ਟੱਲੀ ASI ਸ਼ਰੇਆਮ ਕੱਢ ਰਿਹਾ ਗਾਲ੍ਹਾਂ, ਕੈਪਟਨ ਨੂੰ ਸਮਝਦਾ ਹੈ ਟਿੱਚ (ਵੀਡੀਓ)
Friday, Sep 06, 2019 - 02:46 PM (IST)
ਬਟਾਲਾ : ਪੰਜਾਬ ਪੁਲਸ ਆਪਣੇ ਕਾਰਨਾਮਿਆਂ ਕਰਕੇ ਹਮੇਸ਼ਾ ਹੀ ਚਰਚਾ ਰਹਿੰਦੀ ਹੈ। ਅਜਿਹਾ ਹੀ ਇਕ ਹੋਰ ਮਾਮਲਾ ਬਟਾਲਾ 'ਚ ਕਾਦੀਆਂ ਫਾਟਕ ਨੇੜੇ ਸਾਹਮਣੇ ਆਇਆ ਹੈ, ਜਿਥੇ ਇਕ ਪੰਜਾਬ ਪੁਲਸ ਦੇ ਏ.ਐੱਸ.ਆਈ ਵਲੋਂ ਸ਼ਰਾਬ ਦੇ ਨਸ਼ੇ 'ਚ ਹੰਗਾਮਾ ਕੀਤਾ ਹੈ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਗੱਡੀਆਂ ਨੂੰ ਰੋਕ-ਰੋਕ ਕੇ ਗਾਲ੍ਹਾ ਕੱਢ ਰਿਹਾ ਹੈ।
ਇਸ ਦੌਰਾਨ ਜਦੋਂ ਪੱਤਰਕਾਰਾਂ ਵਲੋਂ ਏ.ਐੱਸ.ਆਈ. ਨਾਲ ਗੱਲਬਾਤ ਕੀਤੀ ਗਈ ਤਾਂ ਉਹ ਭੜਕ ਗਿਆ ਤੇ ਕਹਿਣ ਲੱਗਾ ਕਿ 'ਮੇਰੀ ਕੈਪਟਨ ਨਾਲ ਗੱਲ ਕਰਾਂ, ਮੈਂ ਕਿਸੇ ਤੋਂ ਨਹੀਂ ਡਰਦਾ।