ਸੀਨੀਅਰ ਅਕਾਲੀ ਆਗੂ ਦਾ ਫੇਸਬੁੱਕ ਅਕਾਊਂਟ ਹੋਇਆ ਹੈਕ

Wednesday, Sep 09, 2020 - 12:18 PM (IST)

ਬਟਾਲਾ (ਬੇਰੀ) : ਵਿਧਾਨ ਸਭਾ ਹਲਕਾ ਕਾਦੀਆਂ ਤੋਂ ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਨੇ ਦੱਸਿਆ ਕਿ ਉਨ੍ਹਾਂ ਦਾ ਫੇਸਬੁੱਕ ਅਕਾਊਂਟ 'ਮਾਹਲ ਗੁਰਇਕਬਾਲ ਸਿੰਘ' ਦੇ ਨਾਮ ਨਾਲ ਬਣਿਆ ਹੋਇਆ ਹੈ, ਜੋ ਕਿ ਹੈਕ ਹੋ ਗਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੂੰ ਕਰੀਬੀ ਰਿਸ਼ਤੇਦਾਰ ਨੇ ਫੋਨ ਕਰ ਕੇ ਦਿੱਤੀ। ਉਸ ਨੇ ਦੱਸਿਆ ਕਿ ਤੁਹਾਡਾ 'ਮਾਹਲ ਗੁਰਇਕਬਾਲ ਸਿੰਘ' ਦੇ ਨਾਮ ਨਾਲ ਬਣਿਆ ਫੇਸਬੁੱਕ ਅਕਾਊਂਟ ਤੋਂ ਉਨ੍ਹਾਂ ਨੂੰ ਮੈਸੇਜ ਆ ਰਹੇ ਹਨ ਅਤੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਬੇਹੱਦ ਸ਼ਰਮਨਾਕ : ਦੋ ਨੌਜਵਾਨਾਂ ਨੇ ਘੋੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਘੋੜੀ ਦੀ ਮੌਤ (ਵੀਡੀਓ)

ਇਸ ਤੋਂ ਬਾਅਦ ਉਨ੍ਹਾਂ ਵਲੋਂ ਜਦੋਂ ਉਸ ਅਕਾਊਂਟ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਅਕਾਊਂਟ ਉਨ੍ਹਾਂ ਦੇ ਮੋਬਾਈਲ ਨੰਬਰ 'ਤੇ ਫੇਸਬੁੱਕ ਅਕਾਊਂਟ ਵਿਚ ਨਹੀਂ ਖੁੱਲ੍ਹਿਆ ਅਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਇਹ ਅਕਾਊਂਟ ਕਿਸੇ ਸ਼ਰਾਰਤੀ ਅਨਸਰ ਨੇ ਹੈਕ ਕਰ ਲਿਆ ਹੈ ਅਤੇ ਉਹ ਇਸ ਅਕਾਊਂਟ ਨੂੰ ਚਲਾ ਰਿਹਾ ਹੈ। ਉਨ੍ਹਾਂ ਨੇ ਇਸ ਸਬੰਧੀ ਪੁਲਸ ਥਾਣਾ ਕਾਦੀਆਂ ਨੂੰ ਆਪਣੇ ਹੈਕ ਹੋਏ ਫੇਸਬੁੱਕ ਅਕਾਊਂਟ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਮਾਹਲ ਗੁਰਇਕਬਾਲ ਸਿੰਘ ਦੇ ਨਾਮ ਨਾਲ ਬਣਿਆ ਫੇਸਬੁੱਕ ਅਕਾਊਂਟ ਜਿਹੜੇ ਸ਼ਰਾਰਤੀ ਅਨਸਰਾਂ ਵੱਲੋਂ ਹੈਕ ਕੀਤਾ ਗਿਆ ਹੈ, ਉਨ੍ਹਾਂ ਵਿਰੁੱਧ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ :  ਸ਼ਰਾਬ ਦੇ ਨਸ਼ੇ 'ਚ ਟੱਲੀ ASI ਨੇ ਹੁਣ ਆ ਕੀ ਕਰ ਦਿੱਤਾ, ਵੀਡੀਓ ਹੋ ਰਹੀ ਹੈ ਵਾਇਰਲ


Baljeet Kaur

Content Editor

Related News