ਜੇਲ ''ਚੋਂ ਰਿਹਾਅ ਹੋਣ ਤੋਂ ਬਾਅਦ ਦਾਦੂਵਾਲ ਨੇ ਦਿੱਤਾ ਵੱਡਾ ਬਿਆਨ

11/08/2019 4:23:36 PM

ਬਠਿੰਡਾ (ਅਮਿਤ ਸ਼ਰਮਾ) : ਮੁਤਵਾਜੀ ਜੱਥੇਦਾਰ ਸੰਤ ਬਲਜੀਤ ਸਿੰਘ ਦਾਦੂਵਾਲ ਕਪੂਰਥਲਾ ਜੇਲ 'ਚੋਂ ਰਿਹਾਅ ਹੋਣ ਤੋਂ ਬਾਅਦ ਅੱਜ ਬਠਿੰਡਾ ਪੁੱਜੇ। ਇਸ ਦੌਰਾਨ ਦਾਦੂਵਾਲ ਨੇ ਕਿਹਾ ਕਿ ਮਨਪ੍ਰੀਤ ਬਾਦਲ ਬਠਿੰਡਾ ਵਿਚ ਤਾਨਾਸ਼ਾਹੀ ਰਾਜ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਸਿਵਲ ਲਾਈਨ ਕਲੱਬ ਵਿਚ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਉਤਸਵ ਦਾ ਸਮਾਗਮ ਕਰਵਾਉਣ 'ਤੇ ਮਨਪ੍ਰੀਤ ਬਾਦਲ ਨੇ ਪਾਬੰਦੀ ਲਗਾਵਾਈ ਸੀ ਅਤੇ ਉਸ ਨੂੰ ਜੇਲ ਵਿਚ ਬੰਦ ਕਰਵਾ ਦਿੱਤਾ ਸੀ, ਜਦਕਿ ਹਾਈਕੋਰਟ ਵਲੋਂ ਵੀ ਕਹਿ ਦਿੱਤਾ ਗਿਆ ਹੈ ਕਿ ਬਠਿੰਡਾ ਸਿਵਲ ਲਾਈਨ ਕਲੱਬ ਵਿਚ ਗੁਰੂ ਸਾਹਿਬ ਦਾ ਪ੍ਰਕਾਸ਼ ਪੂਰਬ ਮਨਾਉਣਾ ਕੋਈ ਗਲਤ ਨਹੀਂ ਹੈ।

ਉਥੇ ਹੀ ਦਾਦੂਵਾਲ ਨੇ ਕਰਤਾਰਪੁਰ ਲਾਂਘੇ ਖੋਲ੍ਹੇ ਜਾਣ 'ਤੇ ਕਿਹਾ ਕਿ ਇਹ ਸਭ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਨਵਜੋਤ ਸਿੰਘ ਸਿੱਧੂ ਦੀ ਦੋਸਤੀ ਕਾਰਨ ਹੋਇਆ ਹੈ। ਇਸ ਲਈ ਐਸ.ਜੀ.ਪੀ.ਸੀ. ਵਲੋਂ ਉਨ੍ਹਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ। ਉਥੇ ਹੀ ਦਰਬਾਰ ਸਾਹਿਬ 'ਚ ਬੀਬੀਆਂ ਵੱਲੋਂ ਕੀਰਤਨ ਕਰਨ ਦੇ ਮਾਮਲੇ 'ਤੇ ਦਾਦੂਵਾਲ ਨੇ ਕਿਹਾ ਕਿ ਧਾਰਮਿਕ ਮਸਲਿਆਂ 'ਚ ਸਿਆਸੀ ਆਗੂਆਂ ਨੂੰ ਦਖਲ ਨਹੀਂ ਦੇਣੀ ਚਾਹੀਦੀ। ਉਨ੍ਹਾਂ ਥਰਮਲ ਪਲਾਂਟ ਵੇਚੇ ਜਾਣ ਦੇ ਇਸ਼ਤਿਹਾਰ 'ਤੇ ਕਿਹਾ ਕਿ ਗੁਰੂ ਨਾਨਕ ਥਰਮਲ ਪਲਾਂਟ ਵੇਚਣਾ ਬਹੁਤ ਮਾੜੀ ਗੱਲ ਹੈ।


cherry

Content Editor

Related News