ਪੰਜਾਬ ਲਈ 1000 ਕਿਲੋਮੀਟਰ ਸੜਕਾਂ ਦੇ 18 ਪ੍ਰਾਜੈਕਟਾਂ ਨੂੰ ਮਿਲੀ ਮਨਜ਼ੂਰੀ: ਹਰਸਿਮਰਤ

Friday, Sep 04, 2020 - 11:26 AM (IST)

ਪੰਜਾਬ ਲਈ 1000 ਕਿਲੋਮੀਟਰ ਸੜਕਾਂ ਦੇ 18 ਪ੍ਰਾਜੈਕਟਾਂ ਨੂੰ ਮਿਲੀ ਮਨਜ਼ੂਰੀ: ਹਰਸਿਮਰਤ

ਬਠਿੰਡਾ (ਵਰਮਾ,ਬਲਵਿੰਦਰ): ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਐਲਾਨ ਕੀਤਾ ਕਿ ਕੇਂਦਰ ਸਰਕਾਰ ਨੇ ਪੰਜਾਬ 'ਚ 1000 ਕਿਲੋਮੀਟਰ ਲੰਬਾਈ ਵਾਲੇ 18 ਸੜਕੀ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਮਨਜ਼ੂਰੀ ਉਨ੍ਹਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਮਾਮਲਾ ਸੜਕ ਟਰਾਂਸਪੋਰਟ ਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਕੋਲ ਚੁੱਕਣ ਤੋਂ ਬਾਅਦ ਦਿੱਤੀ ਗਈ ਹੈ।

ਇਹ ਵੀ ਪੜ੍ਹੋ:  ਬਹਿਬਲਕਲਾਂ ਗੋਲੀਕਾਂਡ 'ਚ ਸਾਬਕਾ ਐੱਸ.ਐੱਚ.ਓ.ਦੀ ਜ਼ਮਾਨਤ ਦੀ ਅਰਜ਼ੀ ਰੱਦ

ਇਥੇ ਜਾਰੀ ਇਕ ਬਿਆਨ 'ਚ ਕੇਂਦਰੀ ਮੰਤਰੀ ਨੇ ਕਿਹਾ ਕਿ ਨਵੀਂਆਂ ਸੜਕਾਂ ਦੀ ਉਸਾਰੀ ਲਈ ਤਜਵੀਜ਼ਾਂ 'ਚੋਂ ਬਹੁ-ਗਿਣਤੀ ਪਿਛਲੀ ਅਕਾਲੀ ਦਲ ਤੇ ਭਾਜਪਾ ਸਰਕਾਰ ਵੇਲੇ ਭੇਜੀਆਂ ਗਈਆਂ ਸਨ ਪਰ ਹੁਣ ਤੱਕ ਲਟਕ ਰਹੀਆਂ ਸਨ, ਕਿਉਂਕਿ ਕਾਂਗਰਸ ਸਰਕਾਰ ਨੇ ਇਨ੍ਹਾਂ ਪ੍ਰਾਜੈਕਟਾਂ ਦੀ ਸਹੀ ਤਰੀਕੇ ਪੈਰਵੀ ਕਰਨ 'ਚ ਦਿਲਚਸਪੀ ਨਹੀਂ ਵਿਖਾਈ। ਉਨ੍ਹਾਂ ਕਿਹਾ ਕਿ ਤਿੰਨ ਨਵੇਂ ਸੜਕ ਲਿੰਕ ਦਿੱਲੀ-ਅੰਮ੍ਰਿਤਸਰ-ਕੱਟੜਾ ਚਹੁੰ ਮਾਰਗੀ ਐਕਸਪ੍ਰੈਸ ਵੇਅ ਨਾਲ ਸਬੰਧਤ ਹਨ, ਜਿਨ੍ਹਾਂ ਨੂੰ ਪ੍ਰਵਾਨਗੀ ਮਿਲੀ ਹੈ।ਬਾਦਲ ਨੇ ਕਿਹਾ ਕਿ ਇਨ੍ਹਾਂ 18 ਪ੍ਰਾਜੈਕਟਾਂ 'ਚੋਂ 8 ਫਿਰੋਜ਼ਪੁਰ ਤੇ ਬਠਿੰਡਾ ਸੰਸਦੀ ਹਲਕਿਆਂ ਨਾਲ ਸਬੰਧਤ ਹਨ।ਬਾਦਲ ਨੇ ਕਿਹਾ ਕਿ ਨਵੇਂ ਪ੍ਰਾਜੈਕਟ ਜਿਨ੍ਹਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ 'ਚ ਉਹ ਵੀ ਸ਼ਾਮਲ ਹਨ ਜੋ ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਦਾ ਹਿੱਸਾ ਹਨ ਅਤੇ ਇਨ੍ਹਾਂ 'ਚ ਪਾਤੜਾਂ-ਨਕੋਦਰ, ਨਕੋਦਰ-ਗੁਰਦਾਸਪੁਰ ਅਤੇ ਨਕੋਦਰ-ਅੰਮ੍ਰਿਤਸਰ ਹਿੱਸੇ ਵੀ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ 'ਤੇ ਇਕ ਸਾਲ ਦੇ ਅੰਦਰ-ਅੰਦਰ ਕੰਮ ਸ਼ੁਰੂ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਵੱਡੇ ਬਾਦਲ ਨੇ ਲੰਬੇ ਸਮੇਂ ਬਾਅਦ ਤੋੜੀ ਚੁੱਪੀ, ਕਾਂਗਰਸ 'ਤੇ ਸਾਧੇ ਤਿੱਖੇ ਨਿਸ਼ਾਨੇ

ਉਨ੍ਹਾਂ ਨੇ ਦੱਸਿਆ ਕਿ ਬਠਿੰਡਾ ਤੇ ਫਿਰੋਜ਼ਪੁਰ ਸੰਸਦੀ ਹਲਕਿਆਂ ਨਾਲ ਸਬੰਧਤ ਪ੍ਰਾਜੈਕਟਾਂ 'ਚ ਮਲੌਟ ਮੰਡੀ-ਡੱਬਵਾਲੀ, ਸੁਨਾਮ-ਭੈਣੀ ਬਾਘਾ, ਭੈਣੀਬਾਘਾ-ਕੋਟਸ਼ਮੀਰ, ਝੋਕੇ ਹਰੀਹਰ-ਬੂਰਾਗੁੱਜਰ, ਰੁਪਾਣਾ-ਮਲੌਟ-ਮੰਡੀ ਡੱਬਵਾਲੀ, ਅਬੋਹਰ-ਫਾਜ਼ਿਲਕਾ, ਜੋਧਪੁਰ ਰੋਮਾਣਾ-ਮੰਡੀ ਡੱਬਵਾਲੀ ਅਤੇ ਮਲੌਟ-ਸਾਧੂਵਾਲੀ ਸੜਕਾਂ ਸ਼ਾਮਲ ਹਨ।ਕੇਂਦਰੀ ਮੰਤਰੀ ਨੇ ਕਿਹਾ ਕਿ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਵੇਅ ਨਾਲ ਸਬੰਧਤ ਪ੍ਰਾਜੈਕਟਾਂ 'ਚ ਅੰਮ੍ਰਿਤਸਰ-ਘੁਮਾਣ, ਘੁਮਾਣ-ਟਾਂਡਾ, ਅੰਮ੍ਰਿਤਸਰ-ਰਾਮਦਾਸ, ਹੁਸ਼ਿਆਰਪੁਰ-ਊਨਾ, ਹੁਸ਼ਿਆਰਪੁਰ-ਫਗਵਾੜਾ, ਸੁਨਾਮ-ਮੂਣਕ ਮੰਡੀ, ਮੂਣਕ ਮੰਡੀ-ਉਕਲਾਣਾ ਅਤੇ ਟਾਂਡਾ-ਹੁਸ਼ਿਆਰਪੁਰ ਸੜਕ ਪ੍ਰਾਜੈਕਟ ਸ਼ਾਮਲ ਹਨ।


author

Shyna

Content Editor

Related News