ਬਟਾਲਾ ਤੋਂ ਟਿਕਟ ਮਿਲਣ ਦੀ ਖ਼ੁਸ਼ੀ ’ਚ ਅਸ਼ਵਨੀ ਸੇਖੜੀ ਦੀ ਥਿੜਕੀ ਜ਼ੁਬਾਨ, ਕਹਿ ਦਿੱਤੀ ਵੱਡੀ ਗੱਲ

01/28/2022 5:25:17 PM

ਬਟਾਲਾ (ਸਾਹਿਲ) - ਰਾਹੁਲ ਗਾਂਧੀ ਦੀ ਫੇਰੀ ਦੌਰਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਉਪਰੰਤ ਕਾਂਗਰਸ ਹਾਈਕਮਾਂਡ ਵਲੋਂ ਵਿਧਾਨ ਸਭਾ ਹਲਕਾ ਬਟਾਲਾ ਤੋਂ ਟਿਕਟ ਮਿਲਣ ਦੀ ਖੁਸ਼ੀ ਅਸ਼ਵਨੀ ਸੇਖੜੀ ਤੋਂ ਸੰਭਾਲੀ ਨਹੀਂ ਜਾ ਰਹੀ। ਉਨ੍ਹਾਂ ਨੇ ਮੀਡੀਆ ਵਲੋਂ ਪੁੱਛੇ ਗਏ ਸਵਾਲ ਕਿ ਅੰਮ੍ਰਿਤਸਰ ਪੂਰਬੀ ਤੋਂ ਬਿਕਰਮ ਮਜੀਠੀਆ ਅਤੇ ਨਵਜੋਤ ਸਿੱਧੂ ਵਿਚੋਂ ਕੌਣ ਜਿੱਤੇਗਾ? ਉਨ੍ਹਾਂ ਮਜੀਠੀਆ ਨੂੰ ਵੱਡੀ ਲੀਡ ਨਾਲ ਜਿਤਾਉਣ ਦੀ ਗੱਲ ਕਹਿੰਦਿਆਂ ਆਪਣੇ ਹੀ ਪ੍ਰਦੇਸ਼ ਪ੍ਰਧਾਨ ਸਿੱਧੂ ਦੀ ਕਰਾਰੀ ਹਾਰ ਦਾ ‘ਤੰਜ’ ਕਸ ਦਿੱਤਾ। 

ਪੜ੍ਹੋ ਇਹ ਵੀ ਖ਼ਬਰ - ਪੰਜਾਬ ਦੌਰੇ ’ਤੇ ਆਏ ਅਰਵਿੰਦ ਕੇਜਰੀਵਾਲ ਨੇ ਲਪੇਟੇ ’ਚ ਲਏ ਨਵਜੋਤ ਸਿੱਧੂ, ਲਗਾਏ ਵੱਡੇ ਇਲਜ਼ਾਮ (ਵੀਡੀਓ)

ਇਸ ਤੋਂ ਬਾਅਦ ਫਿਰ ਕੀ ਸੀ? ਸਾਰਾ ਦਿਨ ਇਹ ਬਿਆਨ ਮਾਡੀਆ ’ਤੇ ਚਰਚਾ ਦਾ ਵਿਸ਼ਾ ਬਣਿਆ ਰਿਹਾ ਕਿ ਕਾਂਗਰਸੀ ਉਮੀਦਵਾਰ ਸੇਖੜੀ ਕਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਜਿੱਤਣ ਦੀ ਦਾਅਵੇਦਾਰੀ ਕਰ ਸਕਦੇ ਹਨ। ਇਸ ਸਭ ਤੋਂ ਬਾਅਦ ਅਸ਼ਵਨੀ ਸੇਖੜੀ ਨੇ ਵੀਡੀਓ ਜਾਰੀ ਕਰਦਿਆਂ ਆਪਣੀ ਗਲਤੀ ਮੰਨੀ ਅਤੇ ਕਿਹਾ ਕਿ ਅਜਿਹਾ ਉਨ੍ਹਾਂ ਦੀ ਜ਼ੁਬਾਨ ਥਿਰਕਣ ਕਰਕੇ ਹੋਇਆ ਹੈ। 

ਪੜ੍ਹੋ ਇਹ ਵੀ ਖ਼ਬਰ - ਸੁਪਰੀਮ ਕੋਰਟ ਤੋਂ ਬਿਕਰਮ ਮਜੀਠੀਆ ਨੂੰ ਵੱਡੀ ਰਾਹਤ, ਗ੍ਰਿਫ਼ਤਾਰੀ ’ਤੇ ਲੱਗੀ ਰੋਕ

ਦੱਸ ਦੇਈਏ ਕਿ ਵੀਡੀਓ ਵਿਚ ਅਸ਼ਵਨੀ ਸੇਖੜੀ ਨੇ ਇਥੋਂ ਤੱਕ ਕਿਹਾ ਕਿ ਅੰਮ੍ਰਿਤਸਰ ਵਿਖੇ ਉਨ੍ਹਾਂ ਨੂੰ 40-50 ਸਵਾਲ ਵੱਖ-ਵੱਖ ਸਮੇਂ ’ਤੇ ਕੀਤੇ ਗਏ ਸਨ, ਜਿੰਨ੍ਹਾਂ ਵਿਚ ਇਹ ਵੀ ਪੁੱਛਿਆ ਗਿਆ ਕਿ ਅੰਮ੍ਰਿਤਸਰ ਪੂਰਬੀ ਤੋਂ ਮਜੀਠੀਆ ਅਤੇ ਨਵਜੋਤ ਸਿੱਧੂ ਦੇ ਸਾਹਮਣੇ ਚੋਣ ਲੜਨ ਵਾਲੇ ਹਨ ਤਾਂ ਉਸਦਾ ਕੀ ਰਿਜ਼ਲਟ ਆਵੇਗਾ? ਇਸ ਦਾ ਜੁਆਬ ਦਿੰਦਿਆਂ ਉਨ੍ਹਾਂ ਸਾਰਿਆਂ ਨੂੰ ਇਹੀ ਕਿਹਾ ਸੀ ਕਿ ਸਿੱਧੂ ਵੱਡੇ ਮਾਰਜਨ ਨਾਲ ਜਿੱਤਣਗੇ, ਕਿਉਂਕਿ ਉਹ ਦੇਸ਼ ਅਤੇ ਦੁਨੀਆਂ ਵਿਚ ਪ੍ਰਸਿੱਧ ਪੰਜਾਬੀ ਹਨ ਅਤੇ ਉਹੀ ਮੈਦਾਨ ਫਤਿਹ ਕਰਨਗੇ।  

ਪੜ੍ਹੋ ਇਹ ਵੀ ਖ਼ਬਰ - ਗਣਤੰਤਰ ਦਿਵਸ ’ਤੇ ਬਠਿੰਡਾ ’ਚ ਵੱਡੀ ਵਾਰਦਾਤ : ਬਿਜਲੀ ਕਰਮਚਾਰੀ ਦਾ ਬੇਰਹਿਮੀ ਨਾਲ ਕਤਲ


rajwinder kaur

Content Editor

Related News