ਨਕਾਬਪੋਸ਼ਾਂ ਨੇ ਲੁੱਟ ਦੀ ਨੀਅਤ ਨਾਲ ਚਲਾਈ ਗੋਲੀ

01/04/2020 5:34:40 PM

ਬਟਾਲਾ (ਬੇਰੀ, ਸ. ਹ.) : ਬਟਾਲਾ ਦੇ ਕਾਹਨੂੰਵਾਨ ਰੋਡ ਸਥਿਤ ਧੁੱਪਸੜੀ ਪੈਟਰੋਲ ਪੰਪ ਨੇੜੇ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਗੋਲੀ ਚਲਾਉਂਦੇ ਹੋਏ 500 ਰੁਪਏ ਅਤੇ ਮੋਬਾਇਲ ਖੋਹ ਲਿਆ ਅਤੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਵੀ ਕੁਮਾਰ ਪੁੱਤਰ ਸੁਭਾਸ਼ ਚੰਦਰ ਵਾਸੀ ਡੌਲਾ ਨੰਗਲ ਬਟਾਲਾ ਨੇ ਦੱਸਿਆ ਕਿ ਉਹ ਧੁੱਪਸੜੀ ਪੈਟਰੋਲ ਪੰਪ ਕੋਲ ਸਥਿਤ ਸੋਡਾ ਵਾਟਰ ਦੇ ਗੋਦਾਮਾਂ ਵਿਚ ਮੈਨੇਜਰ ਹੈ ਅਤੇ ਅੱਜ ਦੁਪਹਿਰ ਬਾਅਦ ਗੋਦਾਮ ਵਿਚ ਬੈਠਾ ਹੋਇਆ ਸੀ। ਇਸੇ ਦੌਰਾਨ ਤਿੰਨ ਅਣਪਛਾਤੇ ਨੌਜਵਾਨ (ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ) ਗੋਦਾਮ ਦੇ ਅੰਦਰ ਆਏ ਅਤੇ ਇਕ ਨੌਜਵਾਨ ਨੇ ਲੁੱਟ ਦੀ ਨੀਅਤ ਨਾਲ ਗੱਲੇ ਨੂੰ ਤੋੜਨ ਲਈ ਗੋਲੀ ਚਲਾ ਦਿੱਤੀ ਪਰ ਗੱਲਾ ਭਾਰੀ ਹੋਣ ਕਾਰਣ ਗੋਲੀ ਗੱਲੇ ਵਿਚ ਹੀ ਫਸ ਗਈ। ਰਵੀ ਕੁਮਾਰ ਨੇ ਦੱਸਿਆ ਕਿ ਇਸ ਦੌਰਾਨ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਲੁਟੇਰੇ ਉਥੋਂ 500 ਰੁਪਏ ਅਤੇ ਉਸਦਾ ਮੋਬਾਇਲ ਫੋਨ ਲੈ ਕੇ ਮੋਟਰਸਾਈਕਲ 'ਤੇ ਫਰਾਰ ਹੋ ਗਏ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ. ਪੀ. ਇਨਵੈਸਟੀਗੇਸ਼ਨ ਸੂਬਾ ਸਿੰਘ, ਡੀ. ਐੱਸ. ਪੀ. ਸਿਟੀ ਬਾਲ ਕ੍ਰਿਸ਼ਨ ਸਿੰਗਲਾ, ਐੱਸ. ਐੱਚ. ਓ. ਸਿਵਲ ਲਾਈਨ ਮੁਖਤਿਆਰ ਸਿੰਘ, ਇੰਸ. ਸ਼ਿਵ ਕੁਮਾਰ, ਐੱਸ. ਆਈ. ਮਨਬੀਰ ਸਿੰਘ, ਏ. ਐੱਸ. ਆਈ. ਦਲੇਰ ਸਿੰਘ ਅਤੇ ਹਰਪਾਲ ਸਿੰਘ ਸਮੇਤ ਪੁਲਸ ਫੋਰਸ ਮੌਕੇ 'ਤੇ ਪਹੁੰਚ ਗਏ, ਜਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਜਿਥੇ ਪੁਲਸ ਦੇ ਉੱਚ ਅਫਸਰ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਘਾਲ ਰਹੇ ਹਨ, ਉਥੇ ਹੀ ਦੂਜੇ ਪਾਸੇ ਪੁਲਸ ਅਧਿਕਾਰੀਆਂ ਨੇ ਕਾਹਨੂੰਵਾਨ ਰੋਡ ਸਥਿਤ ਹੰਸਲੀ ਡਰੇਨ ਦੇ ਨੇੜਿਓਂ ਲੁਟੇਰਿਆਂ ਵਲੋਂ ਖੋਹਿਆ ਗਿਆ ਮੋਬਾਇਲ ਫੋਨ ਬਰਾਮਦ ਕਰ ਲਿਆ ਹੈ ਅਤੇ ਨਕਾਬਪੋਸ਼ਾਂ ਦੀ ਤਲਾਸ਼ ਆਰੰਭ ਦਿੱਤੀ ਹੈ।


Baljeet Kaur

Content Editor

Related News