆਂ ਤੋੜਿਆ ਦਮ
Sunday, Jun 06, 2021 - 06:36 PM (IST)
ਬਠਿੰਡਾ (ਵਰਮਾ) : ਕੋਰੋਨਾ ਮਹਾਮਾਰੀ ਦੇ ਚੱਲਦਿਆਂ ਬੇਸ਼ੱਕ ਪਿਛਲੇ ਕੁਝ ਦਿਨਾਂ ਤੋਂ ਮੌਤਾਂ ਦੀ ਗਿਣਤੀ ਵਿਚ ਬੇਹੱਦ ਕਮੀ ਆਈ ਹੈ ਪ੍ਰੰਤੂ ਅੱਜ ਵੀ ਮੌਤਾਂ ਦਾ ਸਿਲਸਿਲਾ ਜਾਰੀ ਹੈ। ਐਤਵਾਰ ਨੂੰ ਇਕ ਬਜ਼ੁਰਗ ਪਤੀ-ਪਤਨੀ ਸਮੇਤ ਅੱਧਾ ਦਰਜਨ ਲੋਕਾਂ ਦੀ ਮੌਤ ਹੋ ਗਈ। ਉਕਤ ਪਤੀ-ਪਤਨੀ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਸਨ ਅਤੇ ਦੋਵਾਂ ਨੇ ਐਤਵਾਰ ਨੂੰ ਦਮ ਤੋੜ ਦਿੱਤਾ। ਸਾਰੇ ਮਿ੍ਤਕਾਂ ਦਾ ਅੰਤਿਮ ਸੰਸਕਾਰ ਸਹਾਰਾ ਜਨ ਸੇਵਾ ਵਲੋਂ ਕੀਤਾ ਗਿਆ।
ਇਹ ਵੀ ਪੜ੍ਹੋ : ਗੈਂਗਸਟਰ ਲਾਰੈਂਸ਼ ਬਿਸ਼ਨੋਈ ਦੇ ਨਾਮ ’ਤੇ ਆਈ ਚਿੱਠੀ ਨੇ ਉਡਾਏ ਹੋਸ਼, ਸੱਚ ਕੁੱਝ ਹੋਰ ਹੀ ਨਿਕਲਿਆ
ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਵਾਸੀ ਉਕਤ ਪਤੀ-ਪਤਨੀ ਗੁਰਮੇਲ ਸਿੰਘ (72) ਅਤੇ ਉਨ੍ਹਾਂ ਦੀ ਪਤਨੀ ਰੂਪ ਕੌਰ (64) ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਨਾਲ ਪੀੜਤ ਸਨ। ਗੁਰਮੇਲ ਸਿੰਘ ਇਕ ਨਿੱਜੀ ਹਸਪਤਾਲ ਵਿਚ ਭਰਤੀ ਸੀ ਜਦਕਿ ਉਨ੍ਹਾਂ ਦੀ ਪਤਨੀ ਫਰੀਦਕੋਟ ਮੈਡੀਕਲ ਕਾਲਜ ਵਿਚ ਜ਼ੇਰੇ ਇਲਾਜ ਸੀ। ਐਤਵਾਰ ਨੂੰ ਦੋਵਾਂ ਨੇ ਕੋਰੋਨਾ ਮਹਾਮਾਰੀ ਕਾਰਨ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਪਿੰਡ ਰਾਏਕੇ ਕਲਾਂ ਵਾਸੀ (50) ਸਾਲਾ ਔਰਤ, ਅਬਲੂ ਵਾਸੀ (65) ਸਾਲਾ ਵਿਅਕਤੀ, (70) ਸਾਲਾ ਰਾਮਪੁਰਾ ਵਾਸੀ ਔਰਤ ਅਤੇ (65) ਸਾਲਾ ਪਿੰਡ ਸਿਧਾਣਾ ਵਾਸੀ ਔਰਤ ਦੀ ਵੀ ਕੋਰੋਨਾ ਕਾਰਨ ਮੌਤ ਹੋ ਗਈ। ਉਕਤ ਸਾਰੇ ਮਰੀਜ਼ ਵੱਖ-ਵੱਖ ਨਿੱਜੀ ਹਸਪਤਾਲਾਂ ਵਿਚ ਭਰਤੀ ਸਨ। ਮ੍ਰਿਤਕਾਂ ਦਾ ਅੰਤਿਮ ਸੰਸਕਾਰ ਸਹਾਰਾ ਜਨ ਸੇਵਾ ਦੀਆ ਟੀਮਾਂ ਵਲੋਂ ਵੱਖ-ਵੱਖ ਸ਼ਮਸ਼ਾਨਘਾਟਾਂ ਵਿਚ ਰਸਮਾਂ ਅਨੁਸਾਰ ਕੀਤਾ ਗਿਆ।
ਇਹ ਵੀ ਪੜ੍ਹੋ : ਕੈਪਟਨ-ਸਿੱਧੂ ਦੀ ਲੜਾਈ, ਇਕ ਪਾਸੇ ਖੂਹ, ਦੂਜੇ ਪਾਸੇ ਖੱਡ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?